ਪਿੰਡ ਬਿੰਜੋ ਵਿਖੇ ਮਾਤਾ ਰਾਣੀ ਦਾ ਜਾਗਰਣ ਸ਼ਰਧਾਪੂਰਵਕ ਕਰਵਾਇਆ ਗਿਆ।
ਹੁਸ਼ਿਆਰਪੁਰ- ਸਮੂਹ ਨਗਰ ਨਿਵਾਸੀ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬਿੰਜੋ ਦੇ ਮਾਂ ਭਗਵਤੀ ਸ਼ੀਤਲਾ ਦੇਵੀ ਮੰਦਿਰ ਵਿਖੇ ਮੂਰਤੀ ਸਥਾਪਨਾ ਨੂੰ ਸਮਰਪਿਤ 15ਵਾਂ ਵਿਸ਼ਾਲ ਮਾਂ ਭਗਵਤੀ ਜਗਰਾਤਾ ਭਗਤ ਤਰਸੇਮ ਸਿੰਘ ਦੀ ਅਗਵਾਈ ਵਿੱਚ ਸ਼ਰਧਾਪੂਰਵਕ ਕਰਵਾਇਆ ਗਿਆ। ਇਸ ਜਗਰਾਤੇ ਦੇ ਸਮਾਗਮ ਵਿੱਚ ਹਵਨ ਅਤੇ ਕੰਜਕ ਪੂਜਾ ਕਰਨ ਉਪਰੰਤ ਦੇਰ ਸ਼ਾਮ ਤੋਂ ਸਾਰੀ ਰਾਤ ਨੂੰ ਮਾਂ ਭਗਵਤੀ ਦਾ ਜਗਰਾਤਾ ਕਰਵਾਇਆ ਗਿਆ।

ਇਸ ਜਗਰਾਤੇ ਦੋਰਾਨ ਗਾਇਕ ਕਲਾਕਾਰ ਰਾਏ ਜੁਝਾਰ, ਸੁੱਖਾ ਰਾਮ ਸਰੋਆ, ਸਤੀਸ਼ ਕੁਮਾਰ ਪੀਟਾ ਰਾਮਪੁਰ ਬਿਲੜੋਂ ਵਾਲੇ ਤੇ ਹਰਮਨ ਫਰਾਲਾ ਨੇ ਮਹਾਂਮਾਈ ਦਾ ਗੁਣਗਾਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਕਮੇਡੀਅਨ ਡਿਪਟੀ ਰਾਜਾ ਨੇ ਸਟੇਜ ਸ਼ੰਚਾਲਨ ਕਰਦਿਆਂ ਮਸ਼ਹੂਰ ਕਮੇਡੀਅਨ ਮੇਹਰ ਮਿੱਤਲ ਨੂੰ ਯਾਦ ਕੀਤਾ ਤੇ ਖੂਬ ਕਮੇਡੀ ਕੀਤੀ।
ਇਸ ਸਮਾਗਮ ਵਿੱਚ ਇਲਾਕੇ ਭਰ ਤੋਂ ਸੰਤ ਜੋਗੀ ਦੇਵੀ ਨਾਥ ਐਮਾ ਜੱਟਾਂ ਵਾਲੇ , ਸੰਤ ਸੁਰਿੰਦਰ ਦਾਸ ਜੀ ਅਟਾਰੀ ਵਾਲੇ, ਬੀਬੀ ਵਿਨੋਦ ਕੁਮਾਰੀ ਮਾਂ ਭਮੇਸ਼ਵਰੀ ਮੰਦਿਰ ਭਾਮ, ਦੀਦੀ ਸਰਕਾਰ ਚੰਨਿਆਣੀ ਵਾਲੇ ਆਦਿ ਸਾਧੂ, ਸੰਤ, ਮਹਾਂਪੁਰਸ਼ਾਂ ਨੇ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਵਿਸ਼ੇਸ਼ ਤੌਰ ਤੇ ਲਗਵਾਈ।
ਇਸ ਮੌਕੇ ਪ੍ਰਧਾਨ ਭਗਤ ਤਰਸੇਮ ਸਿੰਘ, ਸੁਖਦੇਵ ਬਸੀ, ਮੰਗਲ ਸਿੰਘ ਬਿੱਟਾ, ਗਾਇਕ ਕਲਾਕਾਰ ਸਰਬਜੀਤ ਸਰਬ,ਕੁਲਵਿੰਦਰ ਸਿੰਘ, ਬਲਵੀਰ ਸਿੰਘ, ਐਨ.ਆਰ.ਆਈ ਮਹਿੰਦਰ ਸਿੰਘ ਐਮਾਂ ਜੱਟਾਂ, ਗੁਰਨਾਮ ਸਿੰਘ ਸੇਵਾਦਾਰ ਭਾਮੇਸ਼ਵਰੀ ਮੰਦਿਰ ਭਾਮ, ਸਾਬਕਾ ਸਰਪੰਚ ਮਨੋਹਰ ਸਿੰਘ, ਪ੍ਰੇਮ ਕੁਮਾਰ ਐਰੀ,ਰਛਪਾਲ ਕਲੇਰ ਮੰਨਣਹਾਨਾ, ਮਝੈਲ ਸਿੰਘ, ਜਸਪਾਲ ਸਿੰਘ ਫੌਜੀ, ਹਰਵਿੰਦਰ ਸਿੰਘ, ਸੰਜੀਵ ਕੁਮਾਰ ਪਚਨੰਗਲ, ਬਲਜੀਤ ਮੰਨਣਹਾਨਾ, ਨਿਰਮਲ ਸਿੰਘ ਪਰਮਾਰ, ਤਜਿੰਦਰ ਮਦਾਨ, ਰਣਯੋਧ ਸਿੰਘ, ਚਰਨਜੀਤ ਸਿੰਘ, ਰਾਜੂ, ਪੰਡਤ ਜਗਦੀਸ਼ ਰਾਮ, ਸੂਬੇਦਾਰ ਕੁਲਵਰਨ ਸਿੰਘ, ਨਮਨ ਬਸੀ, ਪੰਡਤ ਪ੍ਰਦੀਪ ਲਾਲੀ, ਮਾਸਟਰ ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਫੌਜੀ, ਕੈਪਟਨ ਧਰਮਪਾਲ ਸਿੰਘ, ਹਰਪ੍ਰੀਤ ਸਿੰਘ, ਸੋਨੂੰ ,ਪੰਡਤ ਬਲਵੀਰ ਚੰਦ ਅਤੇ ਵਰੁਣ ਸਮੇਤ ਭਾਰੀ ਗਿਣਤੀ ਵਿੱਚ ਮਾਤਾ ਦੇ ਭਗਤ ਹਾਜ਼ਰ ਸਨ।