ਆਓ ਨਸ਼ਿਆਂ ਦੇ ਦਰਿਆਂ ਨੂੰ ਠੱਲ੍ਹ ਪਾਈਏ- ਚਮਨ ਸਿੰਘ।

ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਪੀ ਐਮ ਸ਼੍ਰੀ ਸਰਕਾਰੀ ਹਾਈ ਸਕੂਲ ਗੁਣਾਚੌਰ, ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀ ਕੁਲਦੀਪ ਸਿੰਘ (ਸਕੂਲ ਇੰਚਾਰਜ) ਨੇ ਕੀਤੀ।

ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਪੀ ਐਮ ਸ਼੍ਰੀ ਸਰਕਾਰੀ ਹਾਈ ਸਕੂਲ ਗੁਣਾਚੌਰ,  ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ  ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀ ਕੁਲਦੀਪ ਸਿੰਘ (ਸਕੂਲ ਇੰਚਾਰਜ) ਨੇ ਕੀਤੀ।
 ਇਸ ਮੌਕੇ ਤੇ ਸ. ਚਮਨ ਸਿੰਘ, ਪ੍ਰੌਜੈਕਟ ਡਾਇਰੈਕਟਰ ਨੇ  ਨਸ਼ਾ ਮੁਕਤ ਭਾਰਤ ਅਭਿਆਨ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਸਮਝਾਇਆ ਕਿ ਅੱਜ ਪੂਰਾ ਦੇਸ਼ ,ਸਮੇਤ ਪੰਜਾਬ ਨਸ਼ੇ ਦੀ ਗ੍ਰਿਫਤ ਵਿੱਚ ਆਇਆ ਹੋਇਆ ਹੈ। ਵੱਡੀ ਗਿਣਤੀ ਵਿੱਚ ਬੱਚੇ ਨਸ਼ਾ ਕਰਦੇ ਹਨ ਅਤੇ ਬਿਮਾਰੀਆਂ ਨਾਲ ਜੂਝ ਰਹੇ ਹਨ। ਜਿੱਥੇ ਉਹ ਮਾਨਸਿਕ ਤੌਰ ਤੇ ਬਿਮਾਰ ਹਨ ਉੱਥੇ ਉਨਾਂ ਦੇ ਪਰਿਵਾਰ ਅਤੇ ਸਮਾਜ ਵੀ ਮਾਨਸਿਕ ਰੋਗੀ ਬਣ ਗਿਆ ਹੈ। 
ਕਿਉਕਿ ਇਸ ਨਾਲ ਘਰਾਂ ਦੀ ਆਰਥਿਕਤਾ ਅਤੇ ਕੰਮ ਕਰਨ ਦੀ ਸ਼ਕਤੀ ਤਬਾਹ ਹੋ ਜਾਂਦੀ ਹੈ। ਉਨਾਂ ਨੇ ਇਹ ਵੀ ਦੱਸਿਆ ਕਿ ਨਸ਼ਿਆਂ ਦੀ ਸ਼ੁਰੂਆਤ ਸਕੂਲ ਸਮੇਂ ਤੋਂ ਹੀ ਬੱਚੇ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ। ਅੱਜ ਲੜਕੀਆਂ ਵੀ ਇਸ ਬੁਰਾਈ ਤੋਂ ਨਹੀਂ ਬਚ ਸਕੀਆਂ। ਨੌਜਵਾਨ ਕਾਲਾ ਪੀਲੀਆ, ਐਚ. ਆਈ.ਵੀ ਆਦਿ ਵਰਗੇ ਵਾਇਰਸ ਨਾਲ ਵੱਡੀ ਪੱਧਰ ਤੇ ਪ੍ਰਭਾਵਿਤ ਹਨ। ਵਿਦਿਆਰਥੀਆਂ ਨੂੰ ਸਮਝਾਉਂਦੇ ਹੋਏ  ਉਨਾਂ ਨੇ ਦੱਸਿਆ ਕਿ ਉਹ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ।
 ਵਿਦਿਆਰਥੀ ਆਪਣੀ ਸਮੱਸਿਆ ਨਿਝੱਕ ਹੋ ਕੇ ਅਧਿਆਪਕਾਂ ਜਾਂ ਮਾਤਾ ਪਿਤਾ ਨਾਲ ਕਰਨ। ਸਾਨੂੰ ਆਪਣੇ ਇਤਿਹਾਸ ਅਤੇ ਮਹਾਨ ਬੁੱਧੀਜੀਵੀਆਂ ਦੇ ਜੀਵਨ ਨੂੰ ਕਿਤਾਬਾਂ ਪੜ੍ਹ ਕੇ ਜਾਨਣਾ ਹੋਵੇਗਾ। ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੇ ਘਰ ਨੂੰ ਪੰਜਾਬ ਅਤੇ ਭਾਰਤ ਹੀ ਸਮਝੋ ਜੇ ਤੁਸੀਂ ਆਪਣੇ ਘਰ ਨੂੰ ਨਸ਼ਾ ਮੁਕਤ ਕਰਨ ਵਿੱਚ ਸਫਲ ਹੋ ਜਾਦੇ ਹੋ ਤੇ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਫਲ ਹੋਵੇਗੀ।
 ਇਸ ਮੌਕੇ ਤੇ ਸ਼੍ਰੀ ਪਰਵੇਸ਼ ਕੁਮਾਰ( ਪੀਆਰ ਐਜੂਕੇਟਰ)  ਨੇ ਸੈਂਟਰ ਵਿੱਖੇ ਮਰੀਜਾਂ ਦੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ । ਉਨਾਂ ਨੇ ਦੱਸਿਆ ਕਿ ਕੋਈ ਨਸ਼ੇ ਤੋਂ ਪੀੜਤ ਵਿਅਕਤੀ ਆਪਣਾ ਇਲਾਜ ਕਰਵਾਉਣ ਲਈ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਸੈਂਟਰ ਵਿਖੇ ਦਾਖਿਲ ਹੋ ਕੇ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ।
ਇਸ ਮੌਕੇ ਤੇ ਸ਼੍ਰੀ ਠਾਕਰ ਦਾਸ (ਅਧਿਆਪਕ) ਨੇ ਮੰਚ ਦਾ ਸੰਚਾਲਨ ਕੀਤਾ ਅਤੇ ਵਿਦਿਆਰਥੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਜਾਗਰੂਕ ਕਰਨ ਲਈ ਪ੍ਰੇਰਿਆ। ਉਨਾਂ ਨੇ ਰੈੱਡ ਕਰਾਸ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਗੁਰਮੀਤ ਸਿੰਘ, ਅਵਤਾਰ ਸਿੰਘ, ਸੁਖਪਾਲ ਸਿੰਘ, ਵਿਪਨ ਕੁਮਾਰ, ਰੁਪਿੰਦਰ ਜੀਤ ਕੌਰ, ਪ੍ਰਵੀਨ ਲਤਾ, ਕੁਸ਼ਮ ਕੁਮਾਰੀ, ਲੁਬਨਾ ਤਸਨੀਮ (ਸਟਾਫ ਮੈਂਬਰ) ਅਤੇ ਵਿਦਿਆਰਥੀਆਂ ਸਮੇਤ 236 ਲਾਭਪਾਤਰੀ ਹਾਜ਼ਿਰ ਸਨ।