ਬਿੰਜੋ ਵਿਖੇ 15ਵਾਂ ਸਲਾਨਾ ਵਿਸ਼ਾਲ ਮਾਂ ਭਗਵਤੀ ਜਾਗਰਨ 1 ਅਕਤੂਬਰ ਨੂੰ ਕਰਵਾਇਆ ਜਾਵੇਗਾ-ਸਮੂਹ ਕਮੇਟੀ ਮੈਂਬਰ

ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਿੰਜੋ ਦੇ ਮਾਂ ਭਗਵਤੀ ਸ਼ੀਤਲਾ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ 15 ਸਲਾਨਾ ਵਿਸ਼ਾਲ ਮਾਂ ਭਗਵਤੀ ਜਾਗਰਣ ਤਰਸੇਮ ਭਗਤ ਪ੍ਰਧਾਨ ਅਤੇ ਸੁਖਦੇਵ ਬੱਸੀਂ ਵੱਲੋਂ ਸਮੂਹ ਕਮੇਟੀ ਮੈਂਬਰਾਂ ਅਤੇ ਨਗਰ ਨਿਵਾਸੀਆਂ, ਪ੍ਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਤਰਸੇਮ ਸਿੰਘ ਭਗਤ ਅਤੇ ਸੁਖਦੇਵ ਬੱਸੀਂ ਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਪੋਸਟਰ ਜਾਰੀ ਕਰਦੇ ਹੋਏ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਲਾਨਾ ਵਿਸ਼ਾਲ ਮਾਂ ਭਗਵਤੀ ਜਾਗਰਣ ਨੂੰ ਸਮਰਪਿਤ ਹਵਨ 30 ਸਤੰਬਰ ਨੂੰ ਸਵੇਰ 8 ਵਜੇ ਹੋਵੇਗਾ ਤੇ 1 ਅਕਤੂਬਰ ਨੂੰ 12 ਵਜੇ ਕੰਜਕ ਪੂਜਨ ਹੋਵੇਗਾ ਤੇ ਰਾਤ 8 ਵਜੇ ਮਹਾਂਮਾਈ ਦਾ ਜਾਗਰਣ ਸ਼ੁਰੂ ਹੋਵੇਗਾ।
 ਜਿਸ ਵਿੱਚ ਪ੍ਰਮੁੱਖ ਕਲਾਕਾਰ ਰਾਏ ਜੁਝਾਰ ਤੇ ਸੁੱਖਾ ਰਾਮ ਸਰੋਆ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਇਲਾਕੇ ਦੇ ਪ੍ਰਮੁੱਖ ਧਾਰਮਿਕ ਡੇਰਿਆਂ ਤੋਂ ਸੰਤ ਮਹਾਪੁਰਸ਼ ਪਹੁੰਚ ਕੇ ਸੰਗਤਾਂ ਨੂੰ ਅਪਣਾ ਅਸ਼ੀਰਵਾਦ ਦੇਣਗੇ। ਜਿਨ੍ਹਾਂ ਵਿੱਚ ਖਾਸ ਤੌਰ ’ਤੇ ਸ਼ਾਮਲ  ਹੋਣਗੇ ਯੋਗੀ ਦੇਵੀ ਨਾਥ, ਯੋਗੀ ਵਿਵੇਕ ਨਾਥ, ਸੰਤ ਸੁਰਿੰਦਰ ਦਾਸ (ਅਟਾਰੀ ਵਾਲੇ), ਦੁਰਗਾ ਮੰਦਰ ਭਾਮ ਤੋਂ ਭੈਣ ਵਿਨੋਦ ਕੁਮਾਰੀ ਜੀ, ਦਾਸ ਮਨਦੀਪ ਸਿੰਘ ਬੈਂਸ (ਦਰਬਾਰ ਬਾਪੂ ਗੰਗਾ ਦਾਸ ਜੀ ਮਾਹਿਲਪੁਰ), ਦੀਦੀ ਸਰਕਾਰ (ਚੰਨੀਆਣੀ ਵਾਲੇ) ਹੋਣਗੇ।
 ਇਸ ਮੌਕੇ ਮੌਜੂਦ ਕਮੇਟੀ ਮੈਂਬਰਾਂ ਵਿੱਚ ਮੰਗਲ ਸਿੰਘ, ਬਲਬੀਰ ਸਿੰਘ, ਦਲਵੀਰ ਸਿੰਘ, ਨੰਬਰਦਾਰ ਮਝੇਲ ਸਿੰਘ, ਜਸਪਾਲ ਸਿੰਘ ਫੌਜੀ, ਹਰਵਿੰਦਰ ਸਿੰਘ, ਚਰਨਜੀਤ ਸਿੰਘ, ਰਾਜੂ, ਸੁਬੇਦਾਰ ਕੁਲਵਰਨ ਸਿੰਘ, ਨਮਨ ਬੱਸੀਂ, ਪੰਡਿਤ ਪ੍ਰਦੀਪ ਕੁਮਾਰ ਲਾਲੀ, ਮਾਸਟਰ ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਫੌਜੀ, ਕਪਤਾਨ ਧਰਮਪਾਲ ਸਿੰਘ, ਸੋਨੂ, ਵਰੁਣ ਅਤੇ ਹਰਪ੍ਰੀਤ ਸਿੰਘ ਆਦਿ ਸਨ।