ਪੀ.ਪੀ.ਸੀ.ਸੀ ਵੱਲੋਂ ‘ਸੰਵਿਧਾਨ ਬਚਾਓ ਰੈਲੀ’ ਦਾ ਆਯੋਜਨ

ਹੁਸ਼ਿਆਰਪੁਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਇੱਥੇ ਜੋਧਾਮਲ ਰੋਡ ਸਥਿਤ ਸਿਟੀ ਸੈਂਟਰ, ਹੁਸ਼ਿਆਰਪੁਰ ‘ਚ ਇਕ ਵੱਡੀ 'ਸੰਵਿਧਾਨ ਬਚਾਓ ਰੈਲੀ' ਕਰਵਾਈ ਗਈ। ਇਸ ਰੈਲੀ ਵਿੱਚ ਕਾਂਗਰਸ ਦੇ ਅਗੂਆਂ ਸਮੇਤ ਸੈਂਕੜੇ ਵਰਕਰਾਂ ਤੇ ਲੋਕ ਨੁਮਾਇੰਦਿਆਂ ਨੇ ਭਾਗ ਲਿਆ।

ਹੁਸ਼ਿਆਰਪੁਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਇੱਥੇ ਜੋਧਾਮਲ ਰੋਡ ਸਥਿਤ ਸਿਟੀ ਸੈਂਟਰ, ਹੁਸ਼ਿਆਰਪੁਰ ‘ਚ ਇਕ ਵੱਡੀ 'ਸੰਵਿਧਾਨ ਬਚਾਓ ਰੈਲੀ' ਕਰਵਾਈ ਗਈ। ਇਸ ਰੈਲੀ ਵਿੱਚ ਕਾਂਗਰਸ ਦੇ ਅਗੂਆਂ ਸਮੇਤ ਸੈਂਕੜੇ ਵਰਕਰਾਂ ਤੇ ਲੋਕ ਨੁਮਾਇੰਦਿਆਂ ਨੇ ਭਾਗ ਲਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਆਰੋਪ ਲਾਇਆ ਕਿ ਕੇਂਦਰ ਸਰਕਾਰ ਸੰਵਿਧਾਨ ਦੀ ਮੂਲ ਭਾਵਨਾ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਆਰ.ਐੱਸ.ਐੱਸ ਦੀ ਵਿਚਾਰਧਾਰਾ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਸੰਵਿਧਾਨ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਉਨ੍ਹਾਂ ਕਿਹਾ, “ਅਸੀਂ ਦੇਸ਼ ਨੂੰ ਦੁਬਾਰਾ ਸੰਵਿਧਾਨ ਦੇ ਰਸਤੇ ਤੇ ਲਿਆਂਵਾਂਗੇ ਅਤੇ ਸੰਵਿਧਾਨ ਵਿਰੋਧੀ ਤਾਕਤਾਂ ਨਾਲ ਡਟ ਕੇ ਟੱਕਰ ਲੈਣਗੇ।”
ਉਨ੍ਹਾਂ ਆਰੋਪ ਲਾਇਆ ਕਿ RSS ਦੇ ਮੁਖੀ ਗੋਲਵਾਲਕਰ ਨੇ ਕਦੇ ਵੀ ਡਾ. ਬੀ. ਆਰ. ਅੰਬੇਡਕਰ ਵੱਲੋਂ ਬਣਾਏ ਸੰਵਿਧਾਨ ਨੂੰ ਨਹੀਂ ਮਨਿਆ ਕਿਉਂਕਿ ਉਹ ਕਈ ਦੇਸ਼ਾਂ ਤੋਂ ਇਕੱਠਾ ਕੀਤਾ ਗਿਆ ਸੀ। ਇਹੀ ਸੋਚ ਅੱਜ ਦੇਸ਼ ਦੇ ਸੰਵਿਧਾਨ ਉੱਤੇ ਸਭ ਤੋਂ ਵੱਡਾ ਹਮਲਾ ਹੈ।
ਰਾਜਾ ਵਡਿੰਗ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮਿਲਕੇ ਅੱਧੀ ਰਾਤ ਨੂੰ ਧਰਨਾ ਦੇ ਰਹੇ ਕਿਸਾਨਾਂ ਉੱਤੇ ਲਾਠੀਆਂ ਚਲਵਾ ਕੇ ਸੰਵਿਧਾਨ ਦੇ ਉਲਟ ਕੰਮ ਕੀਤਾ ਹੈ। ਇਹ ਸਾਫ਼ ਦੱਸਦਾ ਹੈ ਕਿ ਉਹ ਭਾਜਪਾ ਨਾਲ ਮਿਲੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਸੁੰਦਰ ਸ਼ਾਮ ਅਰੋੜਾ ਜੀ ਨੂੰ ਮਜ਼ਬੂਤ ਕਰੋ ਕਿਉਂਕਿ ਉਹ ਹਮੇਸ਼ਾ ਲੋਕਾਂ ਦੇ ਸਾਥੀ ਰਹੇ ਹਨ।
ਰੈਲੀ ਦੇ ਅੰਤ ਵਿੱਚ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਕਿਹਾ ਸੀ ਕਿ ਜੇ ਸੰਵਿਧਾਨ ਨੂੰ ਇਸ ਦੀ ਮੂਲ ਭਾਵਨਾ ਅਨੁਸਾਰ ਲਾਗੂ ਕੀਤਾ ਜਾਵੇ ਤਾਂ ਇਹ ਹਰ ਵਰਗ ਦੀ ਸੇਵਾ ਕਰ ਸਕਦਾ ਹੈ। ਪਰ ਅੱਜ ਦੀ ਸਰਕਾਰ ਸੰਵਿਧਾਨ ਅਨੁਸਾਰ ਦੇਸ਼ ਨਹੀਂ ਚਲਾ ਰਹੀ। ਉਨ੍ਹਾਂ ਕਿਹਾ ਕਿ ਇਨਸਾਫ ਦੀ ਸੰਸਥਾ ਨਿਆਂਪਾਲਿਕਾ ਵੀ ਅੱਜ ਗੁਪਤ ਧਮਕੀਆਂ ਦਾ ਸਾਮਨਾ ਕਰ ਰਹੀ ਹੈ ਜੋ ਲੋਕਤੰਤਰ ਲਈ ਵੱਡਾ ਖਤਰਾ ਹੈ।
ਇਸ ਰੈਲੀ ਵਿੱਚ ਸੁਭਾਸ਼ ਸ਼ਰਮਾ (INTUC), ਸੰਦੀਪ ਸੰਧੂ, ਸਾਬਕਾ ਵਿਧਾਇਕ, ਚੇਅਰਮੈਨ, ਪਾਰਸ਼ਦ, ਪੰਚ-ਸਰਪੰਚ, ਯੂਥ ਕਾਂਗਰਸ, ਮਹਿਲਾ ਕਾਂਗਰਸ, NSUI ਤੇ ਕਈ ਹੋਰ ਵਰਕਰਾਂ ਨੇ ਸ਼ਿਰਕਤ ਕੀਤੀ। ਦੁਪਹਿਰ ਤੋਂ ਹੀ ਵਰਕਰਾਂ ਦੀ ਭਾਰੀ ਭੀੜ ਜਮ੍ਹਾਂ ਹੋਣ ਲੱਗੀ ਸੀ ਅਤੇ ਸ਼ਾਮ ਚਾਰ ਵਜੇ ਤੱਕ ਸਾਰਾ ਇਲਾਕਾ ਕਾਂਗਰਸ ਸਮਰਥਕਾਂ ਨਾਲ ਭਰ ਗਿਆ।