ਪੰਜਾਬ ਜਲ ਸਰੋਤ ਨਿਗਮ ਗੜ੍ਹਸ਼ੰਕਰ ਦੇ ਰਿਟਾਇਰਡ ਮੁਲਾਜ਼ਮਾਂ ਦੀ ਮਹੀਨਾਵਾਰ ਮੀਟਿੰਗ ਹੋਈ

ਗੜ੍ਹਸ਼ੰਕਰ ਦਸੰਬਰ 14/12/2024: ਪੰਜਾਬ ਜ਼ਲ ਸਰੋਤ ਨਿਗਮ ਗੜ੍ਹਸ਼ੰਕਰ ਦੇ ਰੀਟਾਇਰੀ ਮੁਲਾਜ਼ਮਾਂ ਦੀ ਮਹੀਨਾਵਾਰ ਮੀਟਿੰਗ ਸ਼ਿੰਗਾਰਾ ਰਾਮ ਭੱਜ਼ਲ ਦੀ ਪ੍ਰਧਾਨਗੀ ਹੇਠ ਕੀਤੀ ਗਈ| ਅਤੇ ਇਸ ਮੀਟਿੰਗ ਵਿੱਚ ਸਮੂਹ ਮੈਂਬਰ ਸ਼ਾਮਲ ਹੋਏ ਅਤੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਮੱਖਣ ਸਿੰਘ ਲੰਗੇਰੀ ਸ਼ਾਮਲ ਹੋਏ ਅਤੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਜਿਹਨਾਂ ਦੀ ਗਰੈਜਟੀ ਘੱਟ ਬਣੀ ਸੀ|

 ਉਹਨਾਂ ਦੀ ਕੋਟ ਕੇਸ ਦੀ ਅਗਲੀ ਤਾਰੀਕ 15/1/2025 ਹੈ ਅਤੇ ਨਵੀਂ ਪੈਨਸ਼ਨ ਲਈ ਈ ਪੀ ਐਫ ਵੱਲੋਂ ਜੋ ਡੀਮਾਡ ਨੋਟਿਸ ਭੇਜੇ ਜਾ ਰਹੇ ਹਨ| ਉਹਨਾਂ ਦੀ ਰਫ਼ਤਾਰ ਕਾਫ਼ੀ ਘੱਟ ਹੈ ਅਤੇ ਜਿਹਨਾਂ ਨੇ ਰਕਮ ਜਮਾਂ ਕਰਵਾਈ ਹੈ| ਉਹਨਾਂ ਨੂੰ ਹੁਣ ਤੱਕ ਕੋਈ ਵੀ ਪੈਨਸ਼ਨ ਨਹੀਂ ਮਿਲੀ ਅਤੇ ਨਾ ਉਹਨਾਂ ਦਾ ਬਕਾਇਆ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਰਹਿੰਦੇ ਬਕਾਏ ਵੀ ਨਹੀਂ ਦਿੱਤੇ ਜਾ ਰਹੇ ਜਿਸ ਕਰਕੇ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਅੱਜ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਦੇ ਹਰ ਤਰ੍ਹਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ।
ਅੱਜ ਦੀ ਮੀਟਿੰਗ ਵਿੱਚ ਗੁਰਨਾਮ ਸਿੰਘ, ਦਿਲਬਾਗ ਸਿੰਘ, ਲਖਵੀਰ ਸਿੰਘ, ਲੱਛੂ ਰਾਮ ਕਿੱਤਨਾ, ਰਾਮ ਪਾਲ, ਰੋਸ਼ਨ ਲਾਲ, ਜਸਵਿੰਦਰ ਸਿੰਘ, ਰਛਪਾਲ ਸਿੰਘ, ਬਾਲ ਚੰਦ ਬੇਦੀ, ਗੁਰਮੀਤ ਰਾਮ ਹਾਜ਼ਰ ਹੋਏ ਅੰਤ ਵਿੱਚ ਹਾਜ਼ਰ ਹੋਏ ਮੁਲਾਜ਼ਮਾਂ ਦਾ ਸ਼ਿੰਗਾਰਾ ਰਾਮ ਭੱਜ਼ਲ ਨੇ ਧੰਨਵਾਦ ਕੀਤਾ।