ਸਵ: ਸੁਰਿੰਦਰ ਕੌਰ ਦੀ ਯਾਦ ਨੂੰ ਸਮਰਪਿਤ ਧੀਆਂ ਦੀ ਲੋਹੜੀ ਵਿੱਚ ਅੱਠ ਨਵ ਜਨਮੀਆਂ ਦੀ ਲੋਹੜੀ।
ਨਵਾਂਸ਼ਹਿਰ- ਇੱਥੋਂ ਨਜ਼ਦੀਕ ਪਿੰਡ ਸੁੱਜੋਂ ਵਿਖੇ ਸਵ: ਸੁਰਿੰਦਰ ਕੌਰ (ਪਤਨੀ ਪਿਆਰਾ ਸਿੰਘ ਠੇਕੇਦਾਰ) ਦੀ ਯਾਦ ਨੂੰ ਸਮਰਪਿਤ ਨਵ ਜਨਮੀਆਂ ਧੀਆਂ ਦੀ ਲੋਹੜੀ ਪਾਈ ਗਈ। ਨਗਰ ਦੀ ਸਮਾਜ ਭਲਾਈ ਸਵੈ ਸੇਵੀ ਸੰਸਥਾ, ਏਕ-ਨੂਰ ਸਵੈ ਸੇਵੀ ਸੰਸਥਾ ਪਠਲਾਵਾ ਤੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂਸ਼ਹਿਰ ਦੇ ਸਹਿਯੋਗ ਨਾਲ੍ਹ ਬੀਤੇ ਸਾਲ ਜਨਮੀਆਂ ਅੱਠ ਲੜਕੀਆਂ ਦੀ ਲੋਹੜੀ ਪਾਈ ਗਈ| ਜਿਸ ਵਿੱਚ ਹਰ ਬੱਚੀ ਨੂੰ ਇੱਕਵੰਜਾ ਸੌ ਰੁਪਏ ਤੇ ਉੱਕਤ ਸੰਸਥਾਵਾਂ ਦੀ ਤਰਫੋਂ ਨਿੱਘੇ ਤੋਹਫੇ ਭੇਟ ਕੀਤੇ ਗਏ।

ਸੰਗਤਾਂ ਵਿੱਚ ਨਵ-ਜਨਮੀਆਂ ਧੀਆਂ ਦੇ ਮਾਪੇ, ਸਮਾਜ ਸੇਵੀ, ਆਂਗਣਵਾੜੀ ਵਰਕਰ, ਬੈਂਕ ਅਧਿਕਾਰੀ ਤੇ ਐਨ.ਆਰ.ਆਈ ਸ਼ਾਮਲ ਸਨ। ਇਸ ਮੌਕੇ ਸੰਗਤਾਂ ਵਿੱਚ ਸਮਾਜ ਭਲਾਈ ਸਵੈ ਸੇਵੀ ਸੰਸਥਾ ਸੁੱਜੋਂ ਵਲੋਂ ਅੰਗਰੇਜ਼ ਸਿੰਘ ਗਿੱਦਾ, ਪ੍ਰਧਾਨ ਜਸਵਿੰਦਰ ਸਿੰਘ, ਸੱਕਤਰ ਸੋਹਣ ਸਿੰਘ, ਦਵਿੰਦਰ ਸਿੰਘ ਸੁੱਖਾ ਰਘਵੀਰ ਸਿੰਘ ਗਿੱਦਾ, ਮਹਿੰਦਰ ਸਿੰਘ ਚੌਹੜ, ਦਵਿੰਦਰ ਸਿੰਘ ਸੁੱਖਾ, ਭੁਪਿੰਦਰ ਸਿੰਘ ਸੁੱਖਾ, ਰਣਜੀਤ ਸਿੰਘ ਕਾਕਾ, ਕੇਵਲ ਸਿੰਘ, ਬਲਵੀਰ ਕੌਰ ਗਿੱਦਾ, ਕਮਲਜੀਤ ਕੌਰ ਚੌਹੜ ਅਤੇ ਏਕ-ਨੂਰ ਵਲੋਂ ਇੰਦਰਜੀਤ ਸਿੰਘ ਵਾਰੀਆ, ਤ੍ਰਲੋਚਨ ਸਿੰਘ ਵਾਰੀਆ, ਲੈਕ: ਤਰਸੇਮ ਪਠਲਾਵਾ, ਬਲਵੀਰ ਸਿੰਘ ਐਕਸ ਆਰਮੀ, ਪਰਮਜੀਤ ਸਿੰਘ ਸੂਰਾਂਪੁਰੀ, ਮਾ.ਤਰਲੋਚਨ ਸਿੰਘ ਪਠਲਾਵਾ, ਅਮਰਜੀਤ ਸਿੰਘ ਸੂਰਾਂਪੁਰੀ, ਬਲਵੀਰ ਸਿੰਘ ਯੂ.ਕੇ, ਹਰਜੀਤ ਸਿੰਘ ਜੀਤਾ, ਪ੍ਰਭਜੋਤ ਪਠਲਾਵਾ, ਕੁਲਵਿੰਦਰ ਕੌਰ ਵਾਰੀਆ, ਜਸਵੀਰ ਕੌਰ ਵਾਰੀਆ, ਸਰਬਜੀਤ ਕੌਰ, ਬਲਵਿੰਦਰ ਕੌਰ, ਲਖਵਿੰਦਰ ਕੌਰ, ਸਾਰਿਕਾ ਸੋਨੀ ਅਤੇ ਉਪਕਾਰ ਸੋਸਾਇਟੀ ਵੱਲੋਂ ਜੇ ਐਸ ਗਿੱਦਾ, ਸੁਰਜੀਤ ਕੌਰ ਡੂਲਕੂ, ਰਾਜਿੰਦਰ ਕੌਰ ਗਿੱਦਾ, ਜਯੋਤੀ ਬੱਗਾ, ਪਲਵਿੰਦਰ ਕੌਰ ਬਡਵਾਲ੍ਹ, ਡਾ. ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਜੋਗਾ ਸਿੰਘ ਸਾਧੜਾ, ਦੇਸ ਰਾਜ ਬਾਲੀ ਤੇ ਲਖਵੀਰ ਸਿੰਘ ਹਾਜਰ ਸਨ।
ਬੁਲਾਰਿਆਂ ਨੇ ਧੀਆਂ ਨੂੰ ਪੁੱਤਰਾਂ ਬਰਾਬਰ ਵੱਧਣ ਫੁੱਲਣ ਦੇ ਮੌਕੇ ਦੇਣ ਦੀ ਅਪੀਲ ਕੀਤੀ। ਬੁਲਾਰਿਆਂ ਨੇ ਦੋਨਾ ਦੀਆਂ ਲੋਹੜੀਆਂ ਖੁਸ਼ੀਆਂ ਬਰਾਬਰ ਕਰਕੇ ਮਨਾਉਣ ਦਾ ਹੋਕਾ ਦਿੱਤਾ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ।