ਮਹਿੰਦਰ ਸਿੰਘ ਉਸਮਾਨਪੁਰ ਦੀ ਯਾਦ ਚ ਸਕੂਲੀ ਬੱਚਿਆਂ ਨੂੰ ਸਮੱਗਰੀ ਭੇਟ।

ਨਵਾਂਸ਼ਹਿਰ- ਪਿੰਡ ਉਸਮਾਨਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਉੱਘੇ ਸਮਾਜ ਸੇਵੀ, ਦਾਨੀ ਸੱਜਣ ਬਲਬੀਰ ਸਿੰਘ ਉਸਮਾਨਪੁਰ ਯੂ ਐਸ ਏ ( ਸਿਆਟਲ) ਵਲੋਂ ਆਪਣੇ ਪਿਤਾ ਸਵ: ਮਹਿੰਦਰ ਸਿੰਘ ਦੀ ਨਿੱਘੀ ਯਾਦ ਵਿਚ ਸਕੂਲ ਵਿਚ ਪੜ੍ਹਦੇ ਸਮੂਹ 135 ਬੱਚਿਆਂ ਨੂੰ ਪਤਵੰਤਿਆਂ ਰਾਹੀਂ ਭੇਜੀ ਗਈ ਲਿਖਣ ਸਮੱਗਰੀ, ਜੁਮੈਟਰੀ ਬਾਕਸ ਅਤੇ ਬਿਸਕੁਟ ਆਦਿ ਪਤਵੰਤਿਆਂ ਦੀ ਅਗਵਾਈ ਵਿਚ ਤਕਸੀਮ ਕੀਤੇ ਗਏ।

ਇਸ ਮੌਕੇ  ਅਨਿਲ ਕੁਮਾਰ ਅਤੇ ਸਾਬਕਾ ਸਰਪੰਚ ਅਜੈਬ ਸਿੰਘ ਨੇ  ਦਾਨੀ ਸਜੱਣ ਬਲਬੀਰ ਸਿੰਘ ਵਲੋਂ ਕੀਤੇ ਗਏ ਉਕਤ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿਚ ਅਜਿਹੇ ਲੋਕ ਭਲਾਈ ਦੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ।  ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਦਾਨੀ ਸੱਜਣ ਦੇ ਚਾਚਾ ਅਜੀਤ ਸਿੰਘ,  ਸਾਬਕਾ ਸਰਪੰਚ ਅਜੈਬ ਸਿੰਘ ਅਤੇ ਸਰਪੰਚ ਕਮਲੇਸ਼ ਰਾਣੀ ਆਦਿ ਦਾ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। 
ਇਸ ਮੌਕੇ ਹਰਮਿੰਦਰ ਸਿੰਘ ਪੰਚ, ਜਗਤਾਰ ਸਿੰਘ, ਬਲਵਿੰਦਰ ਸਿੰਘ ਪੰਚ, ਮਨਜੀਤ ਸਿੰਘ, ਮਲਕੀਤ ਸਿੰਘ ਨੰਬਰਦਾਰ, ਹਰਭਜਨ ਸਿੰਘ, ਗੌਰਵ ਗਾਬਾ ਪ੍ਰਧਾਨ ਦੁਕਾਨਦਾਰ ਯੂਨੀਅਨ ਰਾਹੋਂ, ਸੁਮਨ ਪ੍ਰੀਆ, ਦੀਪਾ ਰਾਣੀ, ਦੀਪਿਕਾ, ਹਰਦੀਪ ਸਿੰਘ ਸੋਇਤਾ, ਸ਼ਸ਼ੀ ਕੁਮਾਰ, ਮਮਤਾ, ਮਨਪ੍ਰੀਤ ਸਿੰਘ, ਹਰਿੰਦਰ ਸਿੰਘ ਮਿੰਟਾ, ਮਦਨ ਲਾਲ ਪੰਚ ਆਦਿ ਵੀ ਹਾਜਰ ਸਨ।