ਸੰਤ ਬਾਬਾ ਹੀਰਾ ਸਿੰਘ ਜੀ ਸਿੰਗੜੀਵਾਲ ਵਾਲਿਆਂ ਦੀ ਯਾਦ ਵਿੱਚ 87ਵਾਂ ਸਲਾਨਾ ਜੋੜ ਮੇਲਾ ਮਨਾਇਆ

ਹੁਸ਼ਿਆਰਪੁਰ- ਸਿੱਖ ਪੰਥ ਦੀ ਨਿਰਮਲੇ ਸੰਪਰਦਾ ਦੇ ਮਹਾਂਪੁਰਖ ਸੰਤ ਬਾਬਾ ਹੀਰਾ ਸਿੰਘ ਜੀ ਸਿੰਗੜੀਵਾਲ ਵਾਲਿਆਂ ਦੀ ਯਾਦ ਵਿੱਚ 87ਵਾਂ ਸਲਾਨਾ ਜੋੜ ਮੇਲਾ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਪਿੰਡ ਸਿੰਗੜੀਵਾਲਾ ਬਾਈਪਾਸ ਚੌਕ ਹੁਸ਼ਿਆਰਪੁਰ ਵਿਖੇ ਗੱਦੀਨਸ਼ੀਨ ਸੰਤ ਬਾਬਾ ਹਰਮਨਜੀਤ ਸਿੰਘ ਜੀ ਸਿੰਗੜੀਵਾਲਾ ਦੀ ਦੇਖਰੇਖ ਹੇਠ ਮਨਾਇਆ ਗਿਆ।

ਹੁਸ਼ਿਆਰਪੁਰ- ਸਿੱਖ ਪੰਥ ਦੀ ਨਿਰਮਲੇ ਸੰਪਰਦਾ ਦੇ ਮਹਾਂਪੁਰਖ ਸੰਤ ਬਾਬਾ ਹੀਰਾ ਸਿੰਘ ਜੀ ਸਿੰਗੜੀਵਾਲ ਵਾਲਿਆਂ ਦੀ ਯਾਦ ਵਿੱਚ 87ਵਾਂ ਸਲਾਨਾ ਜੋੜ ਮੇਲਾ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਪਿੰਡ ਸਿੰਗੜੀਵਾਲਾ ਬਾਈਪਾਸ ਚੌਕ ਹੁਸ਼ਿਆਰਪੁਰ ਵਿਖੇ ਗੱਦੀਨਸ਼ੀਨ ਸੰਤ ਬਾਬਾ ਹਰਮਨਜੀਤ ਸਿੰਘ ਜੀ ਸਿੰਗੜੀਵਾਲਾ ਦੀ ਦੇਖਰੇਖ ਹੇਠ ਮਨਾਇਆ ਗਿਆ।
ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸਜਾਏ ਗਏ ਮਹਾਨ ਗੁਰਮਤਿ ਸਮਾਗਮ ਮੌਕੇ ਸ੍ਰੀਮਾਨ ਮਹੰਤ ਪ੍ਰਿਤਪਾਲ ਸਿੰਘ ਮਿੱਠਾ ਟਿਵਾਣਾ,ਸੰਤ ਬਾਬਾ ਗੁਰਬਚਨ ਸਿੰਘ ਪਠਲਾਵੇ ਵਾਲੇ, ਸੰਤ ਬਾਬਾ ਬਲਵੀਰ ਸਿੰਘ ਜੀ ਬਿਰਧ ਆਸ਼ਰਮ ਹਰਿਆਣਾ ਵਾਲੇ, ਸੰਤ ਬਾਬਾ ਮੱਖਣ ਸਿੰਘ ਜੀ, ਸੰਤ ਬਾਬਾ ਬਲਵੀਰ ਸਿੰਘ ਟੂਟੋਮਜਾਰਾ, ਸੰਤ ਰਿਸ਼ੀਰਾਜ ਜੀ ਨਵਾਂਸ਼ਹਿਰ, ਸੰਤ ਗੁਰਵਿੰਦਰ ਸਿੰਘ ਹਜ਼ਾਰਾ, ਸੰਤ ਗੁਰਬਚਨ ਸਿੰਘ ਪੰਡਵਾ, ਸੰਤ ਭਾਗ ਸਿੰਘ ਬੰਗਿਆ, ਸੰਤ ਬਾਬਾ ਸਰਵਣ ਸਿੰਘ ਜੀ ਮਾਣਕੋ ਜੱਬੜ, ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ ਸਾਰੀ ਮਹਾਂਪੁਰਖਾਂ ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਮਹਾਨ ਤਪੱਸਵੀ ਸੰਤ ਬਾਬਾ ਹੀਰਾ ਸਿੰਘ ਜੀ ਕੀਤੀ ਗਈ ਸੇਵਾ, ਸਿਮਰਨ ਤਪੱਸਿਆ ਅਤੇ ਮਨੁੱਖਤਾ ਲਈ ਕੀਤੀਆਂ ਸਮਾਜਿਕ ਸੇਵਾਵਾਂ ਬਾਰੇ ਵਿਚਾਰ ਸਾਂਝੇ ਕੀਤੇ। 
ਇਸ ਮੌਕੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਰਾਮੂ ਥਿਆਡ਼ੇ ਵਾਲੇ, ਭਾਈ ਕੁਲਵਿੰਦਰ ਸਿੰਘ ਕੰਗਮਾਈ, ਭਾਈ ਸਤਿੰਦਰ ਸਿੰਘ ਆਲਮ ਤੇ ਭਾਈ ਜਸਵਿੰਦਰ ਸਿੰਘ ਪਰਮਾਰ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਅਤੇ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਦੇ ਬੱਚਿਆਂ ਦੇ ਜਥਿਆਂ ਨੇ ਅੰਮ੍ਰਿਤ ਮਈ ਕੀਰਤਨ ਦੀ ਸਾਂਝ ਪਾਈ ਅੰਤ ਵਿਚ ਗੱਦੀਨਸ਼ੀਨ ਸੰਤ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲ ਵਾਲਿਆਂ ਨੇ ਆਈਆਂ ਸੰਗਤਾਂ ਸੰਤ ਮਹਾਂਪੁਰਖਾਂ ਅਤੇ ਕੀਰਤਨੀ ਜੱਥਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਪੰਡੋਰੀ ਬੀਬੀ, ਜਰਨੈਲ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ, ਚਰਨ ਵਰਿੰਦਰ ਸਿੰਘ ਧਾਮੀ, ਹਰਮਨਜੀਤ ਸਿੰਘ,ਅੰਮ੍ਰਿਤਪਾਲ ਸਿੰਘ, ਗੁਰਿੰਦਰਪਾਲ ਸਿੰਘ, ਸਿਮਰ ਸਿੰਘ, ਗੁਰਦੀਪ ਸਿੰਘ, ਵਿਕਰਮਜੀਤ ਸਿੰਘ, ਸੁਖਜਿੰਦਰ ਸਿੰਘ, ਮੀਤਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ।