
ਪਟਿਆਲਾ ਸੋਸ਼ਲ ਵੈਲਫ਼ੇਅਰ ਸੁਸਾਇਟੀ ਨੇ ਕੀਤਾ ਪ੍ਰਿੰਸੀਪਲ ਤੇ ਅਧਿਆਪਕਾਂ ਦਾ ਸਨਮਾਨ
ਪਟਿਆਲਾ, 15 ਅਕਤੂਬਰ - ਪਿਛਲੇ ਦਿਨੀਂ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਦੇ 12 ਅਧਿਆਪਕਾਂ ਅਤੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੂੰ ਸਿੱਖਿਆ ਦੇ ਖੇਤਰ ਵਿੱਚ ਬਹੁਮੁੱਲੇ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਜਿਨ੍ਹਾਂ ਅਧਿਆਪਕਾਂ ਨੂੰ ਸਨਮਾਨ ਨਾਲ ਨਿਵਾਜ਼ਿਆ ਗਿਆ, ਉਨ੍ਹਾਂ ਵਿੱਚ ਸਰਵ ਸ਼੍ਰੀਮਤੀ ਨਿੰਮੀ ਚਿੱਗਲ, ਨਵਨੀਤ ਕੌਰ, ਮਨਪ੍ਰੀਤ ਕੌਰ, ਸ਼ਿਵਾਨੀ, ਕਿਰਨਜੀਤ ਕੌਰ,
ਪਟਿਆਲਾ, 15 ਅਕਤੂਬਰ - ਪਿਛਲੇ ਦਿਨੀਂ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਦੇ 12 ਅਧਿਆਪਕਾਂ ਅਤੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੂੰ ਸਿੱਖਿਆ ਦੇ ਖੇਤਰ ਵਿੱਚ ਬਹੁਮੁੱਲੇ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਜਿਨ੍ਹਾਂ ਅਧਿਆਪਕਾਂ ਨੂੰ ਸਨਮਾਨ ਨਾਲ ਨਿਵਾਜ਼ਿਆ ਗਿਆ, ਉਨ੍ਹਾਂ ਵਿੱਚ ਸਰਵ ਸ਼੍ਰੀਮਤੀ ਨਿੰਮੀ ਚਿੱਗਲ, ਨਵਨੀਤ ਕੌਰ, ਮਨਪ੍ਰੀਤ ਕੌਰ, ਸ਼ਿਵਾਨੀ, ਕਿਰਨਜੀਤ ਕੌਰ, ਕੁਲਦੀਪ ਕੌਰ, ਦਮਨਜੀਤ ਕੌਰ ਆਹਲੂਵਾਲੀਆ, ਗੁਰਪ੍ਰੀਤ ਕੌਰ ਪੰਨੂ, ਮੀਨਾਕਸ਼ੀ ਨਿਰੂਲਾ, ਤੇਜਿੰਦਰ ਕੌਰ, ਮੋਨਿਕਾ ਕੌਸ਼ਲ, ਅਤੇ ਸ਼੍ਰੀ ਲਾਲ ਸਿੰਘ ਸ਼ਾਮਲ ਸਨ।
ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਇਸ ਸਨਮਾਨ ਲਈ ਵਿਜੇ ਕੁਮਾਰ ਗੋਇਲ ਪ੍ਰਧਾਨ, ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਸੰਸਥਾ ਪ੍ਰਤੀ ਸਮਰਪਣ ਅਤੇ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ।
