14ਵੀਂ ਪੈਰਾ ਨੈਸ਼ਨਲ ਐਥਲੈਟਿਕ ਜੂਨੀਅਰ ਚੈਂਪੀਅਨਸ਼ਿਪ ਵਿਚ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਮੰਗਲ ਸਿੰਘ ਨੇ ਹਾਸਲ ਕੀਤਾ ਚਾਂਦੀ ਦਾ ਤਗਮਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਸਤੰਬਰ: ਸ਼ਹੀਦ ਮੇਜਰ ਹਰਮਿੰਦਰ ਸਿੰਘ ਸਰਕਾਰੀ ਕਾਲਜ, ਮੋਹਾਲੀ ਦੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਦੀ ਅਗਵਾਈ ਵਿਚ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਮੰਗਲ ਸਿੰਘ ਨੇ 14ਵੀਂ ਪੈਰਾ ਨੈਸ਼ਨਲ ਐਥਲੈਟਿਕ ਜੂਨੀਅਰ ਚੈਂਪੀਅਨਸ਼ਿਪ ਵਿਚ ਭਾਗ ਲਿਆ। ਇਹ ਚੈਂਪੀਅਨਸ਼ਿਪ ਅਟੱਲ ਬਿਹਾਰੀ ਬਾਜਪਾਈ ਡਿਸਏਬਿਲਟੀ ਸੈਂਟਰ ਗਵਾਲੀਅਰ ਵਿਖੇ ਕਰਵਾਈ ਗਈ ਸੀ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਸਤੰਬਰ: ਸ਼ਹੀਦ ਮੇਜਰ ਹਰਮਿੰਦਰ ਸਿੰਘ ਸਰਕਾਰੀ ਕਾਲਜ, ਮੋਹਾਲੀ ਦੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਦੀ ਅਗਵਾਈ ਵਿਚ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਮੰਗਲ ਸਿੰਘ ਨੇ 14ਵੀਂ ਪੈਰਾ ਨੈਸ਼ਨਲ ਐਥਲੈਟਿਕ ਜੂਨੀਅਰ ਚੈਂਪੀਅਨਸ਼ਿਪ ਵਿਚ ਭਾਗ ਲਿਆ। ਇਹ ਚੈਂਪੀਅਨਸ਼ਿਪ ਅਟੱਲ ਬਿਹਾਰੀ ਬਾਜਪਾਈ ਡਿਸਏਬਿਲਟੀ ਸੈਂਟਰ ਗਵਾਲੀਅਰ ਵਿਖੇ ਕਰਵਾਈ ਗਈ ਸੀ। ਇਸ ਵਿਚ ਵਿਦਿਆਰਥੀ ਮੰਗਲ ਸਿੰਘ ਨੇ 100 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਅਤੇ 200 ਮੀਟਰ ਦੌੜ ਵਿਚ ਵੀ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।
   ਕਾਲਜ ਪਰਤਣ ਤੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਵਿਭਾਗ ਦੇ ਮੁਖੀ ਪ੍ਰੋਫੈਸਰ ਸਿਮਰਪ੍ਰੀਤ ਵੱਲੋਂ ਵਿਦਿਆਰਥੀ ਮੰਗਲ ਸਿੰਘ ਦਾ ਭਰਵਾਂ ਸਵਾਗਤ  ਕੀਤਾ ਗਿਆ ਤੇ ਉਸਦਾ ਸਨਮਾਨ ਵੀ ਕੀਤਾ ਗਿਆ। ਪ੍ਰੋ. ਜਗਤਾਰ ਸਿੰਘ ਚਿੱਲਾ ਵੱਲੋਂ ਵੀ ਖਿਡਾਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਤੇ ਕਾਲਜ ਦੇ ਪ੍ਰੋਫੈਸਰ ਨਿਸ਼ਠਾ ਤ੍ਰਿਪਾਠੀ ਅਤੇ ਪ੍ਰੋਫੈਸਰ ਨਵਦੀਪ ਸਿੰਘ ਵੱਲੋਂ ਵੀ ਇਸ ਵਿਦਿਆਰਥੀ ਨੂੰ ਤਗਮੇ ਜਿੱਤਣ ਉੱਤੇ ਉਸਦਾ ਹੌਂਸਲਾ ਵਧਾਇਆ ਗਿਆ।