ਸ਼ਰਧਾਲੂਆਂ ਦਾ 57ਵਾਂ ਜੱਥਾ ਕਰਤਾਰਪੁਰ ਸਾਹਿਬ (ਪਾਕਿ) ਵਿਖੇ ਹੋਇਆ ਨਤਮਸਤਕ।

ਨਵਾਂਸ਼ਹਿਰ- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸੁਸਾਇਟੀ ਦੇ ਸੀਨੀਅਰ ਮੈਂਬਰ ਇੰਦਰਜੀਤ ਸਿੰਘ ਬਾਹੜਾ ਦੀ ਅਗਵਾਈ ਹੇਠ ਭੇਜਿਆ ਗਿਆ 85 ਮੈਂਬਰਾਂ ਦਾ 57ਵਾਂ ਜੱਥਾ ਦਰਸ਼ਨ ਦੀਦਾਰ ਕਰਕੇ ਦੇਰ ਰਾਤ ਵਾਪਿਸ ਪਰਤ ਆਇਆ।

ਨਵਾਂਸ਼ਹਿਰ- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸੁਸਾਇਟੀ ਦੇ ਸੀਨੀਅਰ ਮੈਂਬਰ ਇੰਦਰਜੀਤ ਸਿੰਘ ਬਾਹੜਾ ਦੀ ਅਗਵਾਈ ਹੇਠ  ਭੇਜਿਆ ਗਿਆ 85 ਮੈਂਬਰਾਂ ਦਾ 57ਵਾਂ  ਜੱਥਾ ਦਰਸ਼ਨ ਦੀਦਾਰ ਕਰਕੇ ਦੇਰ ਰਾਤ ਵਾਪਿਸ ਪਰਤ ਆਇਆ।
 ਇਹ ਜਾਣਕਾਰੀ ਦਿੰਦਿਆਂ ਹੋਇਆਂ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਭੇਜੇ ਗਏ ਇਸ ਜੱਥੇ ਵਿਚ  ਨਵਾਂਸ਼ਹਿਰ ਅਤੇ ਗੋਬਿੰਦਪੁਰ ਇਲਾਕੇ ਦੀਆਂ ਸੰਗਤਾਂ ਵਿਚ ਸ਼ਾਮਲ ਸਨ। ਇਸ ਜੱਥੇ ਵਿਚ ਰਾਹੋਂ,ਆਛੀਵਾੜਾ, ਉਸਮਾਨਪੁਰ, ਸੋਇਤਾ, ਰੁੜਕੀ ਖਾਸ, ਠਠਿਆਲਾ  ਨੂਰਪੁਰ ਤੋਂ ਇਲਾਵਾ ਨਵਾਂਸ਼ਹਿਰ ਤੋਂ ਵਿਸ਼ੇਸ਼ ਤੌਰ ਤੇ ਜੈਨ ਪਰਿਵਾਰਾਂ ਦਾ ਜੱਥਾ ਵੀ ਸ਼ਾਮਲ ਸੀ। ਗੁ: ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਟਰਮੀਨਲ ਰਾਹੀਂ ਕਰਤਾਰਪੁਰ ਸਾਹਿਬ ਪਹੁੰਚੇ ਇਸ ਜੱਥੇ ਦੇ ਮੈਂਬਰਾਂ ਨੂੰ ਉਥੋਂ ਦੇ ਹਜੂਰੀ ਰਾਗੀ ਭਾਈ ਮਨਦੀਪ ਸਿੰਘ ਵਲੋਂ ਜੀ ਆਇਆਂ ਕਿਹਾ ਗਿਆ। 
ਉਨਾਂ ਵਲੋਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਕਰਤਾਰਪੁਰ ਸਾਹਿਬ ਜੀ ਦੀ ਯਾਤਰਾ ਲਈ ਨਿਰੰਤਰ ਜੱਥੇ ਭੇਜਣ ਲਈ ਸੁਸਾਇਟੀ ਦੀ ਸਰਾਹਨਾ ਅਤੇ ਧੰਨਵਾਦ ਕੀਤਾ ਗਿਆ। ਅਰਦਾਸ ਉਪਰੰਤ ਜੱਥੇ ਦੇ ਆਗੂਆਂ ਦੇ ਨਾਲ ਨਾਲ ਜੈਨ ਪਰਿਵਾਰ ਦੇ ਮੁੱਖੀ  ਨੂੰ ਵੀ ਗੁਰਦੁਆਰਾ ਸਾਹਿਬ ਵਲੋਂ ਭਾਈ ਮਨਦੀਪ ਸਿੰਘ ਗ੍ਰੰਥੀ ਅਤੇ ਭਾਈ ਰਕੇਸ਼ ਸਿੰਘ ਵਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਵੀ ਭਾਈ ਮਨਦੀਪ ਸਿੰਘ ਅਤੇ ਗ੍ਰੰਥੀ ਸਾਹਿਬਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
  ਇਹ ਜਾਣਕਾਰੀ ਸਾਂਝੀ ਕਰਦੇ ਹੋਏ ਜੱਥੇ ਦੇ ਆਗੂ ਇੰਦਰਜੀਤ ਸਿੰਘ ਬਾਹੜਾ ਨੇ ਦੱਸਿਆ ਕਿ ਇਸ ਵਾਰ ਜੱਥੇ ਵਿਚ ਇਕ ਬੱਸ, ਦੋ ਟਰੈਵਲ ਅਤੇ ਕੁਝ ਨਿਜੀ ਵਾਹਨ ਵੀ ਸ਼ਾਮਲ ਸਨ। ੳਨਾਂ ਕਿਹਾ ਕਿ ਸਮੂਹ ਸੰਗਤਾਂ ਵਿਚ ਇਸ ਯਾਤਰਾ ਸੰਬੰਧੀ ਭਾਰੀ ਉਤਸ਼ਾਹ ਸੀ ਅਤੇ ਪਹਿਲੀ ਵਾਰ ਇਸ ਅਸਥਾਨ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਅਸਥਾਨ ਦੀ ਧੂੜ ਮਸਤਕ ਲਗਾ ਕੇ ਸੁਭਾਗਾ ਅਤੇ ਅਨੰਦਿਤ ਮਹਿਸੂਸ ਕਰ ਰਹੀਆਂ ਸਨ। ਉਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਅਰੰਭ ਕੀਤੀ ਗਈ ਲੜੀਵਾਰ ਯਾਤਰਾ ਦੀ ਸੇਵਾ ਭਵਿੱਖ ਵਿਚ ਵੀ ਜਾਰੀ ਰਹੇਗੀ। ਇਸ ਯਾਤਰਾ ਲਈ ਸ਼ਰਧਾਲੂਆਂ ਦਾ ਅਗਲਾ ਅਤੇ 48ਵਾਂ ਜੱਥਾ 04 ਅਪ੍ਰੈਲ ਨੂੰ ਭੇਜਿਆ ਜਾਵੇਗਾ ਜਿਸ ਵਿਚ 50 ਮੈਂਬਰ ਸ਼ਾਮਲ ਹੋਣਗੇ ।  
ਇਸ ਜਥੇ ਵਿੱਚ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਢਿੱਲੋ ਮਾਛੀਵਾੜਾ, ਬਾਬਾ ਮੋਹਨ ਸਿੰਘ ਮਾਛੀਵਾੜਾ, ਵਿਨੋਦ ਕੁਮਾਰ ਜਾਂਗੜਾ, ਰਜੇਸ਼ ਕੁਮਾਰ ਜੈਨ, ਮਨੀਸ਼ ਜੈਨ   ਨਰੇਸ਼ ਜੈਨ, ਨਿਤਿਕਾ ਜੈਨ  ਵਿਸ਼ਾਲ ਚੋਪੜਾ, ਰਣਜੋਤ ਸਿੰਘ ਕਲੇਰ, ਬਲਦੇਵ ਸਿੰਘ ਠਠਿਆਲਾ, ਹਰਜਿੰਦਰ ਸਿੰਘ ਸੋਇਤਾ, ਸੁਖਵਿੰਦਰ ਸਿੰਘ ਗੋਬਿੰਦਪੁਰ, ਅਵਤਾਰ ਸਿੰਘ, ਬਲਬੀਰ ਸਿੰਘ ਚੱਕ ਗੁਰੂ, ਸੁੱਚਾ ਸਿੰਘ  ਅਮਨਦੀਪ ਸਿੰਘ, ਸਵਰਨ ਸਿੰਘ, ਮਨਕੀਰਤ ਸਿੰਘ ਅਤੇ ਨਿਰਮਲ ਸਿੰਘ (ਸਾਰੇ ਪਿੰਡ ਗੋਬਿੰਦਪੁਰ) ਸ਼ਾਮਲ ਸਨ।