ਜਨਵਾਦੀ ਇਸਤਰੀ ਸਭਾ ਪੰਜਾਬ ਦਾ ਸੂਬਾਈ ਅਜਲਾਸ 19,20 ਅਗੱਸਤ 2025 ਨੂੰ ਗੜਸ਼ੰਕਰ ਕੀਤਾ ਜਾਵੇਗਾ

ਗੜਸ਼ੰਕਰ- ਅੱਜ30ਜੁਲਾਈ 2025 ਨੂੰ ਜਨਵਾਦੀ ਇਸਤਰੀ ਸਭਾ (ਐਡਵਾ) ਦਾ ਸੂਬਾ ਕਮੇਟੀ ਮੈਂਬਰਾਂ ਦੀ ਮੀਟਿੰਗ ਬੀਬੀ ਆਸ਼ਾ ਰਾਨਾ ਦੀ ਪ੍ਰਧਾਨਗੀ ਹੇਠ ਡਾਕਟਰ ਭਾਗ ਸਿੰਘ ਹਾਲ ਗੜਸ਼ੰਕਰ ਵਿੱਚ ਕੀਤੀ ਗਈ। ਸਭ ਤੋ ਪਹਿਲਾਂ ਕਾਮਰੇਡ ਵੀ ਐਸ ਆਛੂਤਾ ਨੰਦਨ ਸਾਬਕ ਮੁੱਖ ਮੰਤਰੀ ਕੇਰਲਾ ਨੂੰ ਦੋ ਮਿੰਟ ਖੜਕੇ ਮੋਨ ਰੱਖਕੇ ਸ਼ਰਯਾਜਲੀ ਭੇਟ ਕੀਤੀ। ਇਕ ਮਤੇ ਰਾਹੀਂ ਫਲਸਤੀਨੀ ਲੋਕਾਂ ਔਰਤਾਂ, ਬਚਿਆਂ, ਬਿਮਾਰਾਂ ,ਭੁੱਖਣ ਭਾਣੇ ਲੋਕਾਂ ਦਾ ਇਜਰਾਇਲ ਵਲੋਂ ਅਮਰੀਕਨ ਸਾਮਰਾਜ ਦੀ ਸ਼ਹਿ ਤੇ ਮਦਦ ਨਾਲ 60,000 ਲੋਕਾਂ ਦੇ ਨਰਸੰਘਾਰ ਦੀ ਘੋਰ ਨਿੰਦਾ ਕੀਤੀ ਗਈ ਅਤੇ ਤੁਰੰਤ ਜੰਗ ਕਤਲੇਆਮ ਰੋਕਣ ਦੀ ਮੰਗ ਕੀਤੀ।

ਮੀਟਿੰਗ ਦੇ ਫੈਸਲਿਆਂ ਦੀ ਰੀਪੋਰਟ ਪ੍ਰੈਸ ਨੂੰ ਜਾਰੀ ਕਰਦਿਆਂ ਬੀਬੀ ਹਰਪ੍ਰੀਤ ਕੌਰ ਝਬਾਲ ਨੇ ਕਿਹਾ ਇਹ ਸੂਬਾਈ ਅਜਲਾਸ ਸ਼ਹੀਦੇ ਆਜਮ ਭਗਤ ਸਿੰਘ ਦੇ ਮਾਤਾ ਵਿਦਿਆਵੱਤੀ (ਮੋਰਾਂਵਾਲੀ) ਨਗਰ ਵਿੱਚ ਗਦਰੀਆਂ ਬਾਬਿਆਂ  ਦੀ ਭੈਣ ਬੀਬੀ ਗੁਲਾਬ ਕੌਰ ਹਾਲ ਵਿਚ ਹੋਵੇਗਾ। ਇਸ ਵਿੱਚ ਪਿਛਲੇ ਤਿੰਨ ਸਾਲਾਂ ਦੀ ਸਰਗਰਮੀਆਂ ਸੰਘਰਸ਼ਾਂ ਦੀ ਰੀਪੋਰਟ ਪੇਸ਼ ਕੀਤੀ ਜਾਵੇਗੀ। ਡੈਲੀਗੇਟ ਬਹਿਸ ਵਿੱਚ ਹਿੱਸਾ ਲੈਣਗੇ। ਨਵੀਂ ਚੋਣ ਕੀਤੀ ਜਾਵੇਗੀ।
ਇਸ ਅਜਲਾਸ ਵਿੱਚ ਕੇਂਦਰੀ ਲੀਡਰਸ਼ਿਪ ਆਪਣੇ ਕੀਮਤੀ ਵਿਚਾਰ ਪੇਸ਼ ਕਰਨਗੇ। ਇਸ ਅਜਲਾਸ ਵਿੱਚ 50% ਸੀਟਾਂ ਪੰਚਾਇਤ ਤੋ ਪਾਰਲੀਮੈਂਟ ਤਕ ਔਰਤਾਂ  ਲਈ ਰਾਖਵਾਂਕਰਨ ਦੀ ਮੰਗ ਕੀਤੀ ਜਾਵੇਗੀ। ਔਰਤਾਂ ਤੇ ਹੁੰਦੇ ਜੁਲਮ ਬੰਦ ਕੀਤੇ ਜਾਣ,ਮਨੀ ਪੁਰ ਸਰਕਾਰ ਤੇ ਗੁੰਡਿਆਂ ਵਲੋ ਕੀਤੇ ਜਬਰਜਨਾਹ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜਾ ਦਿੱਤੀ ਜਾਵੇ।                            
ਪੰਜਾਬ ਸਰਕਾਰ ਦੀ ਔਰਤਾਂ ਨੂੰ ਹਰ ਮਹੀਨੇ ਇਕ ਹਜਾਰ ਰੁਪਏ ਦੇਣ ਦੇ ਵਾਅਦੇ ਨੂੰ ਨਾ ਪੂਰਾ ਕਰਨ ਦੀ ਨਿਖੇਧੀ ਕੀਤੀ ਅਤੇ ਤੁਰੰਤ ਵਾਇਦਾ ਪੂਰਾ ਕਰਨ ਦੀ ਮੰਗ ਕੀਤੀ। ਪੰਜਾਬ ਸਰਕਾਰ ਬੁਢਾਪਾ, ਵਿਧਵਾ, ਅੰਗਹੀਣ  ਲੋਕਾਂ ਨੂੰ 6000 ਰੁਪਏ  ਮਹੀਨਾ ਪੈਨਸ਼ਨ ਸ਼ੁਰੂ ਕੀਤੀ ਜਾਵੇ।ਇਸ ਮੌਕੇ ਸੂਬਾਈ ਆਗੂ ਬੀਬੀ ਸ਼ੁਭਾਸ਼ ਮੱਟੂ, ਡਾਕਟਰ ਕੰਵਲਜੀਤ ਕੌਰ ਅੰਮ੍ਰਿਤਸਰ, ਸਰਵਜੀਤ ਕੌਰ ਤੇ ਹਰਜਿੰਦਰ ਕੌਰ ਲੁਧਿਆਣਾ,ਨੀਲਮ ਰਾਨੀ, ਪੂਨਮ ਗੁਰਾਇਆ,  ਸੁਰਿੰਦਰ ਕੌਰ,ਪਰੇਮ ਲੱਤਾ,ਸੁਰਿੰਦਰ ਚੁੰਬਰ, ਸੁਨੀਤਾ ਤਲਵੰਡੀ ਤੇ ਹੋਰ ਹਾਜਰ ਸਨ।