ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਨਾਖਤੀ ਕਾਰਡ ਮਿਲਣੇ ਚਾਹੀਦੇ ਹਨ-ਡਾ. ਰਾਕੇਸ਼ ਵਰਮੀ

ਪਟਿਆਲਾ 20/09/2025:- ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਤੇ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਰਕਾਰੀ ਸੀਨੀਅਰ ਸੈਂਕੰਡਰੀ ਸਮਾਰਟ ਸਕੂਲ ਤ੍ਰਿਪੜੀ ਵਿਖੇ ਡੀ.ਬੀ.ਜੀ ਪਾਇਲਟ ਪ੍ਰਾਜੈਕਟ ਤਹਿਤ ਸਕੂਲ ਦੇ ਵਿਦਿਆਰਥੀਆਂ ਨੂੰ ਬਹੁਤ ਹੀ ਸੁੰਦਰ, ਮਜਬੂਤ ਅਤੇ ਪ੍ਰਭਾਵਸਾਲੀ ਸਨਾਖਤੀ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਸਕਾਲਰ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਗਿਫਟ ਦੇ ਕੇ ਉਨਾਂ ਦੀ ਹੋਂਸਲਾ ਅਫਜਾਈ ਕੀਤੀ ਗਈ।

ਡਾ. ਰਾਕੇਸ਼ ਵਰਮੀ ਨੇ ਕਿਹਾ ਸ਼ਨਾਖਤੀ ਕਾਰਡ ਮਿਲਣ ਤੇ ਵਿਦਿਆਰਥੀਆਂ ਅੰਦਰ ਆਤਮ ਵਿਸਵਾਸ਼ ਵਾਲੀ ਖੁਸ਼ੀ ਉਨਾਂ ਦੇ ਚੇਹਰਿਆਂ ਤੇ ਦੇਖਣ ਨੂੰ ਮਿਲੀ। ਡਾ. ਰਾਕੇਸ਼ ਵਰਮੀ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹਰੇਕ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਸ਼ਨਾਖਤੀ ਕਾਰਡ ਉਪਲਬਧ ਕਰਵਾਏ। ਇਸ ਕਾਰਡ ਨਾਲ ਬੱਚਿਆਂ ਵਿੱਚ ਸੁਰੱਖਿਆ, ਆਪਣੇ ਆਪ ਤੇ ਫਖਰ, ਮਹਿਸੂਸ ਕਰਨ ਦੀ ਭਾਵਨਾ ਦੇਖਣ ਨੂੰ ਮਿਲਦੀ ਹੈ। ਮਨਜੀਤ ਕੌਰ ਆਜਾਦ ਸਾਬਕਾ ਪ੍ਰਿਸੀਪਲ ਅਤੇ ਡੀ.ਬੀ.ਜੀ ਪ੍ਰਾਜੈਕਟ ਇੰਚਾਰਜ ਨੇ ਵਿਦਿਆਰਥੀਆਂ ਨੂੰ ਸ਼ਨਾਖਤੀ ਕਾਰਡ ਮੈਡਲ ਦੀ ਤਰ੍ਹਾਂ ਉਨਾਂ ਦੇ ਗਲਾਂ ਵਿੱਚ ਪਾ ਕੇ ਸਨਮਾਨਿਤ ਕੀਤਾ।
 ਡੀ.ਬੀ.ਜੀ ਸਨਾਖਤੀ ਕਾਰਡ ਪ੍ਰਾਜੈਕਟ ਦੇ ਇੰਚਾਰਜ ਅਤੇ ਵਿੱਤ ਸਕੱਤਰ ਵਿਕਾਸ ਗੋਇਲ ਨੇ ਕਿਹਾ ਸਕੂਲ ਦੇ ਅਧਿਆਪਿਕਾਂ ਦੇ ਸਹਿਯੋਗ ਸਦਕੇ ਹੀ ਅਸੀਂ ਵਿਦਿਆਰਥੀਆਂ ਨੂੰ ਸੁੰਦਰ ਮਜਬੂਤ ਟਿਕਾਓ ਸ਼ਨਾਖਤੀ ਕਾਰਡ ਬਣਵਾ ਕੇ ਵਿਦਿਆਰਥੀਆਂ ਨੂੰ ਦੇਣ ਵਿੱਚ ਕਾਮਯਾਬ ਹੋਏ ਹਾਂ। ਇਸ ਮੌਕੇ ਮੈਡਮ ਰਜਨੀ ਭਾਰਗਵ, ਮਨਜੀਪ ਕੌਰ, ਨੋਨਿਕਾ, ਸ਼ਰਨਜੀਤ ਕੌਰ ਅਤੇ ਹੋਰ ਅਧਿਆਪਿਕਾਵਾਂ ਨੇ ਡੀ.ਬੀ.ਜੀ ਦੀ ਸਮੂਚੀ ਟੀਮ ਦਾ ਧੰਨਵਾਦ ਕੀਤਾ। ਅਮਨਇੰਦਰ ਸਿੰਘ ਸੈਣੀ ਐਕਟਿਵ ਮੈਂਬਰ ਡੀ.ਬੀ.ਜੀ ਨੇ  ਜਾਣਕਾਰੀ ਦਿੱਤੀ।