ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਵਿਭਾਗ ਨੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਪਟਿਆਲਾ, 4 ਦਸੰਬਰ- ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ ਬੀ.ਟੈੱਕ. ਅਤੇ ਐਮ.ਟੈੱਕ. ਕੋਰਸਾਂ ਦੇ ਅਖੀਰਲੇ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਕਰਵਾਈ ਗਈ। ਇਸ ਪਾਰਟੀ ਦਾ ਪ੍ਰਬੰਧ ਪ੍ਰੀ-ਫਾਈਨਲ ਸਾਲ ਦੇ ਵਿਦਿਆਰਥੀਆਂ ਅਤੇ ਵਿਭਾਗ ਦੇ ਕਲਚਰਲ ਕਲੱਬ ਦੇ ਸਹਿਯੋਗ ਨਾਲ ਕੀਤਾ ਗਿਆ। ਵਿਭਾਗ ਮੁਖੀ ਡਾ. ਕੁਲਵਿੰਦਰ ਸਿੰਘ ਮੱਲ੍ਹੀ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਲਈ ਸ਼ੁਭ ਇਛਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਾ ਮਹੱਤਵ ਦੱਸਿਆ।

ਇਸ ਪਾਰਟੀ ਵਿੱਚ ਡਾ. ਮਨਜੀਤ ਸਿੰਘ ਪਾਤਰ, ਸਾਬਕਾ ਡੀਨ ਰਿਸਰਚ, ਪੰਜਾਬੀ ਯੂਨੀਵਰਸਿਟੀ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਡਾ. ਮਨਜੀਤ ਸਿੰਘ ਪਾਤਰ ਨੇ ਵਿਦਿਆਰਥੀਆਂ ਨਾਲ਼ ਵਿਦਾਇਗੀ ਪਾਰਟੀ ਦੀਆਂ ਯਾਦਾਂ ਬਾਰੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਦੇ ਉਚੇਰੇ ਭਵਿੱਖ ਲਈ ਸ਼ੁਭ ਇਛਾਵਾਂ ਦਿੱਤੀਆਂ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਭਿਆਚਾਰਕ ਵੰਨਗੀਆਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ। ਡਾ. ਲਵਕੇਸ ਵੱਲੋਂ ਸਾਰੇ ਹਾਜ਼ਰ ਸਟਾਫ ਅਤੇ ਫੈਕਲਟੀ ਮੈਬਰਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ ਗਿਆ।
ਇਸ ਮੌਕੇ ਡਾ. ਬੇਅੰਤ ਕੌਰ ਸਿੱਧੂ ਅਤੇ ਇਜੀ. ਅਮਨਦੀਪ ਕੌਰ ਬਰਾੜ ਵੀ ਹਾਜ਼ਿਰ ਰਹੇ। ਅਖੀਰਲੇ ਸਾਲ ਦੇ ਵਿਦਿਆਰਥੀਆਂ ਵਿੱਚੋਂ ਮਿਸਟਰ/ਮਿਸ ਸਮਾਈਲ, ਪਰਸਨੈਲਟੀ, ਟੇਲੈਂਟਿਡ ਦੀ ਵੀ ਚੋਣ ਕੀਤੀ ਗਈ। ਇਸ ਤੋਂ ਇਲਾਵਾ ਬੀ.ਟੈੱਕ. (ਈ.ਸੀ.ਈ.) ਵਿਦਿਆਰਥੀਆਂ ਵਿੱਚੋਂ 'ਮਿਸਟਰ ਫੇਅਰਵਲ' ਕ੍ਰਿਸ਼ ਅਤੇ 'ਮਿਸ ਫੇਅਰਵਲ' ਸਿਮਰਨ ਅਤੇ ਇਸੇ ਤਰ੍ਹਾਂ ਬੀ.ਟੈੱਕ. (ਈ.ਸੀ.ਐਮ.) ਵਿਦਿਆਰਥੀਆਂ ਵਿੱਚੋਂ 'ਮਿਸਟਰ ਫੇਅਰਵਲ' ਦੀਵਮ ਮੈਣੀ ਅਤੇ 'ਮਿਸ ਫੇਅਰਵਲ' ਦਾ ਟੈਗ ਜੈਸਮਿਨ ਨੇ ਜਿੱਤਿਆ।