ਸਮਾਜ ਸੇਵਾ ਹੀ ਜੀਵਨ ਦਾ ਸਭ ਤੋਂ ਉੱਚਾ ਤੇ ਸੁੱਚਾ ਧਰਮ ਹੈ- ਬਹਾਦਰ ਸੁਨੇਤ, ਬਲਜੀਤ ਸਿੰਘ

ਹੁਸ਼ਿਆਰਪੁਰ- ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੁਸ਼ਿਆਰਪੁਰ ਕੈਂਪਸ ਵਿੱਚ ਡਾਇਰੈਕਟਰ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਹੁਸ਼ਿਆਰਪੁਰ ਕੈਂਪਸ ਪ੍ਰੋ: ਵਿਕਾਸ ਚਾਵਲਾ ਦੀ ਯੋਗ ਅਗਵਾਈ ਵਿੱਚ ਸੇਵਾ ਸਕੰਲਪ ਪ੍ਰੋਗਰਾਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬਹਾਦਰ ਸਿੰਘ ਸੁਨੇਤ, ਬਲਜੀਤ ਸਿੰਘ ਅਤੇ ਹਰਵਿੰਦਰ ਸਿੰਘ ਹੋਰਾਂ ਵੱਲੋਂ ਸ਼ਿਰਕਤ ਕੀਤੀ ਗਈ।

ਹੁਸ਼ਿਆਰਪੁਰ- ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੁਸ਼ਿਆਰਪੁਰ ਕੈਂਪਸ ਵਿੱਚ ਡਾਇਰੈਕਟਰ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਹੁਸ਼ਿਆਰਪੁਰ ਕੈਂਪਸ ਪ੍ਰੋ: ਵਿਕਾਸ ਚਾਵਲਾ ਦੀ ਯੋਗ ਅਗਵਾਈ ਵਿੱਚ ਸੇਵਾ ਸਕੰਲਪ ਪ੍ਰੋਗਰਾਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬਹਾਦਰ ਸਿੰਘ ਸੁਨੇਤ, ਬਲਜੀਤ ਸਿੰਘ ਅਤੇ  ਹਰਵਿੰਦਰ ਸਿੰਘ ਹੋਰਾਂ ਵੱਲੋਂ ਸ਼ਿਰਕਤ ਕੀਤੀ ਗਈ।
ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੀ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਰਹੀ। ਪ੍ਰੋਗਰਾਮ ਦੀ ਅਗਵਾਈ ਕਰਦੇ ਹੋਏ ਮੁੱਖ ਮਹਿਮਾਨ ਬਹਾਦਰ ਸਿੰਘ  ਅਤੇ  ਬਲਜੀਤ ਸਿੰਘ ਹੋਰਾਂ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਸਮਾਜ ਸੇਵਾ ਜੀਵਨ ਦਾ ਸਭ ਤੋਂ ਉੱਚਾ ਧਰਮ ਹੈ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਖੂਨਦਾਨ ਅਤੇ ਅੰਗਦਾਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਇੱਕ ਛੋਟਾ ਜਿਹਾ ਯੋਗਦਾਨ ਕਿਸੇ ਦੀ ਜ਼ਿੰਦਗੀ ਲਈ ਵਰਦਾਨ ਸਾਬਤ ਹੋ ਸਕਦਾ ਹੈ।
ਸ ਬਹਾਦਰ ਸਿੰਘ ਹੋਰਾਂ ਵਲੋਂ ਵਿਦਿਆਰਥੀਆਂ ਨੂੰ ਉਦਾਹਰਨਾਂ ਦੇ ਕੇ ਸਮਝਾਇਆ ਕਿ ਖੂਨਦਾਨ ਕਰਕੇ ਅਸੀਂ ਕਿਸੇ ਮਰੀਜ਼ ਦੀ ਜ਼ਿੰਦਗੀ ਬਚਾ ਸਕਦੇ ਹਾਂ, ਜਦਕਿ ਮਰਨ ਤੋਂ ਬਾਅਦ ਅੰਗਦਾਨ ਰਾਹੀਂ ਅਸੀਂ ਕਈ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਾਂ। ਇਸੇ ਤਰ੍ਹਾਂ ਨੇਤਰਦਾਨ ਨੂੰ ਮਹਾਦਾਨ ਕਿਹਾ ਗਿਆ ਕਿਉਂਕਿ ਇਸ ਰਾਹੀਂ ਅਸੀਂ ਆਪਣੀਆਂ ਅੱਖਾਂ ਕਿਸੇ ਅੰਨ੍ਹੇ ਵਿਅਕਤੀ ਨੂੰ ਦੇ ਕੇ ਉਸਦੀ ਦੁਨੀਆ ਰੌਸ਼ਨ ਕਰ ਸਕਦੇ ਹਾਂ।
ਸਮਾਗਮ ਵਿੱਚ ਹੋਰ ਵਿਦਵਾਨਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜਵਾਨੀ ਉਹ ਉਮਰ ਹੈ ਜਦੋਂ ਮਨੁੱਖ ਵਿੱਚ ਸੇਵਾ ਦਾ ਜਜ਼ਬਾ ਸਭ ਤੋਂ ਵੱਧ ਹੁੰਦਾ ਹੈ, ਇਸ ਲਈ ਸਮਾਜਕ ਭਲਾਈ ਵਿੱਚ ਯੋਗਦਾਨ ਪਾਉਣਾ ਹਰ ਵਿਦਿਆਰਥੀ ਦਾ ਫਰਜ਼ ਹੈ।
 ਖ਼ਾਸ ਤੌਰ ‘ਤੇ ਹਰਵਿੰਦਰ ਸਿੰਘ  ਵੱਲੋਂ ਨੇਤਰਦਾਨ ਦੀ ਮਹੱਤਤਾ ਉੱਤੇ ਰੌਸ਼ਨੀ ਪਾਈ ਗਈ। ਬਿਆਨ ਕੀਤਾ ਗਿਆ ਕਿ ਹਰ ਸਾਲ ਹਜ਼ਾਰਾਂ ਲੋਕ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਰਹਿ ਜਾਂਦੇ ਹਨ, ਜਦਕਿ ਇੱਕ ਫ਼ੈਸਲਾ-ਨੇਤਰਦਾਨ - ਉਨ੍ਹਾਂ ਲਈ ਉਮੀਦ ਦੀ ਕਿਰਨ ਬਣ ਸਕਦਾ ਹੈ। ਸਮਾਗਮ ਦੇ ਅੰਤ ਵਿੱਚ ਆਯੋਜਕਾਂ ਵੱਲੋਂ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸੇਵਾ ਸਕੰਲਪ ਵਰਗੇ ਪ੍ਰੋਗਰਾਮਾਂ ਰਾਹੀਂ ਹੀ ਵਿਦਿਆਰਥੀਆਂ ਵਿੱਚ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਜਨਮ ਲੈਂਦਾ ਹੈ।
 ਨਾਲ ਹੀ ਇਹ ਵੀ ਅਪੀਲ ਕੀਤੀ ਗਈ ਕਿ ਹਰ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਖੂਨਦਾਨ ਕਰੇ ਅਤੇ ਮਰਨ ਤੋਂ ਬਾਅਦ ਨੇਤਰਦਾਨ ਜਾਂ ਅੰਗਦਾਨ ਜ਼ਰੂਰ ਕਰੇ, ਤਾਂ ਜੋ ਅਸੀਂ ਆਪਣੀ ਮੌਤ ਤੋਂ ਬਾਅਦ ਵੀ ਜ਼ਿੰਦਗੀਆਂ ਵਿੱਚ ਰੌਸ਼ਨੀ ਬਖ਼ਸ਼ ਸਕੀਏ। ਅੰਤ ਵਿੱਚ ਨੋਡਲ ਅਫ਼ਸਰ ਐਨਐਸਐਸ ਅਤੇ ਰੈੱਡ ਰਿਬਨ ਡਾ.ਕੁਲਵਿੰਦਰ ਸਿੰਘ ਪਰਮਾਰ ਜੀ ਅਤੇ ਡਾ. ਅਮਿਤ ਹਾਂਡਾ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਕੁਲਵਿੰਦਰ ਸਿੰਘ ਪਰਮਾਰ ਜੀ, ਡਾ. ਅਮਿਤ ਹਾਂਡਾ, ਰਜਿੰਦਰ ਕੁਮਾਰ, ਪੁਨੀਤ ਕੁਮਾਰ ਅਤੇ ਖੁਸ਼ਵਿੰਦਰ ਕੌਰ ਜੀ ਹਾਜ਼ਰ ਸਨ।