ਸਿੱਧ ਜੋਗੀ ਟਰੱਸਟ ਪਿੰਡ ਖਾਨਪੁਰ ਨੇ ਲਗਾਇਆ ਮੁਫਤ ਮੈਡੀਕਲ ਕੈਂਪ

ਮਾਹਿਲਪੁਰ, 15 ਅਕਤੂਬਰ - ਸਿੱਧ ਜੋਗੀ ਟਰੱਸਟ ਪਿੰਡ ਖਾਨਪੁਰ ਵੱਲੋਂ ਮਾਹਿਲਪੁਰ ਵਿਖੇ ਹੋਏ ਅਸ਼ੋਕ ਵਿਜੇ ਦਸਵੀਂ ਸਮਾਗਮ ਮੌਕੇ ਲਗਾਏ ਗਏ ਮੁਫਤ ਮੈਡੀਕਲ ਕੈਂਪ ਦਾ ਉਦਘਾਟਨ ਡਾਕਟਰ ਜਸਵੰਤ ਸਿੰਘ ਥਿੰਦ ਐਸ.ਐਮ.ਓ. ਸਿਵਲ ਹਸਪਤਾਲ ਮਾਹਿਲਪੁਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਡਾਕਟਰ ਪ੍ਰਭ ਹੀਰ ਦੀ ਯੋਗ ਅਗਵਾਈ ਹੇਠ ਡਾਕਟਰੀ ਟੀਮ ਵਿੱਚ ਸਹਿਯੋਗੀ ਅਰਸ਼ਦੀਪ ਕੌਰ, ਨਵਜੋਤ ਕੌਰ, ਭੁਪਿੰਦਰ ਸਿੰਘ ਅਤੇ ਹਰਜੋਤ ਕੌਰ ਵੱਲੋਂ ਮਰੀਜ਼ਾਂ ਦਾ ਚੈੱਕ ਅਪ ਕਰਕੇ ਉਹਨਾਂ ਨੂੰ ਮੁਫਤ ਦਵਾਈ ਦਿੱਤੀ ਗਈ ਅਤੇ ਸ਼ੂਗਰ ਦੇ ਮੁਫਤ ਟੈਸਟ ਕੀਤੇ ਗਏ।

ਗੱਲਬਾਤ ਕਰਦਿਆਂ ਡਾਕਟਰ ਜਸਵੰਤ ਸਿੰਘ ਥਿੰਦ ਨੇ ਕਿਹਾ ਕਿ ਸਾਨੂੰ ਆਪਣੀ ਕਿਰਤ ਕਮਾਈ ਵਿੱਚੋਂ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕਾਰਜ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹਿਣਾ ਚਾਹੀਦਾ ਹੈ। ਵਰਨਣਯੋਗ ਹੈ ਕਿ ਸਿੱਧ ਜੋਗੀ ਟਰੱਸਟ ਪਿੰਡ ਖਾਨਪੁਰ ਪਿਛਲੇ ਲੰਬੇ ਸਮੇਂ ਤੋਂ ਮਾਹਿਲਪੁਰ ਇਲਾਕੇ ਦੇ ਵੱਖ-ਵੱਖ ਧਾਰਮਿਕ ਅਸਥਾਨਾ ਤੇ ਹੁੰਦੇ ਸਮਾਗਮਾਂ ਦੌਰਾਨ ਇਸ ਤਰ੍ਹਾਂ ਦੇ ਮੁਫਤ ਮੈਡੀਕਲ ਕੈਂਪ ਲਗਾ ਕੇ ਪਰਉਪਕਾਰ ਦੇ ਕਾਰਜ ਕਰ ਰਿਹਾ ਹੈ। 
ਇਸ ਕੈਂਪ ਵਿੱਚ ਨਿਰਮਲ ਕੌਰ ਬੋਧ, ਧਰਮ ਸਿੰਘ ਫੌਜੀ, ਰਾਜੀਵ ਜੀ, ਸਸ਼ੀ ਬੰਗੜ ਐਮ.ਸੀ., ਬਲਵਿੰਦਰ ਸਿੰਘ, ਸੁਖਦੇਵ ਸਿੰਘ, ਅਮਰਜੀਤ ਕੌਰ, ਸੁਮੀਤਾ,ਗਗਨਦੀਪ ਕੌਰ, ਸੁਖਵਿੰਦਰ ਕੁਮਾਰ, ਡਾਕਟਰ ਪਰਮਿੰਦਰ ਸਿੰਘ ਅਪਥੈਲਮਿਕ ਅਫਸਰ, ਮਾਸਟਰ ਜੈ ਰਾਮ, ਸੁਰਿੰਦਰ ਕੌਰ ਆਦਿ ਵੀ ਹਾਜ਼ਰ ਸਨ।