ਸੰਯੁਕਤ ਕਿਸਾਨ ਮੋਰਚੇ ਵਲੋਂ 8 ਅਕਤੂਬਰ ਨੂੰ ਡੀ ਸੀ ਮੁਹਾਲੀ ਦੇ ਬਾਹਰ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਮੀਟਿੰਗ
ਐਸ ਏ ਐਸ ਨਗਰ, 4 ਅਕਤੂਬਰ- ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਅੱਜ ਗੁਰਦੁਆਰਾ ਅੰਬ ਸਾਹਿਬ ਵਿਖੇ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਮੁਹਾਲੀ ਦੀਆਂ ਜਥੇਬੰਦੀਆਂ, ਬੀ ਕੇ ਯੂ ਰਾਜੇਵਾਲ, ਬੀ ਕੇ ਯੂ ਚਡੂਨੀ, ਬੀ ਕੇ ਯੂ ਪੁਆਧ, ਬੀ ਕੇ ਯੂ ਕਾਦੀਆਂ, ਬੀ ਕੇ ਯੂ ਡਕੌਦਾਂ, ਬੀ ਕੇ ਯੂ ਲੱਖੋਵਾਲ, ਬੀ ਕੇ ਯੂ ਉਗਰਾਹਾਂ ਹਾਜ਼ਰ ਸਨ।

ਮੀਟਿੰਗ ਵਿੱਚ 8 ਅਕਤੂਬਰ ਨੂੰ ਡੀ ਸੀ ਮੁਹਾਲੀ ਦੇ ਦਫਤਰ ਦੇ ਬਾਹਰ ਤਿੰਨ ਘੰਟੇ ਦਾ ਧਰਨਾ ਲਾਉਣ ਤੇ ਮੰਗ ਪੱਤਰ ਦੇਣ ਸਬੰਧੀ ਵਿਚਾਰ ਕੀਤਾ ਗਿਆ। ਜਿਸ ਵਿੱਚ ਮੁੱਖ ਮੰਗਾਂ ਕਿਸਾਨ ਮਜ਼ਦੂਰਾਂ ਦੇ ਹੋਏ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਭਾਈ ਸਬੰਧੀ ਜਿਵੇਂ ਡੀ ਏ ਪੀ ਦੀ ਘਾਟ, ਯੂਰੀਆ, ਝੋਨੇ ਦੀ ਨਮੀ ਵਿੱਚ ਮਾਤਰਾ ਵਧਾਉਣ ਬਾਰੇ, ਮੁਹਾਲੀ ਜਿਲ੍ਹੇ ਦੀਆਂ ਸੜਕਾਂ ਬਾਰੇ, ਝੋਨੇ ਦੇ ਬੌਨੇ ਰੋਗ, ਹਲਦੀ ਰੋਗ, ਪਰਾਲੀ ਸਾਂਭਣ ਲਈ ਪ੍ਰਬੰਧਾਂ ਬਾਰੇ, ਭਾਰਤ ਮਾਲਾ ਪ੍ਰੋਜੈਕਟ ਦੀ ਸੜਕਾਂ ਵਿੱਚ ਸਲਿਪ ਰੋਡ ਬਾਰੇ, ਡੀਏਪੀ ਖਾਦ, ਯੂਰੀਆ ਖਾਦ ਸਹਿਕਾਰੀ ਸਭਾ ਬਾਰੇ ,ਖਰੜ ਦਾ ਪਾਣੀ ਕਈ ਪਿੰਡਾਂ ਨੂੰ ਮਾਰ ਤੋਂ ਬਚਾਉਣ ਲਈ, ਘੱਗਰ ਦੇ ਟੁੱਟੇ ਬੰਨ ਦੀ ਰਿਪੇਅਰ ਕਰਨ ਲਈ ਤੇ ਡੀ ਸੀ ਦਫਤਰ ਦੇ ਬਾਹਰ ਸਵੇਰੇ 10 ਵਜੇ ਤੋਂ 1 ਵਜੇ ਤੱਕ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜਿਲਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ ਜਨਰਲ ਸਕੱਤਰ ਮੁਹਾਲੀ, ਅਮਰਜੀਤ ਸਿੰਘ, ਮਨੀ ਸਿੰਘ, ਕੁਲਬੀਰ ਸਿੰਘ ਕਰਾਲਾ, ਸਤਨਾਮ ਸਿੰਘ ਚਡੂਨੀ ਜ਼ਿਲ੍ਹਾ ਪ੍ਰਧਾਨ ਮੁਹਾਲੀ, ਰਾਜੇਸ਼ ਕੁਮਾਰ, ਗੁਰਦੇਵ ਸਿੰਘ, ਜਗਜੀਤ ਸਿੰਘ ਡਕੌਂਦਾ ਜਿਲਾ ਪ੍ਰਧਾਨ ਮੁਹਾਲੀ, ਗੁਰਚਰਨ ਸਿੰਘ, ਲਖਵਿੰਦਰ ਸਿੰਘ ਹੈਪੀ ਉਗਰਾਹਾਂ ਪ੍ਰਧਾਨ, ਜਸਪਾਲ ਸਿੰਘ ਲਾਂਡਰਾ ਬੀਕੇਯੂ ਲੱਖੋਵਾਲ, ਜਸਪਾਲ ਸਿੰਘ ਨਿਆਮੀਆ ਬੀਕੇਯੂ ਲੱਖੋਵਾਲ, ਅੰਗਰੇਜ਼ ਸਿੰਘ ਡਕੌਂਦਾ, ਰਜਿੰਦਰ ਸਿੰਘ ਢੋਲਾ ਜਿਲਾ ਪ੍ਰਧਾਨ ਕਾਦੀਆਂ, ਗੁਰਬਚਨ ਸਿੰਘ ਸੀਨੀਅਰ ਮੀਤ ਪ੍ਰਧਾਨ ਮੁਹਾਲੀ ਹਾਜਰ ਸਨ।