ਬਲਾਕ ਪੱਧਰੀ ਅਧਿਆਪਨ ਮੁਕਾਬਲਿਆਂ ਵਿੱਚ ਹਰਦੀਪ ਕੁਮਾਰ ਡਘਾਮ ਅਤੇ ਗੁਰਵਿੰਦਰ ਸਿੰਘ ਪੱਦੀ ਸੂਰਾ ਸਿੰਘ ਪਹਿਲੇ ਸਥਾਨ 'ਤੇ ਰਹੇ

ਗੜ੍ਹਸ਼ੰਕਰ, 22 ਅਗਸਤ- ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ, ਸਮ੍ਰਿੱਧੀ ਪ੍ਰੋਗਰਾਮ ਤਹਿਤ, ਸਕੂਲ ਆਫ਼ ਐਮੀਨੈਂਸ ਗੜ੍ਹਸ਼ੰਕਰ ਵਿਖੇ ਬਲਾਕ ਗੜ੍ਹਸ਼ੰਕਰ-1 ਅਤੇ ਗੜ੍ਹਸ਼ੰਕਰ-2 ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਦੇ ਅਧਿਆਪਨ ਮੁਕਾਬਲੇ ਕਰਵਾਏ ਗਏ। ਬਲਾਕ ਨੋਡਲ ਅਫ਼ਸਰ ਗੜ੍ਹਸ਼ੰਕਰ-1-ਕਮ-ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਗੜ੍ਹਸ਼ੰਕਰ ਸ਼੍ਰੀਮਤੀ ਸੀਮਾ ਬੁੱਧੀਰਾਜਾ ਦੀ ਅਗਵਾਈ ਹੇਠ ਆਯੋਜਿਤ ਇਹਨਾਂ ਮੁਕਾਬਲਿਆਂ ਵਿੱਚ ਬਲਾਕ ਗੜ੍ਹਸ਼ੰਕਰ-1 ਅਤੇ ਗੜ੍ਹਸ਼ੰਕਰ-2 ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਇਨ੍ਹਾਂ ਮੁਕਾਬਲਿਆਂ ਵਿੱਚ ਅਧਿਆਪਕਾਂ ਨੇ ਟੀ.ਐਲ.ਐਮ. ਦੀ ਵਿਸ਼ੇਸ਼ ਵਰਤੋਂ ਅਤੇ ਸਿੱਖਿਆ ਨੂੰ ਦਿਲਚਸਪ ਬਣਾਉਣ ਲਈ ਤਰੀਕਿਆਂ ਦੀ ਵਰਤੋਂ ਕੀਤੀ ਅਤੇ ਸਿੱਖਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਅਤੇ ਵਿਦਿਆਰਥੀਆਂ ਲਈ ਮਨੋਰੰਜਕ ਬਣਾਇਆ। ਇਨ੍ਹਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਹੈੱਡਮਾਸਟਰ ਸੰਦੀਪ ਸਿੰਘ ਬਡੇਸਰੋ, ਮੈਥ ਮਿਸਟ੍ਰੈਸ ਮਿਸ ਮਨਦੀਪ ਅਤੇ ਕੰਪਿਊਟਰ ਫੈਕਲਟੀ ਸ਼੍ਰੀਮਤੀ ਜੋਤੀ ਨੌਟਿਆਲ ਨੇ ਨਿਭਾਈ। 
ਇਨ੍ਹਾਂ ਅਧਿਆਪਨ ਮੁਕਾਬਲਿਆਂ ਵਿੱਚ ਬਲਾਕ ਗੜ੍ਹਸ਼ੰਕਰ-2 ਦੇ ਸਰਕਾਰੀ ਹਾਈ ਸਕੂਲ ਡਘਾਮ ਦੇ ਹਿੰਦੀ ਮਾਸਟਰ ਹਰਦੀਪ ਕੁਮਾਰ ਨੇ ਪਹਿਲਾ ਸਥਾਨ, ਸੁਭਾਸ਼ ਗੰਗੜ ਸਰਕਾਰੀ ਹਾਈ ਸਕੂਲ ਬੀਰਮਪੁਰ ਨੇ ਦੂਜਾ ਸਥਾਨ ਅਤੇ ਬਲਾਕ ਗੜ੍ਹਸ਼ੰਕਰ-1 ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਦੇ ਸਾਇੰਸ ਮਾਸਟਰ ਗੁਰਵਿੰਦਰ ਸਿੰਘ ਨੇ ਪਹਿਲਾ ਸਥਾਨ ਅਤੇ ਸਕੂਲ ਆਫ਼ ਐਮੀਨੈਂਸ ਗੜ੍ਹਸ਼ੰਕਰ ਦੇ ਲੈਕਚਰਾਰ ਨਵਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਬੁੱਧੀ ਰਾਜਾ ਨੇ ਅਧਿਆਪਕਾਂ ਵੱਲੋਂ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਅਜਿਹੀਆਂ ਪ੍ਰਾਪਤੀਆਂ ਲਈ ਕਾਮਨਾ ਕੀਤੀ ਅਤੇ ਬਲਾਕ ਗੜ੍ਹਸ਼ੰਕਰ-1 ਅਤੇ ਗੜ੍ਹਸ਼ੰਕਰ-2 ਵਿੱਚ ਪਹਿਲੇ ਅਤੇ ਦੂਜੇ ਸਥਾਨ 'ਤੇ ਆਉਣ ਵਾਲੇ ਅਧਿਆਪਕਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੀ.ਆਰ.ਸੀ. ਸਾਇੰਸ ਸ਼੍ਰੀ ਅਨੁਪਮ ਸ਼ਰਮਾ ਅਤੇ ਬੀ.ਆਰ.ਸੀ. ਗਣਿਤ ਸ਼੍ਰੀ ਰਾਮ ਸਰੂਪ ਵੀ ਹੋਰ ਸਟਾਫ਼ ਦੇ ਨਾਲ ਮੌਜੂਦ ਸਨ।