ਅਤਿਵਾਦ ਸਾਜ਼ਿਸ਼ ਕੇਸ: ਐੱਨਆਈਏ ਵੱਲੋਂ ਪੰਜ ਰਾਜਾਂ ਤੇ ਜੰਮੂ ਕਸ਼ਮੀਰ ਵਿਚ 22 ਟਿਕਾਣਿਆਂ ’ਤੇ ਛਾਪੇ
ਨਵੀਂ ਦਿੱਲੀ- ਕੌਮੀ ਜਾਂਚ ਏਜੰਸੀ (ਐਨਆਈਏ) ਨੇ ਸੋਮਵਾਰ ਨੂੰ ਪੰਜ ਰਾਜਾਂ ਅਤੇ ਜੰਮੂ-ਕਸ਼ਮੀਰ ਵਿੱਚ 22 ਥਾਵਾਂ ’ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਵੱਲੋਂ ਅਤਿਵਾਦ ਸਾਜ਼ਿਸ਼ ਕੇਸ ਦੀ ਜਾਂਚ ਦੇ ਸਬੰਧ ਵਿੱਚ ਇਹ ਛਾਪੇ ਮਾਰੇ ਗਏ ਹਨ।

ਅਧਿਕਾਰੀਆਂ ਅਨੁਸਾਰ ਜੰਮੂ-ਕਸ਼ਮੀਰ ਵਿੱਚ ਨੌਂ ਟਿਕਾਣਿਆਂ, ਬਿਹਾਰ ਵਿਚ 8, ਯੂਪੀ ਵਿਚ 2 ਅਤੇ ਕਰਨਾਟਕ, ਮਹਾਰਾਸ਼ਟਰ ਤੇ ਤਾਮਿਲ ਨਾਡੂ ਵਿਚ ਇਕ ਇਕ ਥਾਂ ’ਤੇ ਛਾਪੇ ਜਾਰੀ ਹਨ। ਜੰਮੂ ਕਸ਼ਮੀਰ ਵਿਚ ਬਾਰਾਮੂਲਾ, ਕੁਲਗਾਮ, ਅਨੰਤਨਾਗ ਤੇ ਪੁਲਵਾਮ ਜ਼ਿਲ੍ਹਿਆਂ ਵਿਚ ਤਲਾਸ਼ੀ ਮੁਹਿੰਮ ਵਿੱਢੀ ਗਈ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।