ਮਹਿਮੀ ਪਰਿਵਾਰ ਨੇ ਸਰਕਾਰੀ ਸਕੂਲ ਨੂੰ ਵਾਟਰ ਕੂਲਰ ਤੇ ਦੋ ਪੱਖੇ ਦਾਨ ਕੀਤੇ

ਗੜ੍ਹਸ਼ੰਕਰ, 19 ਜੁਲਾਈ- ਵੈਦ ਹਰਭਜ ਸਿੰਘ ਮਹਿਮੀ ਦੇ ਪਰਿਵਾਰ ਨੇ ਪਿੰਡ ਖਾਨਪੁਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਵੋਲਟਸ ਦਾ ਠੰਡੇ ਪਾਣੀ ਦਾ ਵਾਟਰ ਕੂਲਰ ਤੇ ਸਰਕਾਰੀ ਮਿਡਲ ਸਮਾਰਟ ਸਕੂਲ ਨੂੰ ਦੋ ਛੱਤ ਵਾਲੇ ਪੱਖੇ ਦਾਨ ਕੀਤੇ।ਬੇਟਾ ਯੋਹਾਨ ਮਹਿਮੀ ਪੁਤਰ ਜਸਪ੍ਰੀਤ ਮਹਿਮੀ ਆਸਟ੍ਰੇਲੀਆ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਦਾਨ ਕੀਤਾ ਗਿਆ।

ਵੈਦ ਹਰਭਜ ਸਿੰਘ ਮਹਿਮੀ ਸਾਥੀਆਂ ਸਮੇਤ ਆਪਣੇ ਪੋਤਰੇ ਦਾ ਜਨਮ ਦਿਨ ਮਨਾਇਆ ਅਤੇ ਖੁਸ਼ੀ ਸਾਂਝੀ ਕੀਤੀ ਇਸ ਸ਼ੁੱਭ ਮੌਕੇ ਤੇ ਜੈ ਕ੍ਰਿਸ਼ਨ ਸਿੰਘ ਰੋੜੀ ਵਿਧਾਨ ਸਭਾ ਸਪੀਕਰ ਪੰਜਾਬ ਪਹੁੰਚੇ ਤੇ ਨਾਲ ਹੀ ਉਹਨਾਂ ਦੇ ਉਨਾਂ ਦੇ ਓਐਸਡੀ ਚਰਨਜੀਤ ਸਿੰਘ ਚੰਨੀ ਵੀ ਹਾਜ਼ਰ ਸਨ ਤੇ ਨਾਲ ਹੀ ਆਯੁਰਵੈਦਿਕ ਪ੍ਰੈਕਟੀਸ਼ਨਰ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਗੜਸ਼ੰਕਰ ਦੇ ਸਾਰੇ ਸਾਥੀ ਹਾਜਿਰ ਹੋਏ।
ਇਸ ਮੌਕੇ ਸਕੂਲ ਚ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖ ਕੇ ਬੂਟੇ ਵੀ ਲਗਾਏ ਗਏ। ਸਰਪਰਸਤ ਵੈਦ ਜੋਗਿੰਦਰ ਸਿੰਘ, ਵੈਦ ਕ੍ਰਿਸ਼ਨ ਵੱਧਣ, ਵੈਦ ਹਰਭਜਨ ਸਿੰਘ, ਸਰਪੰਚ ਸਹੂੰਗੜਾ, ਵੈਦ ਰਾਮ ਲਾਲ ਸਰਪੰਚ ਹਾਜੀਪੁਰ, ਵੈਦ ਅਸ਼ਵਨੀ ਗੋਲੇਵਾਲ, ਵੈਦ ਕ੍ਰਿਸ਼ਨ, ਵੈਦ ਮਨਪ੍ਰੀਤ ਸੂਦ, ਵੈਦ ਸੁਰੇਸ਼ ਵਿੱਜ਼, ਵੈਦ ਬਲਵਿੰਦਰ ਸਿੰਘ ਪਨਾਮ, ਵੈਜ ਕਸ਼ਮੀਰ ਸਿੰਘ, ਵੈਦ ਕੁਲਦੀਪ ਸਿੰਘ, ਵੈਦ ਮਹਿੰਦਰ ਪਾਲ, ਵੈਦ ਅਜਮੇਰ ਸਿੰਘ, ਵੈਦ ਉਂਕਾਰ ਨਾਥ ਨੈਣਵਾ, ਪਿੰਡ ਦੇ ਸਰਪੰਚ ਗੁਰਜੀਤ ਕੌਰ ਅਤੇ ਅਮਰਜੀਤ ਸਿੰਘ ਮਲ ਰੇਲ ਕੋਚ ਫੈਕਟਰੀ ਕਪੂਰਥਲਾ ਸਮੂਹ ਨਗਰ ਪੰਚਾਇਤ ਤੇ ਪਿੰਡ ਵਾਸੀ ਵਾਸੀਆਂ ਨੇ ਵੈਦ ਮਹਿਮੀ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਰਾਜ ਕੁਮਾਰ ਸੇਖੋਵਾਲ, ਸਾਬਕਾ ਸਰਪੰਚ ਮੋਹਣ ਸਿੰਘ, ਸਤਪਾਲ ਪੰਚ ਰਾਜਰਾਣੀ ਅਤੇ ਬਹੁਤ ਸਾਰੇ ਸਾਥੀ ਹਾਜ਼ਰ ਸਨ।