ਰੈਣ ਬਸੇਰੇ ਵਿੱਚ ਨਿਕਲਿਆ ਪੰਜ ਫੁੱਟ ਦਾ ਸੱਪ
ਐਸ ਏ ਐਸ ਨਗਰ, 23 ਸਤੰਬਰ- ਮੁਹਾਲੀ ਦੇ ਫੇਜ਼ 6 ਦੇ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਰੈਣ ਬਸੇਰੇ ਦੇ ਇੱਕ ਕਮਰੇ ਵਿੱਚ ਲਗਭਗ ਪੰਜ ਫੁੱਟ ਦੇ ਕਰੀਬ ਦਾ ਸੱਪ ਨਿਕਲਿਆ। ਸੱਪ ਨੂੰ ਦੇਖ ਕੇ ਇੱਥੇ ਦੇ ਮੁਲਾਜ਼ਮ ਡਰ ਕੇ ਬਾਹਰ ਨਿਕਲ ਗਏ। ਬਾਅਦ ਵਿੱਚ ਕੁਝ ਮੁਲਾਜ਼ਮਾਂ ਨੇ ਦਲੇਰੀ ਕਰਕੇ ਸੱਪ ਨੂੰ ਬਾਹਰ ਕੱਢ ਕੇ ਮਾਰ ਦਿੱਤਾ।

ਮੁਲਾਜ਼ਮਾਂ ਨੇ ਕਿਹਾ ਕਿ ਸੱਪ ਕਿਸੇ ਨੂੰ ਵੀ ਵੱਢ ਸਕਦਾ ਸੀ ਅਤੇ ਇਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ, ਕਿਉਂਕਿ ਰੈਣ ਬਸੇਰੇ ਵਿੱਚ ਅਕਸਰ ਲੋੜਵੰਦ ਲੋਕ ਸੌਣ ਵਾਸਤੇ ਆ ਜਾਂਦੇ ਹਨ। ਸੱਪ ਨਿਕਲਣ ਦੀ ਘਟਨਾ ਤੋਂ ਬਾਅਦ ਉੱਥੇ ਆ ਕੇ ਸੌਣ ਵਾਲੇ ਲੋਕ ਵੀ ਡਰੇ ਸਹਿਮੇ ਹੋਏ ਹਨ।
ਮੁਲਾਜ਼ਮਾਂ ਨੇ ਕਿਹਾ ਕਿ ਰੈਣ ਬਸੇਰੇ ਦੇ ਨਜ਼ਦੀਕ ਸਥਿਤ ਪਾਰਕ ਵਿੱਚ ਕਾਫੀ ਜ਼ਿਆਦਾ ਘਾਹ ਹੈ ਜਿੱਥੇ ਅਕਸਰ ਸੱਪ ਘੁੰਮਦੇ ਰਹਿੰਦੇ ਹਨ ਅਤੇ ਉਹਨਾਂ ਵਿੱਚੋਂ ਹੀ ਕੋਈ ਸੱਪ ਆ ਗਿਆ। ਉੱਥੇ ਰਾਤਾਂ ਗੁਜ਼ਾਰਨ ਵਾਲੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਦੇ ਆਲੇ-ਦੁਆਲੇ ਦੀ ਸਫਾਈ ਕਰਵਾਈ ਜਾਵੇ।