ਬ੍ਰਹਮਲੀਨ ਸੰਤ ਰਣਜੀਤ ਸਿੰਘ ਬਾਹੋਬਾਲ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ 22 ਸਤੰਬਰ ਨੂੰ ਹੋਵੇਗਾ- ਮਹੰਤ ਹਰੀ ਦਾਸ

ਹੁਸ਼ਿਆਰਪੁਰ- ਪਿਛਲੇ ਦਿਨੀਂ ਸੰਤ ਬਾਬਾ ਰਣਜੀਤ ਸਿੰਘ ਬਾਹੋਬਾਲ ਵਾਲਿਆਂ ਦਾ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਆਰੰਭ ਕੀਤੇ ਗਏ ਸ਼੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਉਨ੍ਹਾਂ ਦੇ ਅਸਥਾਨ ਬਾਹੋਬਾਲ ਵਿਖੇ 22 ਸਤੰਬਰ ਨੂੰ ਪਾਇਆ ਜਾਵੇਗਾ। ਇਸ ਤੋਂ ਬਾਅਦ ਸ਼ਰਧਾਂਜਲੀ ਸਮਾਰੋਹ ਦੁਪਹਿਰ 12 ਤੋਂ 2 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ।

ਇਸ ਬਾਰੇ ਜਾਣਕਾਰੀ ਦਿੰਦਿਆਂ ਮਹੰਤ ਹਰੀ ਦਾਸ ਜੀ ਨੇ ਕਿਹਾ ਕਿ ਇਸ ਮੌਕੇ ਉੱਤੇ ਵੱਖ-ਵੱਖ ਡੇਰਿਆਂ, ਸੰਪਰਦਾਵਾਂ ਅਤੇ ਧਾਰਮਿਕ ਸਥਾਨਾਂ ਤੋਂ ਸੰਤ ਮਹਾਪੁਰਸ਼ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨਗੇ ਅਤੇ ਦਿਵੰਗਤ ਆਤਮਾ ਨੂੰ   ਆਪਣੇ ਸ਼ਰਧਾ ਸੂਮਨ ਅਰਪਿਤ ਕਰਨਗੇ।