ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਦੀ ਟ੍ਰੇਨਿੰਗਾਂ ਤੋਂ ਬਿਨ੍ਹਾਂ ਮਰਦਿਆਂ ਨੂੰ ਨਹੀਂ ਬਚਾਇਆ ਜਾ ਸਕਦਾ - ਕਾਕਾ ਰਾਮ ਵਰਮਾ।
ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਅਤੇ ਭਾਰਤੀਯ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ, ਡਿਪਟੀ ਕਮਿਸ਼ਨਰ ਅਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਕਿ ਜਦੋਂ ਤੱਕ ਪੁਲਿਸ ਜਵਾਨਾਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗਾਂ ਨਹੀਂ ਕਰਵਾਈਆਂ ਜਾਂਦੀਆਂ, ਆਪਦਾਵਾਂ ਅਤੇ ਐਮਰਜੈਂਸੀ ਦੌਰਾਨ ਕਿਸੇ ਵੀ ਜਖਮੀ ਜਾਂ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ ਸਮੇਂ ਬਚਾਉਣਾ ਮੁਸ਼ਕਲ ਹੈ।

ਕਿਉਂਕਿ 80% ਪੀੜਤਾਂ ਦੀਆਂ ਮੌਤਾਂ, ਮੌਕੇ ਤੇ ਠੀਕ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ ਨਾ ਮਿਲਣ ਕਾਰਨ ਹੋ ਜਾਂਦੀਆਂ ਹਨ। ਕਾਕਾ ਰਾਮ ਵਰਮਾ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਰ ਸਾਲ ਲੱਖਾਂ ਸਿਹਤਮੰਦ ਤਦੰਰੁਸਤ ਚਲਦੇ ਫਿਰਦੇ ਲੋਕਾਂ, ਬੱਚਿਆਂ ਅਤੇ ਨੋਜਵਾਨਾਂ ਦੀਆਂ ਹਾਦਸਿਆਂ, ਘਰੇਲੂ ਜਾ ਸੰਸਥਾਵਾਂ ਵਿਖੇ ਦਿਲ ਦੇ ਦੌਰੇ ਕਾਰਡੀਅਕ ਅਰੈਸਟ ਬੇਹੋਸ਼ੀ ਸਦਮੇਂ ਸ਼ੂਗਰ ਬਲੱਡ ਪਰੈਸ਼ਰ ਘਟਣ ਕਰਕੇ ਮੌਤਾਂ ਹੋ ਰਹੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਐਮਰਜੈਂਸੀ ਦੌਰਾਨ ਪੀੜਤਾਂ ਦੀ ਸਹਾਇਤਾ ਕਰਨ ਲਈ, ਪ੍ਰਸ਼ਾਸਨ ਵੱਲੋਂ ਭੇਜਿਆ ਜਾਂਦਾ ਹੈ ਪਰ 90% ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਅਤੇ ਨੋਜਵਾਨਾਂ ਨੂੰ ਇਹ ਟ੍ਰੇਨਿੰਗ ਹੀ ਨਹੀਂ ਕਿ ਪਾਣੀ, ਮਲਵੇ, ਗੈਸਾਂ, ਧੂੰਏਂ ਵਿਚੋਂ ਪੀੜਤਾਂ ਨੂੰ ਰੈਸਕਿਯੂ ਕਿਵੇਂ ਕਰਨਾ ਹੈ। ਬੇਹੋਸ਼ੀ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ ਸਮੇਂ ਕੀ ਫਸਟ ਏਡ, ਸੀ ਪੀ ਆਰ ਕਰਨਾ ਬਾਰੇ, ਟ੍ਰੇਨਿੰਗ ਹੀ ਨਹੀਂ ਹੁੰਦੀ।
ਇਸੇ ਕਰਕੇ ਐਮਰਜੈਂਸੀ ਦੌਰਾਨ ਆਰਮੀ ਅਤੇ ਐਨ ਡੀ ਆਰ ਐਫ ਜਵਾਨਾਂ ਨੂੰ ਜਾਨਾਂ ਬਚਾਉਣ ਲਈ ਬੁਲਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਨਿਰੰਤਰ ਟ੍ਰੇਨਿੰਗਾਂ ਅਭਿਆਸ ਕਰਵਾਏ ਜਾਂਦੇ ਹਨ। ਜਦਕਿ ਸਰਕਾਰਾਂ ਕੋਲ ਆਫ਼ਤ ਪ੍ਰਬੰਧਨ ਅਤੇ ਟ੍ਰੇਨਿੰਗਾਂ ਕਰਵਾਉਣ ਲਈ ਕਰੋੜਾਂ ਰੁਪਏ ਪਏ ਹਨ। ਕਿਸੇ ਦੀ ਅਚਾਨਕ ਹੋਈ ਮੌਤ ਤੇ ਬੇਹੱਦ ਦੁਖ ਹੁੰਦਾ ਕਿਉਂਕਿ ਮਰਨ ਵਾਲਿਆਂ ਦੇ ਘਰ ਪਰਿਵਾਰ ਬਰਬਾਦ ਹੋ ਰਹੇ ਹਨ।
ਉਨ੍ਹਾਂ ਵਲੋਂ ਇਨਸਾਨੀਅਤ ਨਾਤੇ ਪਿਛਲੇ 45 ਸਾਲਾਂ ਤੋਂ ਅਤੇ ਰੈੱਡ ਕਰਾਸ ਤੋਂ ਸੇਵਾ ਮੁਕਤ ਹੋਕੇ ਵੀ, ਪਿਛਲੇ 13 ਸਾਲਾਂ ਤੋਂ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਨੂੰ ਆਪਣੀਆਂ ਕੋਸ਼ਿਸ਼ਾਂ ਸਦਕਾ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ।
ਵਿਦਿਆਰਥੀਆਂ ਦੇ ਮੁਕਾਬਲੇ ਕਰਵਾਕੇ, ਉਨ੍ਹਾਂ ਦੇ ਆਤਮ ਵਿਸ਼ਵਾਸ, ਹੌਂਸਲੇ ਬੁਲੰਦ ਕੀਤੇ ਜਾ ਰਹੇ ਹਨ। ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਕੀਮਤੀ ਜਾਨਾਂ ਬਚਾਉਣ ਵਾਲੇ ਮਦਦਗਾਰ ਫ਼ਰਿਸ਼ਤਿਆ ਨੂੰ ਹਰ ਮਹੀਨੇ ਸਨਮਾਨਿਤ ਕੀਤਾ ਜਾ ਰਿਹਾ ਹੈ। ਪਰ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਖਿਆ ਅਫਸਰਾਂ ਦੇ ਸਹਿਯੋਗ ਤੋਂ ਬਿਨਾਂ ਜ਼ਿੰਦਗੀਆਂ ਬਚਾਉ ਦੀਆਂ ਟ੍ਰੇਨਿੰਗਾਂ, ਵੱਧ ਤੋਂ ਵੱਧ ਨੋਜਵਾਨਾਂ ਤੱਕ ਨਹੀਂ ਪਹੁੰਚ ਸਕਦੀਆਂ।
ਕਾਕਾ ਰਾਮ ਵਰਮਾ ਨੇ ਦੱਸਿਆ ਕਿ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਮਿਸ਼ਨ ਅਧੀਨ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ ਅਤੇ ਕਰਮਚਾਰੀਆਂ ਦੀਆਂ 10 ਪ੍ਰਕਾਰ ਦੀਆਂ ਟੀਮਾਂ ਬਣਾਕੇ ਉਨ੍ਹਾਂ ਨੂੰ ਟ੍ਰੇਨਿੰਗਾਂ ਦੇਕੇ, ਪਿੰਡਾਂ, ਕਸਬਿਆਂ ਮਹੱਲਿਆਂ, ਸੰਸਥਾਵਾਂ ਆਦਿ ਵਿਖੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤਿਆਂ ਵਜੋਂ, ਕੀਮਤੀ ਜਾਨਾਂ ਬਚਾਉਣ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਕਿਸੇ ਦੀ ਅਚਾਨਕ ਹੋਈ ਮੌਤ, ਉਸਦੇ ਪਰਿਵਾਰ ਲਈ ਸਦੀਵੀ ਦਰਦ ਹੁੰਦੇ ਹਨ।