ਹਰਿਆਣਾ ਵਿੱਚ ਸਿੰਚਾਈ ਵਿਵਸਥਾ ਹੋਵੇਗੀ ਮਜਬੂਤ, 315 ਕਰੋੜ ਰੁਪਏ ਨਾਲ ਹੋਵੇਗਾ ਮਾਈਨਰਾਂ ਦਾ ਮੁੜ ਨਿਰਮਾਣ

ਚੰਡੀਗੜ੍ਹ, 2 ਸਤੰਬਰ- ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸਿੰਚਾਈ ਵਿਵਸਥਾ ਨੂੰ ਹੋਰ ਵੱਧ ਮਜਬੂਤ ਅਤੇ ਕਾਰਗਰ ਬਨਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੀ ਇੱਕ ਅਹਿਮ ਮੀਟਿੰਗ ਵਿੱਚ ਰਾਜ ਵਿੱਚ ਮਾਈਨਰਸ ਦੇ ਵਿਆਪਕ ਰੀਮਾਡਲਿੰਗ (ਪੁਨਰਨਿਰਮਾਣ ਅਤੇ ਸੁਧਾਰ) ਕਾਰਜ ਯੋਜਨਾ ਨੂੰ ਮੰਜ਼ੂਰੀ ਪ੍ਰਦਾਨ ਕੀਤੀ ਗਈ ਹੈ। ਇਸ ਦੇ ਤਹਿਤ ਲਗਭਗ 54 ਵੱਖ ਵੱਖ ਪਰਿਯੋਜਨਾਵਾਂ ਨੂੰ ਲਾਗੂਕਰਨ ਕੀਤਾ ਜਾਵੇਗਾ ਅਤੇ ਇਸ ਪੂਰੀ ਪਰਿਯੋਜਨਾ 'ਤੇ ਲਗਭਗ 315 ਕਰੋੜ ਰੁਪਏ ਦੀ ਲਾਗਤ ਆਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹੱਤਵਪੂਰਨ ਯੋਜਨਾ ਤਹਿਤ ਨਹਿਰਾਂ ਨੂੰ ਡੂੰਘਾ, ਚੌੜਾ ਅਤੇ ਢਾਂਚੇ ਨੂੰ ਆਧੁਨਿਕ ਤਕਨੀਕ ਨਾਲ ਮਜਬੂਤ ਕੀਤਾ ਜਾਵੇਗਾ ਤਾਂ ਜੋ ਸਿੰਚਾਈ ਜਲ ਦੀ ਸਪਲਾਈ ਸਮੇ ਸਿਰ ਅਤੇ ਕਿਸਾਨਾਂ ਤੱਕ ਪਹੁੰਚ ਸਕੇ। ਇਸ ਪੂਰੀ ਪਰਿਯੋਜਨਾ ਤਹਿਤ ਵੱਖ ਵੱਖ ਨਹਿਰੀ ਸਰਕਲਾਂ ਤਹਿਤ 30 ਕਨਾਲ ਦਾ ਪੁਨਰਵਾਸ ਅਤੇ 24 ਕਨਾਲ ਦੀ ਰਿਮਾਡਲਿੰੰਗ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਫਸਲਾਂ ਨੂੰ ਸਿੰਚਾਈ ਲਈ ਪਾਣੀ ਮਿਲੇਗਾ, ਭੂਮੀਗਤ ਜਲ ਪੱਧਰ 'ਤੇ ਦਬਾਅ ਘੱਟ ਹੋਵੇਗਾ ਅਤੇ ਸੂਬੇ ਵਿੱਚ ਖੇਤੀਬਾੜੀ ਉਤਪਾਦਨ ਸਮਰਥਾ ਵਿੱਚ ਵਾਧਾ ਹੋਵੇਗਾ। ਗ੍ਰਾਮੀਣ ਖੇਤਰਾਂ ਵਿੱਚ ਪਾਣੀ ਦੇ ਜਮਾਵ ਦੀ ਸਮੱਸਿਆ 'ਤੇ ਕਾਬੂ ਪਾਇਆ ਜਾ ਸਕੇਗਾ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਤੈਅ ਸਮੇ  ਵਿੱਚ ਉੱਚ ਗੁਣਵੱਤਾ ਨਾਲ ਪੂਰੇ ਕੀਤੇ ਜਾਣ। ਉਨ੍ਹਾਂ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਨਿਰਮਾਣ ਸਾਮਗਰੀ ਦੀ ਗੁਣਵੱਤਾ ਅਤੇ ਮਾਈਨਰਾਂ ਦੇ ਲੇਵਲ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਹੋਣੀ ਚਾਹੀਦੀ।
ਯਮੁਨਾ ਵਾਟਰ ਸਰਵਿਸ, ਲੋਹਾਰੂ ਵਾਟਰ ਸਰਵਿਸ ਅਤੇ ਜਵਾਹਰ ਲਾਲ ਨੇਹਰੂ ਸਰਕਲ ਤਹਿਤ ਲਗਭਗ 54 ਪਰਿਯੋਜਨਾਵਾਂ ਨੂੰ ਕੀਤਾ ਜਾਵੇਗਾ ਲਾਗੂ
ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਯਮੁਨਾ ਵਾਟਰ ਸਰਵਿਸ ਸਰਕਲ, ਭਿਵਾਨੀ ਤਹਿਤ 41 ਪਰਿਯੋਜਨਾਵਾਂ, ਯਮੁਨਾ ਵਾਟਰ ਸਰਵਿਸ ਸਰਕਲ, ਕਰਨਾਲ ਤਹਿਤ 1 ਅਤੇ ਯਮੁਨਾ ਵਾਟਰ ਸਰਵਿਸ ਸਰਕਲ, ਰੋਹਤੱਕ ਤਹਿਤ 2 ਪਰਿਯੋਜਨਾਵਾਂ 'ਤੇ ਕੰਮ ਕੀਤਾ ਜਾਵੇਗਾ। ਇਸੇ ਤਰ੍ਹਾਂ ਲੋਹਾਰੂ ਵਾਟਰ ਸਰਵਿਸ ਸਰਕਲ ਭਿਵਾਨੀ ਤਹਿਤ 7 ਪਰਿਯੋਜਨਾਵਾਂ ਅਤੇ ਜਵਾਹਰ ਲਾਲ ਨੇਹਰੂ ਸਰਕਲ ਰੇਵਾੜੀ ਤਹਿਤ 3 ਪਰਿਯੋਜਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕੰਮਾਂ ਨੂੰ ਨਾਬਾਰਡ ਦੀ ਮਦਦ ਨਾਲ ਲਾਗੂ ਕੀਤਾ ਜਾਵੇਗਾ।
ਇਨ੍ਹਾਂ ਪਰਿਯੋਜਨਾਵਾਂ ਤਹਿਤ ਮਾਈਨਰਾਂ ਦੇ ਕਿਨਾਰਿਆਂ ਨੂੰ ਮਜਬੂਤ ਅਤੇ ਉੱਚਾ ਕਰਨਾ, ਲਾਇਨਿੰਗ ਦੀ ਮਰੱਮਤ ਅਤੇ ਪੁਨਰਵਾਸ, ਪਾਇਪਲਾਇਨ ਬਿਛਾਉਦਣਾ, ਹੇਡ ਰੇਗੁਲੇਟਰ, ਸਾਇਫਨ, ਪੁਲਿਆ ਅਤੇ ਆਉਟਲੇਟ ਦੀ ਮਰੱਮਤ ਆਦੀ ਕੰਮਾਂ ਨੂੰ ਕੀਤਾ ਜਾਵੇਗਾ ਜਿਸ ਨਾਲ ਲੀਕੇਜ ਖ਼ਤਮ ਹੋਵੇਗੀ ਅਤੇ ਪਾਣੀ ਦੀ ਬਚਤ ਵੀ ਹੋਵੇਗੀ ਅਤੇ ਸੰਭਾਵਿਤ ਖੇਤਰਾਂ ਤੱਕ ਪਾਣੀ ਦੀ ਸਪਲਾਈ ਯਕੀਨੀ ਹੋਵੇਗੀ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁਲੱਰ, ਜਨਸਿਹਤ ਇੰਜਿਅਰਿੰਗ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਮੁਹੱਮਦ ਸ਼ਾਇਨ, ਵਿਤ ਵਿਭਾਗ ਦੇ ਕਮੀਸ਼ਨਰ ਅਤੇ  ਸਕੱਤਰ ਸ੍ਰੀ ਰਜੀਨੀਕਾਂਥਨ, ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਇੰਜਿਅਰਿੰਗ-ਇਨ-ਚੀਫ਼ ਸ੍ਰੀ ਸਤਬੀਰ ਕਾਦਿਆਨ ਸਮੇਤ ਹੋਰ ਅਧਿਕਾਰੀ ਮੌਜ਼ੂਦ ਰਹੇ।