ਦ੍ਰਿਸ਼ਟੀਹੀਣ ਵਿਅਕਤੀਆਂ ਲਈ ਵਰਦਾਨ ਹੈ ਨੇਤਰਦਾਨ - ਹਰਦੇਵ ਸਿੰਘ ਆਸੀ

ਹੁਸ਼ਿਆਰਪੁਰ- ਨੇਤਰਦਾਨ ਮਹਾਂਦਾਨ ਹੈ ਅਤੇ ਇਹ ਦਾਨ ਦ੍ਰਿਸ਼ਟੀਹੀਣ ਵਿਅਕਤੀਆਂ ਲਈ ਵਰਦਾਨ ਹੈ। ਇਹ ਮਹਾਂਦਾਨ ਜਿਥੇ ਦ੍ਰਿਸ਼ਟੀਹੀਣਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ 'ਤੇ ਮਜ਼ਬੂਤੀ ਪ੍ਰਦਾਨ ਕਰਦਾ ਹੈ ਉਥੇ ਦਾਨੀ ਨੂੰ ਵੀ ਆਤਮ ਸੰਤੁਸ਼ਟੀ ਮਿਲਦੀ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹੁਸ਼ਿਆਰਪੁਰ ਹਰਦੇਵ ਸਿੰਘ ਆਸੀ ਅਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਟਾਂਡਾ ਇੰਚਾਰਜ ਸਟੇਟ ਐਵਾਰਡੀ ਭਾਈ ਬਰਿੰਦਰ ਸਿੰਘ ਮਸੀਤੀ ਨੇ 40ਵੇਂ ਕੌਮੀ ਨੇਤਰਦਾਨ ਪੰਦਰਵਾੜੇ ਦੇ ਪ੍ਰਚਾਰ ਦੌਰਾਨ ਸਾਂਝੇ ਰੂਪ ਵਿਚ ਕੀਤਾ।

 ਇਸ ਮੌਕੇ ਹਰਦੇਵ ਸਿੰਘ ਆਸੀ ਨੇ ਆਖਿਆ ਕਿ ਪੰਜਾਬ ਸਰਕਾਰ ਨੇਤਰਹੀਣਤਾ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਿਤੀ 25 ਅਗਸਤ ਤੋਂ 8 ਸਤੰਬਰ ਤੱਕ ਨੇਤਰਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦੀ ਜਾਂਚ ਦੇ ਨਾਲ-ਨਾਲ ਲੋਕਾਂ ਨੂੰ ਨੇਤਰਦਾਨ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ,  ਤਾਂ ਜੋ ਨੇਤਰਹੀਣਤਾ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।
 ਇਸ ਮੌਕੇ ਭਾਈ ਮਸੀਤੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀਆਂ ਅੱਖਾਂ ਦਾਨ' ਮੌਤ ਹੋਣ ਦੇ ਪੰਜ ਤੋਂ ਛੇ ਘੰਟਿਆਂ ਅੰਦਰ ਹੀ ਲਈਆਂ ਜਾ ਸਕਦੀਆਂ ਹਨ ਤੇ ਹਰ ਉਮਰ ਦਾ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ। ਚਾਹੇ ਉਸਦੇ ਲੈਂਜ ਪਿਆ ਹੋਵੇ ਚਾਹੇ ਅੱਖਾਂ ਦਾ ਕੋਈ ਵੀ ਆਪਰੇਸ਼ਨ ਹੋਇਆ ਹੋਵੇ। 
ਸਿਰਫ ਏਡਜ ਪੀੜਤ, ਪੀਲੀਆ, ਬਲੱਡ ਕੈਂਸਰ ਅਤੇ ਦਿਮਾਗੀ ਬੁਖ਼ਾਰ ਤੋਂ ਗ੍ਰਸਤ ਵਿਅਕਤੀ ਦੀਆਂ ਅੱਖਾਂ ਦਾਨ ਨਹੀਂ ਹੋ ਸਕਦੀਆਂ। ਇਸ ਮੌਕੇ ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ ਅਤੇ ਰਜਨੀਸ਼ ਕੁਮਾਰ ਗੁਲਿਆਨੀ ਵੀ ਹਾਜ਼ਰ ਸਨ।