ਇਫਟੂ ਨੇ ਥਾਣੇ ਅੱਗੇ ਪ੍ਰਦਰਸ਼ਨ ਕਰਕੇ ਇਫਟੂ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਦੀ ਘਰ ਦੀ ਨਜ਼ਰਬੰਦੀ ਖ਼ਤਮ ਕਰਵਾਈ

ਨਵਾਂਸ਼ਹਿਰ - ਅੱਜ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਸ਼ਹਿਰ ਅੰਦਰ ਮੁਜਾਹਰਾ ਕਰਕੇ ਥਾਣਾ ਸਿਟੀ ਨਵਾਂਸ਼ਹਿਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਦੀ ਘਰ ਦੀ ਨਜ਼ਰਬੰਦੀ ਖਤਮ ਕਰਵਾਈ ਗਈ। ਇਕ ਸੌ ਦੇ ਕਰੀਬ ਵਰਕਰਾਂ ਨੇ ਥਾਣੇ ਅੱਗੇ 20 ਮਿੰਟ ਦੇ ਕਰੀਬ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਅਤੇ ਆਪ ਸਰਕਾਰ ਤੇ ਪੁਲਸ ਵਿਰੁੱਧ ਨਾਹਰੇਬਾਜ਼ੀ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਪਹਿਲਾਂ ਤੋਂ ਹੀ ਕਹਿੰਦੀ ਆਈ ਹੈ, ਕਿ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਵਜੋਂ ਵਿਚਰ ਰਹੀ ਹੈ। ਜੋ ਅੱਜ ਆਗੂਆਂ ਨੂੰ ਘਰਾਂ ਵਿਚ ਨਜਰਬੰਦ ਕਰਨ ਅਤੇ ਘਰਾਂ ਵਿਚੋਂ ਗ੍ਰਿਫਤਾਰ ਕਰਨ ਨਾਲ ਸੱੱਚ ਸਾਬਤ ਵੀ ਹੋ ਗਿਆ ਹੈ। ਇਹ ਗ੍ਰਿਫਤਾਰੀਆਂ ਆਪ ਸਰਕਾਰ ਦੇ ਗੈਰ ਜਮਹੂਰੀ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਉਹਨਾਂ ਕਿਹਾ ਕਿ ਕੁਲਵਿੰਦਰ ਸਿੰਘ ਵੜੈਚ ਦੀ ਘਰ ਦੀ ਨਜ਼ਰਬੰਦੀ ਫੌਰੀ ਖਤਮ ਕੀਤੀ ਜਾਵੇ ਅਤੇ ਗੁਰਬਖਸ਼ ਕੌਰ ਸੰਘਾ ਨੂੰ ਰਿਹਾ ਕੀਤਾ ਜਾਵੇ। ਡੀ. ਐਸ. ਪੀ ਨਵਾਂਸ਼ਹਿਰ ਮਾਧਵੀ ਸ਼ਰਮਾ ਨੇ ਮੌਕੇ ਉੱਤੇ ਆਕੇ ਦੱਸਿਆ ਕਿ ਗੁਰਬਖਸ਼ ਕੌਰ ਸੰਘਾ ਨੂੰ ਛੱਡ ਦਿੱਤਾ ਗਿਆ ਹੈ। ਉਹਨਾਂ ਨੇ ਇਫਟੂ ਆਗੂਆਂ ਦੇ ਨਾਲ ਕੁਲਵਿੰਦਰ ਸਿੰਘ ਵੜੈਚ ਦੇ ਘਰ ਜਾ ਕੇ ਉਸਦੇ ਘਰ ਤਾਇਨਾਤ ਦੋਵੇਂ ਥਾਣੇਦਾਰਾਂ ਨੂੰ ਘਰੋਂ ਭੇਜਕੇ ਉਸਦੀ ਘਰ ਦੀ ਨਜ਼ਰਬੰਦੀ ਖਤਮ ਕਰ ਦਿੱਤੀ। ਇਹ ਨਜ਼ਰਬੰਦੀ ਅਤੇ ਗ੍ਰਿਫਤਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਦੇ ਮੱਦੇਨਜ਼ਰ ਕੀਤੀ ਗਈ ਸੀ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਆਉਣ ਦੇ ਮੱਦੇਨਜ਼ਰ ਪੁਲਸ ਵਲੋਂ ਕੀਤੀ ਗਈ। ਇਸ ਕਾਰਵਾਈ ਦੀ ਸੀ ਪੀ ਆਈ (ਐਮ.ਐਲ) ਨਿਊਡੈਮੋਕ੍ਰੇਸੀ ਦੇ ਜਿਲ੍ਹਾ ਆਗੂ ਦਲਜੀਤ ਸਿੰਘ ਐਡਵੋਕੇਟ, ਜਮਹੂਰੀ ਅਧਿਕਾਰ ਸਭਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਸ਼ੋਕ ਕੁਮਾਰ, ਪੀ.ਐਸ. ਯੂ ਦੇ ਸੂਬਾਈ ਆਗੂ ਬਲਜੀਤ ਸਿੰਘ ਧਰਮਕੋਟ, ਇਸਤਰੀ ਜਾਗ੍ਰਿਤੀ ਮੰਚ ਦੀਆਂ ਆਗੂਆਂ ਰਣਜੀਤ ਕੌਰ ਮਹਿਮੂਦ ਪੁਰ, ਨਰਿੰਦਰਜੀਤ ਕੌਰ ਖੱਟਕੜ ਅਤੇ ਪੇਂਡੂ ਮਜਦੂਰ ਯੂਨੀਅਨ ਦੀ ਆਗੂ ਕਿਰਨਜੀਤ ਕੌਰ ਨੇ ਇਹਨਾਂ ਗ੍ਰਿਫਤਾਰੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। 
ਉਹਨਾਂ ਕਿਹਾ ਕਿ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਆਗੂ ਕਮਲਜੀਤ ਸਨਾਵਾ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਨੇ ਉਸਦੇ ਘਰ ਪਿੰਡ ਸਨਾਵਾ ਵਿਖੇ ਛਾਪਾ ਮਾਰਿਆ ਸੀ, ਪਰ ਘਰ ਨਾ ਹੋਣ ਕਰਕੇ ਉਹ ਗ੍ਰਿਫਤਾਰੀ ਤੋਂ ਬਚ ਗਿਆ।