प्राचीन शिव मंदिर गढ़शंकर में रुद्र अभिषेक पूजा
ਗੜ੍ਹਸ਼ੰਕਰ, 19 ਜੁਲਾਈ- ਗੜਸ਼ੰਕਰ ਇਲਾਕੇ ਦੇ ਵੱਖ ਵੱਖ ਮੰਦਰਾਂ ਵਿੱਚ 21 ਜੁਲਾਈ ਤੋਂ 9 ਅਗਸਤ ਤੱਕ ਕੀਤੇ ਜਾ ਰਹੇ ਰੁਦਰ ਅਭਿਸ਼ੇਕ ਮਹਾਯੱਗ ਦੇ ਸੰਬੰਧ ਵਿੱਚ ਅੱਜ ਇਥੋਂ ਦੇ ਪ੍ਰਾਚੀਨ ਸ਼ਿਵ ਮੰਦਿਰ ਨਜ਼ਦੀਕ ਪੁਲਿਸ ਸਟੇਸ਼ਨ ਵਿੱਚ ਰੇਲਵੇ ਰੋਡ ਵਿੱਚ ਵਿਸ਼ੇਸ਼ ਤੌਰ ਤੇ ਪੂਜਾ ਅਰਚਨਾ ਕੀਤੀ ਗਈ।

ਮੰਦਰ ਦੀ ਪ੍ਰਬੰਧਕ ਕਮੇਟੀ ਤੋਂ ਬੋਨੀ ਲੰਭ ਅਤੇ ਉਨਾਂ ਦੀ ਧਰਮ ਪਤਨੀ ਰਿਤੂ ਲੰਬ ਨੇ ਮੁੱਖ ਜਜਮਾਨ ਦੇ ਤੌਰ ਤੇ ਪੂਜਾ ਕਰਵਾਈ।ਇਸ ਮੌਕੇ ਪੰਡਿਤ ਹਰੀਸ਼ ਚੰਦਰ ਤਿਵਾੜੀ ਵੱਲੋਂ ਪੂਰੇ ਵਿਧੀ ਵਿਧਾਨ ਨਾਲ ਰੁਦਰਾ ਅਭਿਸ਼ੇਕ ਕਰਵਾਇਆ ਗਿਆ।
ਪ੍ਰਬੰਧਕੀ ਕਮੇਟੀ ਤੋਂ ਸੰਯੋਜਕ ਪੰਕਜ ਸ਼ੋਰੀ, ਰਜਿੰਦਰ ਪ੍ਰਸਾਦ ਖੁਰਮੀ, ਕਮਲ ਕਿਸ਼ੋਰ ਨੂਰੀ ਅਤੇ ਸੰਜੀਵ ਕਟਾਰੀਆ ਸਹਿਤ ਹੋਰ ਸ਼ਰਧਾਲੂ ਵੀ ਇਸ ਮੌਕੇ ਹਾਜ਼ਰ ਸਨ। ਦੱਸਣਯੋਗ ਹੈ ਕਿ ਰੁਦਰਾ ਅਭਿਸ਼ੇਕ ਮਹਾਯੱਗ ਦੇ ਸੰਬੰਧ ਵਿੱਚ 21 ਜੁਲਾਈ ਨੂੰ ਪਾਹਲੇਵਾਲ ਦੇ ਮੰਦਰ ਭਾਈ ਪਿਆਰਾ ਜੀ ਵਿੱਚ ਸਵੇਰੇ 8 ਵਜੇ ਸਮਾਗਮ ਹੋਵੇਗਾ ਅਤੇ ਸ਼ਾਮ 4 ਵਜੇ ਮੰਦਰ ਮਹੇਸ਼ਿਆਣਾ ਤਪ ਸਥਾਨ, ਗੜ੍ਹਸ਼ੰਕਰ ਵਿੱਚ ਸਮਾਗਮ ਆਯੋਜਿਤ ਹੋਵੇਗਾ।