ਸਿਹਤ ਮੰਤਰੀ ਪੰਜਾਬ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਜਥੇਬੰਦੀ ਨਾਲ ਮੀਟਿੰਗ, ਕਈ ਮੰਗਾਂ ਦਾ ਫੌਰੀ ਨਿਪਟਾਰਾ

ਐਸ.ਏ.ਐਸ. ਨਗਰ, 26 ਜੂਨ- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਮੁਲਾਜ਼ਮ ਮੰਗਾਂ ਸੰਬੰਧੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਅਤੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਇੱਕ ਵਫ਼ਦ ਨਾਲ ਮੀਟਿੰਗ ਕੀਤੀ ਗਈ ਅਤੇ ਕਈ ਮੰਗਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਜਨਰਲ ਸਕੱਤਰ ਸੁਖਜਿੰਦਰ ਸਿੰਘ ਫਾਜ਼ਿਲਕਾ, ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਫਤਿਹਗੜ੍ਹ, ਹਰਜੀਤ ਸਿੰਘ ਪਹੂ ਵਿੰਡ ਤਰਨ ਤਾਰਨ, ਨਰਿੰਦਰ ਸਰਮਾ, ਸੂਬਾਈ ਆਗੂ ਅਵਤਾਰ ਸਿੰਘ ਗੰਢੂਆਂ, ਨਿਗਾਹੀ ਰਾਮ ਮਲੇਰਕੋਟਲਾ, ਬਿਕਰਮ ਸਿੰਘ ਗੁਰਦਾਸਪੁਰ, ਛੀਨਾ ਮੁਹਾਲੀ, ਸਤਨਾਮ ਫਿਰੋਜ਼ਪੁਰ ਨੇ ਭਾਗ ਲਿਆ।

ਆਗੂਆਂ ਨੇ ਦੱਸਿਆ ਕਿ ਇਸ ਮੌਕੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ, ਮਲਟੀਪਰਪਜ਼ ਕੇਡਰ ਨਾਮ ਬਦਲੀ, ਹਾਈਕੋਰਟ ਦੇ ਫੈਸਲੇ ਮੁਤਾਬਕ ਬਰਾਬਰ ਕੰਮ ਬਰਾਬਰ ਤਨਖ਼ਾਹ, ਬੰਦ ਕੀਤੇ ਭੱਤੇ ਬਹਾਲ ਕਰਨ, ਮਲਟੀਪਰਪਜ਼ ਕੇਡਰ ਦੀਆਂ ਪਦਉੱਨਤੀਆਂ ਸਮੇਂ ਬੱਧ ਕਰਨ ਅਤੇ ਸੀਨੀਅਰਤਾ ਸੂਚੀਆਂ ਸੋਧਣ ਸਮੇਤ ਐਮ.ਪੀ.ਡਬਲਯੂ. ਮੇਲ ਦੀਆਂ ਖਾਲੀ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰਨ, ਟ੍ਰੇਨਿੰਗ ਸੈਂਟਰ ਚਾਲੂ ਕਰਨ ਸਮੇਤ ਹੋਰ ਮੰਗਾਂ ’ਤੇ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਸਿਹਤ ਸਕੱਤਰ ਪੰਜਾਬ ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਹਤਿੰਦਰ ਕੌਰ ਸਮੇਤ ਦਫਤਰੀ ਅਮਲਾ ਹਾਜ਼ਰ ਸੀ। ਇਸ ਮੌਕੇ ਜਥੇਬੰਦੀ ਆਗੂ ਕੁਲਵਿੰਦਰ ਸਿੱਧੂ, ਰਾਮ ਸਿੰਘ ਚੰਗਾਲ, ਸੰਜੇ ਕੁਮਾਰ ਫਾਜ਼ਿਲਕਾ, ਹਰਵਿੰਦਰ ਸਿੰਘ ਛੀਨਾ ਮੁਹਾਲੀ ਸਮੇਤ ਹੋਰ ਆਗੂ ਹਾਜ਼ਰ ਸਨ।