ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ (ਕਨਾਲ ਹਾਊਸ) ਫੇਜ਼ 3 ਬੀ 2 ਦੀ ਚੋਣ ਵਿੱਚ ਤਰਲੋਚਨ ਸਿੰਘ ਨੂੰ ਪ੍ਰਧਾਨ ਚੁਣਿਆ

ਐਸ.ਏ.ਐਸ. ਨਗਰ, 10 ਜੂਨ- ਅੱਜ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ (ਕਨਾਲ ਹਾਊਸ) ਫੇਜ਼ 3 ਬੀ 2 ਦੀ ਕੋਠੀ ਨੰਬਰ 951-992 ਦੇ ਵਸਨੀਕਾਂ ਦੀ ਮੀਟਿੰਗ ਹੋਈ ਜਿਸ ਵਿੱਚ ਵਸਨੀਕਾਂ ਨੂੰ ਪੇਸ਼ ਮਸਲਿਆਂ ਅਤੇ ਉਹਨਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਕਰਵਾਉਣ ਲਈ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ (ਕਨਾਲ ਹਾਊਸ) ਫੇਜ਼ 3 ਬੀ 2 ਦਾ ਗਠਨ ਕੀਤਾ ਗਿਆ।

ਇਸ ਮੌਕੇ ਸਰਬਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਤਰਲੋਚਨ ਸਿੰਘ ਨੂੰ ਪ੍ਰਧਾਨ, ਦਲਵੀਰ ਸਿੰਘ ਗਿੱਲ ਨੂੰ ਚੇਅਰਮੈਨ, ਦਿਲਜੀਤ ਸਿੰਘ ਸੁਖੀਜਾ ਨੂੰ ਮੀਤ ਪ੍ਰਧਾਨ, ਨਵਦੀਪ ਬੱਸਲ ਨੂੰ ਜਨਰਲ ਸਕੱਤਰ, ਨਰਿੰਦਰ ਕੁਮਾਰ ਸਿੰਗਲਾ ਨੂੰ ਕੈਸ਼ੀਅਰ, ਹਰਜੀਤ ਸਿੰਘ ਨੂੰ ਕਾਨੂੰਨੀ ਸਲਾਹਕਾਰ, ਡੀ.ਕੇ. ਖੁਰਾਣਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।
ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਵੱਲੋਂ ਕਿਹਾ ਗਿਆ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ਨੂੰ ਪੂਰੀ ਲਗਨ ਨਾਲ ਨਿਭਾਇਆ ਜਾਵੇਗਾ।