
ਵਿਸ਼ਾਲ ਪੁਆਰ ਦੀ ਪੁਸਤਕ 'ਤੇਰੀ ਸੋਚ ਮੇਰੇ ਲਫ਼ਜ਼' ਲੋਕ ਅਰਪਣ ਕੀਤੀ
ਮਾਹਿਲਪੁਰ- ਨੌਜਵਾਨ ਸ਼ਾਇਰ ਵਿਸ਼ਾਲ ਪੁਆਰ ਟੂਟੋਮਜਾਰਵੀ ਦੀ ਪਲੇਠੀ ਪੁਸਤਕ 'ਤੇਰੀ ਸੋਚ ਮੇਰੇ ਲਫ਼ਜ਼' ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਅਤੇ ਡਾਕਟਰ ਅਜੇ ਬੰਗਾ ਵੱਲੋਂ ਜਾਰੀ ਕੀਤੀ ਗਈ। ਉਹਨਾਂ ਪੁਸਤਕ ਨੂੰ ਜਾਰੀ ਕਰਦਿਆਂ ਕਿਹਾ ਕਿ ਇਸ ਨਵੇਂ ਸ਼ਾਇਰ ਕੋਲ ਸਾਹਿਤ ਸਿਰਜਣਾ ਦੀਆਂ ਅਸੀਂਮ ਸੰਭਾਵਨਾਵਾਂ ਹਨ ਜਿਨ੍ਹਾਂ ਸਦਕਾ ਉਹ ਉੱਚ ਕੋਟੀ ਦੇ ਸ਼ਾਇਰਾਂ ਵਿੱਚ ਆਪਣਾ ਨਾਮ ਦਰਜ ਕਰਵਾਉਣਗੇ।
ਮਾਹਿਲਪੁਰ- ਨੌਜਵਾਨ ਸ਼ਾਇਰ ਵਿਸ਼ਾਲ ਪੁਆਰ ਟੂਟੋਮਜਾਰਵੀ ਦੀ ਪਲੇਠੀ ਪੁਸਤਕ 'ਤੇਰੀ ਸੋਚ ਮੇਰੇ ਲਫ਼ਜ਼' ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਅਤੇ ਡਾਕਟਰ ਅਜੇ ਬੰਗਾ ਵੱਲੋਂ ਜਾਰੀ ਕੀਤੀ ਗਈ। ਉਹਨਾਂ ਪੁਸਤਕ ਨੂੰ ਜਾਰੀ ਕਰਦਿਆਂ ਕਿਹਾ ਕਿ ਇਸ ਨਵੇਂ ਸ਼ਾਇਰ ਕੋਲ ਸਾਹਿਤ ਸਿਰਜਣਾ ਦੀਆਂ ਅਸੀਂਮ ਸੰਭਾਵਨਾਵਾਂ ਹਨ ਜਿਨ੍ਹਾਂ ਸਦਕਾ ਉਹ ਉੱਚ ਕੋਟੀ ਦੇ ਸ਼ਾਇਰਾਂ ਵਿੱਚ ਆਪਣਾ ਨਾਮ ਦਰਜ ਕਰਵਾਉਣਗੇ।
ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸੇਵਾ ਮੁਕਤ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ, ਸਾਹਿਤਕਾਰ ਰਘੁਵੀਰ ਸਿੰਘ ਕਲੋਆ, ਪ੍ਰਿੰ. ਸਰਬਜੀਤ ਸਿੰਘ, ਜਸਵੀਰ ਬੇਗਮਪੁਰੀ ਅਤੇ ਹਰਕੇਸ਼ ਕੁਮਾਰ ਨੇ ਪੁਸਤਕ ਦੀ ਸਮੀਖਿਆ ਕਰਦਿਆਂ ਕੁਝ ਰਚਨਾਵਾਂ ਪ੍ਰੋਫੈਸਰ ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਹਾਣ ਦੀਆਂ ਰਚਨਾਵਾਂ ਐਲਾਨਿਆ।
ਉਹਨਾਂ ਅੱਗੇ ਕਿਹਾ ਕਿ ਸਾਹਿਤ ਦੀ ਸਿਰਜਣਾ ਨਿਜ ਤੋਂ ਸ਼ੁਰੂ ਹੋ ਕੇ ਪੂਰੇ ਸੰਸਾਰ ਤੱਕ ਫੈਲ ਜਾਂਦੀ ਹੈ। ਇਸੇ ਤਰ੍ਹਾਂ ਇਹ ਪੁਸਤਕ ਵੀ ਪੂਰੇ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੋਈ ਨਵੀਆਂ ਲੀਹਾਂ ਪਾਉਂਦੀ ਹੈ। ਸ਼ਾਨਦਾਰ ਟਾਈਟਲ ਸਹਿਤ ਕਾਵਿ ਰਸ ਨਾਲ ਭਰਪੂਰ ਇਹ ਇਕ ਮਨਰੰਜਕ ਪੁਸਤਕ ਹੈ।
ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਵੱਲੋਂ ਆਯੋਜਿਤ ਇਸ ਲੋਕ ਅਰਪਣ ਸਮਾਗਮ ਦਾ ਮੰਚ ਸੰਚਾਲਨ ਨੌਜਵਾਨ ਸਾਹਿਤਕਾਰ ਤੇ ਚਿੱਤਰਕਾਰ ਸੁਖਮਨ ਸਿੰਘ ਨੇ ਕਲਾਤਮਿਕ ਵਿਚਾਰਾਂ ਨਾਲ ਕੀਤਾ। ਇਸ ਪੁਸਤਕ ਦੇ ਪ੍ਰਕਾਸ਼ਨ ਵਿੱਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਅਧਿਆਪਕ ਅਜੈ ਕੁਮਾਰ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਉਸ ਲਈ ਇਹ ਮਾਣ ਵਾਲੀ ਗੱਲ ਹੈ ਕਿ ਵਿਸ਼ਾਲ ਪੁਆਰ ਉਸਦਾ ਨਿੱਘਾ ਦੋਸਤ ਹੈ।
ਜਿਸ ਤੋਂ ਸਾਹਿਤਕ ਖੇਤਰ ਵਿੱਚ ਸ਼ਾਨਦਾਰ ਪੈੜਾਂ ਪਾਉਣ ਦੀਆਂ ਉਮੀਦਾਂ ਹਨ। ਸ਼ਾਇਰ ਵਿਸ਼ਾਲ ਪੁਆਰ ਟੂਟੋਮਜਾਰਵੀ ਨੂੰ ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਵੀ ਕੀਤਾ ਗਿਆ। ਵੀ ਜੇ ਫੀਜੀਓ ਥਰੈਪੀ ਐਂਡ ਹੈਲਥ ਕੇਅਰ ਸੈਂਟਰ ਦੇ ਪੈਟਰਨ ਦਰਸ਼ਨ ਸਿੰਘ ਦਰਸ਼ੀ ਨੇ ਸਭ ਦਾ ਧੰਨਵਾਦ ਕਰਦਿਆਂ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕੀਤਾ। ਉਹਨਾਂ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਦੇ ਰਹਿਣ।
ਇਸ ਮੌਕੇ ਮਾਤਾ ਸਤਵੀਰ ਕੌਰ, ਜਸਕਰਨ ਪੁਆਰ, ਗੁਰਵਿੰਦਰ, ਗੁਲਰਫੀਆ ਪੁਆਰ, ਦਵਿੰਦਰ ਸਿੰਘ, ਬਲਵਿੰਦਰ ਕੌਰ, ਮਦਨ ਲਾਲ ਮੱਦੋ, ਹਰਪ੍ਰੀਤ ਝੱਲੀ, ਸਰਪੰਚ ਨਛੱਤਰ ਸਿੰਘ, ਬਲਜੀਤ ਸਿੰਘ, ਹਰਵੀਰ ਮਾਨ, ਹਰਮਨਪ੍ਰੀਤ ਕੌਰ ਅਤੇ ਰੇਸ਼ਮ ਸਿੰਘ ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ।
ਫੋਟੋ ਵਿਸ਼ਾਲ ਪੁਆਰ ਦੀ ਪੁਸਤਕ 'ਤੇਰੀ ਸੋਚ ਮੇਰੇ ਲਫ਼ਜ਼' ਜਾਰੀ ਕਰਦੇ ਹੋਏ ਬਲਜਿੰਦਰ ਮਾਨ, ਡਾ. ਅਜੇ ਬੰਗਾ, ਬੱਗਾ ਸਿੰਘ ਆਰਟਿਸਟ, ਦਰਸ਼ਨ ਸਿੰਘ ਦਰਸ਼ੀ, ਰਘੁਵੀਰ ਸਿੰਘ ਕਲੋਆ, ਪ੍ਰਿੰ. ਸਰਬਜੀਤ ਸਿੰਘ, ਅਜੇ ਕੁਮਾਰ ਅਤੇ ਸੁਖਮਨ ਸਿੰਘ ਆਦਿ।
