ਡਾ. ਜਸਬੀਰ ਕੇਸਰ ਨੂੰ ਸ਼ਰਧਾਂਜਲੀ: ਪ੍ਰਤਿਭਾਸ਼ਾਲੀ ਪੰਜਾਬੀ ਲੇਖਕਾ ਅਤੇ ਆਲੋਚਕ ਨੂੰ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਵੱਲੋਂ ਯਾਦ ਕੀਤਾ ਗਿਆ
ਚੰਡੀਗੜ੍ਹ, 06 ਨਵੰਬਰ, 2024- ਪੰਜਾਬੀ ਸਾਹਿਤ ਦੀ ਪ੍ਰਤਿਭਾਸ਼ਾਲੀ ਲੇਖਕਾ ਅਤੇ ਆਲੋਚਕ ਡਾ. ਜਸਬੀਰ ਕੇਸਰ ਸਾਡੇ ਵਿੱਚ ਨਹੀਂ ਰਹੇ। ਉਹਨਾ ਨੇ ਕਾਵਿ ਸੰਗ੍ਰਹਿ ਤੋਂ ਲੈ ਕੇ ਆਲੋਚਨਾ ਤੱਕ, ਵਾਰਤਕਾਂ ਤੋਂ ਲੈ ਕੇ ਸਾਹਿਤਕ ਵਿਸ਼ਲੇਸ਼ਣ ਤੱਕ ਕਈ ਕਿਤਾਬਾਂ ਲਿਖੀਆਂ। ਉਹ ਸਿਰਫ ਲੇਖਕਾ ਹੀ ਨਹੀਂ ਸਗੋਂ ਅਧਿਆਪਿਕਾ ਅਤੇ ਸਮੀਖਿਆਕਾਰ ਵੀ ਸਨ।

ਉਹ ਡਾ. ਕੇਸਰ ਸਿੰਘ ਦੀ ਧਰਮ ਪਤਨੀ ਸਨ ਜੋ ਪੰਜਾਬੀ ਸਹਿਤ ਤੇ ਆਲੋਚਨਾਂ ਦੇ ਉਚ ਕੋਟੀ ਦੇ ਵਿਦਵਾਨ ਸਨ। ਉਨ੍ਹਾਂ ਦੇ ਦੇਹਾਂਤ ’ਤੇ ਸਮੁੱਚੇ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬੀ ਵਿਭਾਗ ਦੇ ਚੇਅਰ ਪਰਸਨ ਡਾ. ਯੋਗ ਰਾਜ ਨੇ ਕਿਹਾ ਕਿ ਡਾ. ਜਸਬੀਰ ਕੇਸਰ ਜੀ ਦਾ ਪੰਜਾਬੀ ਸਾਹਿਤ ਤੇ ਪੰਜਾਬੀ ਵਿਭਾਗ ਨਾਲ ਬਹੁਤ ਗੂੜ੍ਹੀ ਸਾਂਝ ਰਹੀ ਹੈ ਅਤੇ ਉਹਨਾਂ ਦੁਆਰਾ ਪੰਜਾਬੀ ਵਿਭਾਗ ’ਚ ਹਰ ਸਾਲ ਐਨੂਅਲ ਪ੍ਰੋਗਰਾਮ ਡਾ. ਕੇਸਰ ਸਿੰਘ ਕੇਸਰ ਦੀ ਯਾਦ ’ਚ ਕਰਵਾਇਆ ਜਾਂਦਾ ਸੀ|
ਜੋ ਹੁਣ ਵੀ ਅੱਗੇ ਉਸੇ ਤਰ੍ਹਾਂ ਹੀ ਚੱਲਦਾ ਰਹੇਗਾ| ਪੰਜਾਬੀ ਵਿਭਾਗ ਇਸ ਪ੍ਰੋਗਰਾਮ ਪ੍ਰਤੀ ਬਚਨ ਬੱਧ ਰਹੇਗਾ। ਸ਼ਰਧਾਂਜਲੀ ਸਮਾਗਮ ’ਚ ਡਾ. ਪਰਮਜੀਤ ਕੌਰ ਸਿੱਧੂ, ਡਾ. ਸਤਵੀਰ, ਡਾ. ਪਵਨ, ਡਾ. ਸੁਖਜੀਤ, ਰਿਸਰਚ ਸਕਾਲਰਜ ਤੇ ਵਿਦਿਅਰਥੀ ਸ਼ਾਮਲ ਹੋਏ।