ਗੜੀ ਮੱਟੋ ਵਿਖੇ ਸਕੂਲੀ ਵਿਦਿਆਰਥੀਆ ਨੂੰ ਸ਼ਟੇਸਨਰੀ ਵੰਡੀ ਗਈ

ਗੜ੍ਹਸ਼ੰਕਰ- ਅੱਜ ਪਿੰਡ ਗੜ੍ਹੀ ਮੱਟੋਂ ਵਿਖੇ ਕਾਮਰੇਡ ਦਰਸ਼ਨ ਸਿੰਘ ਮੱਟੂ ਜੀ ਦੇ ਘਰ ਦੇ ਸਾਹਮਣੇ ਡਾਕਟਰ ਭੀਮ ਰਾਓ ਅੰਬੇਡਕਰ ਸਭਾ ਦੇ ਪ੍ਰਧਾਨ ਸੁਰਿੰਦਰ ਸ਼ਿੰਦਾ ਜੀ ਗੋਲੀਆਂ ਵਲੋ ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਇਹ ਸਭਾ ਵਲੋ ਬਹੁਤ ਵਧੀਆ ਉਪਰਾਲਾ ਹੈ।

ਪਹਿਲਾਂ ਵੀ ਸ਼ਿੰਦਾ ਜੀ ਤੇ ਪੂਰੀ ਟੀਮ ਵੱਖ ਵੱਖ ਸਕੂਲਾਂ ਚ ਕਾਪੀਆਂ ਤੇ ਸਟੇਸ਼ਨਰੀ ਵੰਡ ਰਹੇ ਹਨ । ਇਸ ਮੌਕੇ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ ਰੌਕੀ ਮੌਲਾ ਜੀ ਸਨ।ਉਹਨਾਂ ਨੇ ਵੀ ਸਭਾ ਵਲੋ ਕੀਤੇ ਜਾ ਰਹੇ ਕੰਮਾਂ ਨੂੰ ਸਰਾਹਿਆ। ਇਸ ਮੌਕੇ ਰਾਜੂ ਵੈੱਲਫੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਤੋਂ ਹੈਪੀ ਸਾਧੋਵਾਲ਼ ਤੇ ਵਾਈਸ ਪ੍ਰਧਾਨ ਡਾਕਟਰ ਲੱਖਵਿੰਦਰ ਲੱਕੀ ਜੀ ਹਾਜ਼ਿਰ ਸਨ।
ਉਹਨਾਂ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਸਭਾ ਨੂੰ ਜਿਥੇ ਵੀ ਸਾਡੀ ਲੋੜ ਹੋਵੇ ਅਸੀਂ ਹਰ ਵੇਲੇ ਹਾਜ਼ਿਰ ਹਾਂ। ਬੀਬੀ ਸੁਭਾਸ਼ ਮੱਟੂ ਜੀ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।