ਬਡੂੰਗਰ ਇਲਾਕੇ ਵਿੱਚ ਰੋਜਾਨਾ ਚਲ ਰਹੇ ਗੈਰ ਕਾਨੂੰਨੀ ਲਾਟਰੀ, ਦੜੇ ਸੱਟੇ ਦੇ ਕਾਰੋਬਾਰ ਵਿਰੁੱਧ ਇਲਾਕਾ ਵਾਸੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਪਟਿਆਲਾ:- ਸਥਾਨਕ ਬਡੂੰਗਰ ਦੇ ਦੋ ਨਿਜੀ ਹਸਪਤਾਲਾਂ ਅਤੇ ਪ੍ਰਾਚਿਨ ਸ਼ਿਵ ਮੰਦਿਰ ਨਜਦੀਕ ਇੱਕ ਪਾਨ ਦੀ ਦੁਕਾਨ ਵਿੱਚ ਚਲ ਰਹੇ ਲਾਟਰੀ ਦੇ ਨਾਮ ਤੇ ਦੜੇ ਸੱਟੇ ਦੇ ਗੈਰ ਕਾਨੂੰਨੀ ਕਾਰੋਬਾਰ ਵਿਰੁੱਧ ਰਾਇਲ ਯੂਥ ਕਲੱਬ ਦੇ ਪ੍ਰਧਾਨ ਰਾਹੁਲ ਬਡੂੰਗਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰ: 54 ਇੰਚਾਰਜ ਕਰਨ ਗਿੱਲ ਦੀ ਅਗਵਾਈ ਵਿੱਚ ਇਲਾਕਾ ਵਾਸੀਆਂ ਵਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵਿਰੁੱਧ ਅਣਦੇਖੀ ਕਰਨ ਤੇ ਭਾਰੀ ਰੋਸ ਜਤਾਇਆ ਗਿਆ।

ਜਿਸ ਦੌਰਾਨ ਰਾਹੁਲ ਬਡੂੰਗਰ ਅਤੇ ਕਰਨ ਗਿੱਲ ਨੇ ਸਾਂਝੇ ਤੌਰ ਤੇ ਕਿਹਾ ਕਿ ਘੱਟ ਪੈਸਿਆਂ ਬਦਲੇ 10 ਗੁਣਾਂ ਵੱਧ ਪੈਸਿਆਂ ਦਾ ਲਾਲਚ ਦੇ ਕੇ ਲੋਕਾਂ ਨਾਲ ਸ਼ਰੇਆਮ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਪਿਛਲੇ 6 ਮਹੀਨਿਆਂ ਤੋਂ ਇੱਥੇ ਇਹ ਸਭ ਕੁੱਝ ਚਲ ਰਿਹਾ ਹੈ। ਅਕਾਲੀ ਦਲ ਪੰਜਾਬ ਮੀਤ ਪ੍ਰਧਾਨ ਸੁਮੇਰ ਸੀੜਾ ਅਤੇ ਇਲਾਕਾ ਨਿਵਾਸੀਆਂ ਵਲੋਂ ਇਸ ਦੁਕਾਨ ਤੋਂ ਪਹਿਲਾਂ ਵੀ ਉਕਤ ਨਜਾਇਜ ਕਾਰੋਬਾਰ ਨੂੰ ਬੰਦ ਕਰਵਾ ਦਿੱਤਾ ਸੀ।
ਪਰ ਦੋ ਚਾਰ ਦਿਨ ਬੰਦ ਰੱਖਣ ਤੋਂ ਬਾਅਦ ਦੁਬਾਰਾ ਫਿਰ ਦੁਕਾਨ ਵਿੱਚ ਇਸ ਕਾਲੇ ਧੰਦੇ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਕਾਰਨ ਪ੍ਰਸ਼ਾਸ਼ਨ ਦੀ ਅਣਦੇਖੀ ਵਿਰੁੱਧ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਵਾਲ ਇਹ ਹੈ ਕਿ ਆਖਰ ਕਿਸ ਦੀ ਸ਼ੈਅ ਤੇ ਅਜਿਹੇ ਨਜਾਇਜ ਧੰਦਿਆਂ ਰਾਹੀਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਤੇ ਡਾਕੇ ਮਾਰੇ ਜਾ ਰਹੇ ਹਨ। 
ਪਹਿਲਾਂ ਹੀ ਨਸ਼ਿਆਂ ਨੇ ਬਹੁ ਗਿਣਤੀ ਪਰਿਵਾਰਾਂ ਨੂੰ ਬਰਬਾਦੀ ਵਲ ਮੋੜ ਕੇ ਰੱਖ ਦਿੱਤਾ ਹੈ ਅਤੇ ਹੁਣ ਆਰਥਿਕ ਪੱਖੋ ਖੋਖਲਾ ਕਰਨ ਲਈ ਲੋਕਾਂ ਨੂੰ ਗਲਤ ਰਸਤੇ ਤੋਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੇ ਇਨ੍ਹਾਂ ਕਾਲੇ ਕਾਰੋਬਾਰਾਂ ਨੂੰ ਤੁਰੰਤ ਬੰਦ ਕਰਵਾਉਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਇਲਾਕਾ ਵਾਸੀ ਸੜਕਾਂ ਤੇ ਉੱਤਰਕੇ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।
ਇਸ ਮੌਕੇ ਅਸ਼ੋਕ ਕੁਮਾਰ ਜ਼ੋਸ਼ੀ, ਦਿਲਬਾਗ ਖਾਨ, ਗੁਰਜੀਤ ਸਿੰਘ, ਦੀਪਕ ਕੁਮਾਰ ਵਾਲਮੀਕਿ, ਹਰਦਿਆਲ ਸਿੰਘ, ਕੁਲਦੀਪ ਸਿੰਘ, ਵਿਕਰਮ ਭੱਲਾ, ਰਾਜੇਸ਼ ਸ਼ਰਮਾ ਰਾਜੂ, ਦਲੀਪ ਸਿੰਘ, ਦਿਪੂ, ਰਾਹੁਲ ਕੁਮਾਰ, ਲਾਡੀ ਧਾਲੀਵਾਲ, ਮਨਪ੍ਰੀਤ ਮਹਿਰਾ, ਸ਼ੁਭਮ ਮਾਜਰੀ, ਸਤਨਾਮ ਸਿੰਘ, ਰੋਹਿਤ ਚੌਹਾਨ, ਜ਼ਸਪਾਲ ਪਾਲਾ, ਸਾਹਿਲ, ਬੱਬੂ ਆਦਿ ਹਾਜਰ ਸਨ। ਜਾਰੀ ਕਰਤਾ ਰਾਹੁਲ ਬਡੂੰਗਰ, ਪ੍ਰਧਾਨ ਰਾਇਲ ਯੂਥ ਕਲੱਬ ਰਜਿ: ਪਟਿਆਲਾ। ਮੋ: 97811-54324