ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜਾ ਮਨਾਇਆ
ਜਲੰਧਰ:- ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਲਾਇਬ੍ਰੇਰੀ ਦੇ ਬੱਚਿਆਂ ਦੇ ਸਹਿਯੋਗ ਨਾਲ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਦੀ ਰਹਿਨੁਮਾਈ ਹੇਠ ਸੰਤ ਬਾਬਾ ਵਿਸਾਖਾ ਸਿੰਘ ਦਦੇਹਰ ਸਾਹਿਬ ਹਾਲ ਵਿੱਚ ਮੋਮਬੱਤੀਆਂ ਜਗਾ ਕੇ ਮਨਾਇਆ।

ਇਸ ਮੌਕੇ 'ਤੇ ਦੇਸ਼ ਭਗਤ ਯਾਦਾਗਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਹਾਇਕ ਸਕੱਤਰ ਬਾਊ ਚਰੰਜੀਲਾਲ ਕੰਗਣੀਵਾਲ ਨੇ ਬੱਚਿਆਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਇਨਕਲਾਬੀ ਕਵੀ ਪਾਸ਼ ਦੀਆਂ ਕਵਿਤਾਵਾਂ ਤੇ ਗੀਤ ਸਦਾ ਅਮਰ ਰਹਿਣਗੇ। ਪਾਸ਼ ਦੇ ਗੀਤ ਇਨਕਲਾਬੀਆਂ ਲਈ ਚਾਨਣ ਮੁਨਾਰਾ ਅਤੇ ਸਦਾ ਬਹਾਰ ਹਨ।
ਪਾਸ਼ ਨੇ ਆਪਣੀਆਂ ਰਚਨਾਵਾਂ ਵਿੱਚ ਕੰਮੀਆਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਦੇ ਗੀਤ ਲਿਖੇ ਤੇ ਸਟੇਜਾਂ 'ਤੇ ਗਾਏ ਹਨ। ਗੀਤਾਂ ਰਾਹੀਂ ਕੰਮੀਆਂ ਨੂੰ ਹੋਕਾ ਦਿੱਤਾ ਕਿ ਉਹ ਲੁਟੇਰੇ ਅਮੀਰਾਂ ਅੱਗੇ ਹੱਥ ਨਾ ਜੋੜਣ ਸਗੋਂ ਇੰਨਾਂ ਹੱਥਾਂ ਵਿੱਚ ਦਾਤਰੀ ਹਥੋੜੇ ਦੇ ਝੰਡੇ ਫੜ ਕੇ ਕਿਰਤੀਆਂ ਦਾ ਰਾਜ ਪ੍ਰਬੰਧ ਕਾਇਮ ਕਰਨਾ। ਆਗੂਆਂ ਨੇ ਕਿਹਾ ਕਿ ਇਸ ਵਾਰ ਗ਼ਦਰੀ ਬਾਬਿਆਂ ਦਾ ਮੇਲਾ 30, 31 ਅਕਤੂਬਰ ਅਤੇ ਪਹਿਲੀ ਨਵੰਬਰ ਨੂੰ ਗ਼ਦਰੀ ਗੁਲਾਬ ਕੌਰ ਦੀ 100ਵੀਂ ਬਰਸੀ ਨੂੰ ਸਮਰਪਤ ਹੋ ਰਿਹਾ ਹੈ।
ਮੇਲੇ ਦੇ ਲੰਗਰ ਦਾ ਪ੍ਰਬੰਧ ਗ਼ਦਰੀ ਭਗਤ ਸਿੰਘ ਬਿਲਗਾ ਦੇ ਪੁੱਤਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕੁਲਬੀਰ ਸਿੰਘ ਸੰਘੇੜਾ ਅਤੇ ਉਨ੍ਹਾਂ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਮੈਂਬਰ ਰਾਜਿੰਦਰ ਮੰਡ ਐਡਵੋਕੇਟ ਤੇ ਪੰਜ ਆਬ ਵਾਲਾ ਕੇਸਰ ਵੀ ਹਾਜ਼ਰ ਸੀ।