ਮਾਤਾ ਕਲਿਆਣੀ ਮੰਦਰ ਖੰਨੀ ਵਿਖੇ ਸ੍ਰੀ ਮੱਧ ਭਾਗਵਤ ਕਥਾ ਸਮਾਗਮ ਸ਼ੁਰੂ ਸਾਲਾਨਾ ਭੰਡਾਰਾ 4 ਫਰਵਰੀ ਦਿਨ ਐਤਵਾਰ ਨੂੰ,ਕਨਵਰ ਗਰੇਵਾਲ ਪੇਸ਼ ਕਰਨਗੇ ਆਪਣਾ ਧਾਰਮਿਕ ਪ੍ਰੋਗਰਾਮ

ਮਾਹਿਲਪੁਰ, (28 ਜਨਵਰੀ ) ਮਾਤਾ ਕਲਿਆਣੀ ਮੰਦਰ, ਜੋ ਕਿ ਮਾਹਿਲਪੁਰ - ਜੇਜੋ ਦੋਆਬਾ ਮੁੱਖ ਮਾਰਗ ਤੇ ਮਾਹਿਲਪੁਰ ਤੋਂ ਤਕਰੀਬਨ 10 ਕੁ ਕਿਲੋਮੀਟਰ ਤੇ ਸਥਿਤ ਹੈ, ਵਿਖੇ ਸਲਾਨਾ ਭੰਡਾਰਾ 4 ਫਰਵਰੀ 2024 ਦਿਨ ਐਤਵਾਰ ਨੂੰ ਹੋ ਰਿਹਾ ਹੈ lਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਕਲਿਆਣੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਖੰਨੀ ਨੇ ਦੱਸਿਆ ਕਿ ਅੱਜ ਸ੍ਰੀ ਮੱਧ ਭਾਗਵਤ ਕਥਾ ਦੀ ਸ਼ੁਰੂਆਤ ਹੋ ਗਈ ਹੈl

ਮਾਹਿਲਪੁਰ, (28 ਜਨਵਰੀ )  ਮਾਤਾ ਕਲਿਆਣੀ ਮੰਦਰ, ਜੋ ਕਿ ਮਾਹਿਲਪੁਰ - ਜੇਜੋ ਦੋਆਬਾ ਮੁੱਖ ਮਾਰਗ ਤੇ ਮਾਹਿਲਪੁਰ ਤੋਂ ਤਕਰੀਬਨ 10 ਕੁ ਕਿਲੋਮੀਟਰ ਤੇ ਸਥਿਤ ਹੈ, ਵਿਖੇ ਸਲਾਨਾ ਭੰਡਾਰਾ 4 ਫਰਵਰੀ 2024 ਦਿਨ ਐਤਵਾਰ ਨੂੰ ਹੋ ਰਿਹਾ ਹੈ lਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਕਲਿਆਣੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਖੰਨੀ ਨੇ ਦੱਸਿਆ ਕਿ ਅੱਜ ਸ੍ਰੀ ਮੱਧ ਭਾਗਵਤ ਕਥਾ ਦੀ ਸ਼ੁਰੂਆਤ ਹੋ ਗਈ ਹੈl ਇਸ ਮੌਕੇ ਸਭ ਤੋਂ ਪਹਿਲਾਂ ਪੂਜਾ ਅਰਚਨਾ ਕਰਕੇ ਹਵਨ ਦੀ ਰਸਮ ਅਦਾ ਕੀਤੀ ਗਈ ਉਪਰੰਤ ਸ਼ੋਭਾ ਯਾਤਰਾ ਕੱਢੀ ਗਈlਉਹਨਾਂ ਦੱਸਿਆ ਕਿ ਰੋਜਾਨਾ  ਸਵੇਰੇ 11 ਵਜੇ ਤੋਂ ਸ਼ਾਮੀ 4 ਵਜੇ ਤੱਕ ਮਾਤਾ ਕਲਿਆਣੀ ਮੰਦਿਰ ਵਿਖੇ ਕਥਾ ਵਾਚਕ ਸਤਿਕਾਰਯੋਗ ਰਾਜ ਨੰਦਨੀ ਜੀ ਰੋਜਾਨਾ ਸ੍ਰੀ ਮਦ ਭਗਵਤ ਕਥਾ ਕਰਿਆ ਕਰਨਗੇl 3 ਫਰਵਰੀ 2024 ਦਿਨ ਸ਼ਨੀਵਾਰ ਨੂੰ ਲੋੜਵੰਦ ਲੜਕੀਆਂ ਦੇ ਵਿਆਹ ਦੀ ਰਸਮ ਕੀਤੀ ਜਾਵੇਗੀl ਸਮਾਗਮ ਦੇ ਅਖੀਰਲੇ ਦਿਨ ਪ੍ਰਸਿੱਧ ਗਾਇਕ ਕਨਵਰ ਗਰੇਵਾਲ ਅਤੇ ਸੰਦੀਪ ਉਦਣਵਾਲੀਆਂ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇl ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸ੍ਰੀ ਹੈਪੀ ਅਗਰਵਾਲ, ਸ੍ਰੀ ਜੋਗਿੰਦਰ ਪਾਲ ਮੈਨਨ, ਡੀਐਫਓ ਦੇਸਰਾਜ ਸ਼ਰਮਾ ਅਤੇ ਡਾਕਟਰ ਲਖਵਿੰਦਰ ਸਿੰਘ ਭੰਡਾਰੇ ਲਈ ਹਰ ਸਾਲ ਦੀ ਤਰ੍ਹਾਂ ਮਾਇਕ ਸੇਵਾ ਕਰ ਰਹੇ ਹਨl ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਹਰ ਸਾਲ ਦੀ ਤਰ੍ਹਾਂ ਮਾਤਾ ਕਲਿਆਣੀ ਮੰਦਰ ਖੰਨੀ ਵਿਖੇ ਹੋ ਰਹੇ ਇਸ ਸਮਾਗਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਬੇਨਤੀ ਕੀਤੀl ਇਸ ਮੌਕੇ ਕਮੇਟੀ ਦੇ ਉਪ ਪ੍ਰਧਾਨ ਬਲਦੇਵ ਸਿੰਘ, ਪੰਡਿਤ ਰਾਮ ਲੁਭਾਇਆ, ਕੈਸ਼ੀਅਰ ਹਰਭਜਨ ਲਾਲ, ਸੈਕਟਰੀ ਰਾਜੇਸ਼ ਕੁਮਾਰ ਰਾਜਾ, ਸਰਪੰਚ ਕੁਲਵਿੰਦਰ ਸਿੰਘ ਸਮੇਤ ਕਮੇਟੀ ਮੈਂਬਰ ਬੂਟਾ ਰਾਮ, ਰਸ਼ਪਾਲ ਸਿੰਘ, ਜਰਨੈਲ ਸਿੰਘ, ਦੀਪਕ ਸ਼ਰਮਾ, ਦਾਰਾ ਸਿੰਘ,ਰਾਜ ਕੁਮਾਰ, ਸ਼ਿਵਚਰਨ, ਮੋਨੂ ਪੰਡਿਤ, ਕੈਪਟਨ ਸੁਰੇਸ਼ ਕੁਮਾਰ,ਸ਼ਿਵ ਕੁਮਾਰ, ਬਲਵੀਰ ਸਿੰਘ ਬੰਟੀ, ਕੈਪਟਨ ਪਰਮਜੀਤ, ਪੰਡਿਤ ਰਮਨ ਕੁਮਾਰ, ਰਮੂ ਪੰਡਿਤ ਆਦਿ ਹਾਜ਼ਰ ਸਨl ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਚੱਲ ਰਿਹਾ ਹੈ l