ਕਈ ਇਲਾਕਿਆਂ ਲਈ ਪ੍ਰੇਸ਼ਾਨੀ ਦਾ ਸਬਬ ਬਣੇ ਸੜਕ ਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਛੁਟਕਾਰੇ ਲਈ

ਕਈ ਇਲਾਕਾ ਵਾਸੀਆਂ ਲਈ ਰੋਜਾਨਾ ਪ੍ਰੇਸ਼ਾਨੀ ਖੱਜਲ—ਖੁਆਰੀ ਦਾ ਸਬਬ ਬਣੀ ਬਡੂੰਗਰ ਰੋਡ ਸਥਿਤ ਖਾਲਸਾ ਕਾਲਜ ਦੇ ਬਾਹਰ ਸੜਕ ਦੇ ਦੋਵੇਂ ਪਾਸੇ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਗਲਤ ਪਾਰਕਿੰਗ ਕਾਰਨ ਦੇਰ ਤੱਕ ਲੱਗਣ ਵਾਲੇ ਜਾਮ ਤੋਂ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਛੁਟਕਾਰਾ ਦਿਵਾਉਣ ਸਬੰਧੀ ਸਮੂੰਹ ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵੀ ਸੰਸਥਾ ਬਾਬਾ ਸਾਹਿਬ ਭਲਾਈ ਮੰਚ ਵੱਲੋਂ ਜਨਰਲ ਸਕੱਤਰ ਭਲਿੰਦਰ ਸਿੰਘ ਟੋਨੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਾਮ ਸਤੀਸ਼ ਚੰਦਰ (ਆਈ.ਪੀ.ਐਸ.) ਫੀਲਡ ਅਫਸਰ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ।

ਜਿਸ ਵਿੱਚ ਸੰਸਥਾ ਦੇ ਜਨਰਲ ਸਕੱਤਰ ਭਲਿੰਦਰ ਸਿੰਘ ਟੋਨੀ, ਹਰਨੇਕ ਸਿੰਘ ਸੈਣੀ ਅਤੇ ਇਲਾਕਾ ਵਾਸੀਆਂ ਨੇ ਇਸ ਸਮੱਸਿਆ ਦੇ ਤੁਰੰਤ ਸਮਾਧਾਨ ਦੀ ਗੁਹਾਰ ਲਗਾਉਂਦਿਆ ਦੱਸਿਆ ਕਿ ਖਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਕਾਲਜ ਦੇ ਬਾਹਰ ਮੇਨ ਬਡੂੰਗਰ ਰੋਡ ਦੇ ਦੋਵੇਂ ਪਾਸੇ ਬਹੁ ਗਿਣਤੀ ਵਿੱਚ ਗੱਡੀਆਂ ਦੀ ਪਾਰਕਿੰਗ ਕੀਤੀਆਂ ਜਾ ਰਹੀਆਂ ਹਨ। ਜਦੋਂ ਗੱਡੀਆਂ ਨੂੰ ਬਾਹਰ ਕੱਢਣ ਲਈ ਮੋੜਿਆ ਜਾਂਦਾ ਹੈ ਤਾਂ ਦੇਰ ਤੱਕ ਇੱਥੇ ਲੰਮਾ ਜਾਮ ਲਗ ਜਾਂਦਾ ਹੈ, ਜਿਸ ਵਿੱਚ ਆਵਾਜਾਈ ਕਰਨ ਵਾਲੇ ਲੋਕ ਇੱਥੇ ਜਾਮ ਵਿੱਚ ਫਸ ਜਾਂਦੇ ਹਨ। 
ਐਮਰਜੰਸੀ ਦੀ ਸਥਿਤੀ ਵਿੱਚ ਬਿਮਾਰ ਪੀੜਤਾਂ ਨੂੰ ਵੀ ਸਮੇ ਮੁਤਾਬਿਕ ਹਸਪਤਾਲ ਤੱਕ ਨਹੀਂ ਪਹੁੰਚਾਇਆ ਜਾ ਸਕਦਾ। ਇੱਥੇ ਲੱਗੇ ਜਾਮ ਵਿੱਚ ਐਬੂਲੈਂਸ ਵਿੱਚ 35 ਮਿੰਟ ਫਸ ਕੇ ਹਾਰਟ ਅਟੈਕ ਨਾਲ ਪੀੜਤ ਮਹਿਲਾ ਬਡੂੰਗਰ ਵਾਸੀ ਸੁਰਜੀਤ ਕੌਰ ਦੀ ਸਮੇਂ ਮੁਤਾਬਿਕ ਹਸਪਤਾਲ ਨਾ ਪਹੁੰਚਣ ਕਾਰਨ ਮੌਤ ਹੋ ਚੁੱਕੀ ਹੈ। ਸੰਸਥਾ ਆਗੂਆਂ ਨੇ ਕਿਹਾ ਕਿ ਖਾਲਸਾ ਕਾਲਜ ਅੰਦਰ ਪਾਰਕਿੰਗ ਲਈ ਜਮੀਨ ਵੀ ਮੌਜੂਦ ਹੈ।
ਜਿੱਥੇ ਪਾਰਕਿੰਗ ਕੀਤੀ ਜਾ ਸਕਦੀ ਹੈ ਪਰ ਕਾਲਜ ਮੈਨੇਜਮੈਂਟ ਵਲੋਂ ਵੀ ਲੋਕਾਂ ਦੀ ਇਸ ਵੱਡੀ ਪ੍ਰੇਸ਼ਾਨੀ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਬਡੂੰਗਰ, ਪ੍ਰਤਾਪ ਨਗਰ, ਮਾਡਲ ਟਾਊਨ, ਕਲਰ ਕਲੋਨੀ ਅਤੇ ਨਜਦੀਕੀ ਪਿੰਡਾਂ ਦੇ ਇੱਥੋਂ ਰੋਜਾਨਾ ਆਵਾਜਾਈ ਕਰਨ ਵਾਲੇ ਇਲਾਕਾ ਨਿਵਾਸੀਆਂ ਨੂੰ ਸੜਕ ਤੇ ਲੱਗਣ ਵਾਲੇ ਇਸ ਲੰਮੇ ਜਾਮ ਦੀ ਸਮੱਸਿਆ ਤੋਂ ਬੇਹੱਦ ਦੁਖੀ ਤੇ ਪ੍ਰੇਸ਼ਾਨ ਹਨ।
 ਕਾਲਜ ਦੇ ਬਾਹਰ ਕੀਤੀ ਜਾ ਰਹੀ ਗਲਤ ਪਾਰਕਿੰਗ ਨੂੰ ਤੁਰੰਤ ਬੰਦ ਕਰਵਾਕੇ ਇੱਥੇ ਨਵਾਂ ਪਾਰਕਿੰਗ ਜ਼ੋਨ ਬਣਾਉਣ ਅਤੇ ਟ੍ਰੈਫਿਕ ਪੁਲਿਸ ਦੀ ਤੈਨਾਤੀ ਦੀ ਵੀ ਮੰਗ ਕੀਤੀ। ਜਨਹਿੱਤ ਵਿੱਚ ਸੰਸਥਾ ਦੂਜੀ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਵਾਸੀ ਗਲਤ ਪਾਰਕਿੰਗ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ ਲੀਲਾ ਭਵਨ ਨਜਦੀਕ ਅਮਰ ਹਸਪਤਾਲ ਦੇ ਬਾਹਰ ਵੀ ਅਜਿਹਾ ਹੀ ਹਾਲ ਹੈ। 
ਅੱਧੀ ਸਰਕਾਰੀ ਸੜਕ ਤੇ ਗਲਤ ਪਾਰਕਿੰਗ ਕੀਤੀ ਜਾ ਰਹੀ ਹੈ, ਜਿਸ ਦੇ ਕਾਰਨ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ। ਇਸ ਮੌਕੇ ਸੁਬੇਦਾਰ ਸ਼ਰਮ ਸਿੰਘ, ਹਰਨੇਕ ਸਿੰਘ ਸੈਣੀ, ਜਗਤਾਰ ਸਿੰਘ ਗਰੇਵਾਲ, ਰਾਜਿੰਦਰ ਸਿੰਘ, ਸ਼ੰਕਰ, ਅਸ਼ੋਕ ਕੁਮਾਰ, ਸਰਬਜੀਤ ਸਿੰਘ ਆਦਿ ਆਗੂ ਹਾਜਰ ਸਨ।