
ਖਾਲਸਾ ਕਾਲਜ ਮਾਹਿਲਪੁਰ ਨੂੰ ਬੀਐਸਸੀ ਮੈਡੀਕਲ ਲੈਬ ਤਕਨਾਲੋਜੀ ਤਿੰਨ ਸਾਲਾ ਕੋਰਸ ਸ਼ੁਰੂ ਕਰਨ ਸਬੰਧੀ ਪੰਜਾਬ ਯੂਨੀਵਰਸਟੀ ਵੱਲੋਂ ਮਿਲੀ ਮਾਨਤਾ
ਮਾਹਿਲਪੁਰ, 19 ਜੂਨ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੂੰ ਇਸ ਸੈਸ਼ਨ ਤੋਂ ਬੀਐਸਸੀ ਮੈਡੀਕਲ ਲੈਬ ਤਕਨਾਲੋਜੀ ਤਿੰਨ ਸਾਲਾ ਕੋਰਸ ਸ਼ੁਰੂ ਕਰਨ ਦੀ ਮਾਨਤਾ ਦੇ ਦਿਤੀ ਗਈ ਹੈ।
ਮਾਹਿਲਪੁਰ, 19 ਜੂਨ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੂੰ ਇਸ ਸੈਸ਼ਨ ਤੋਂ ਬੀਐਸਸੀ ਮੈਡੀਕਲ ਲੈਬ ਤਕਨਾਲੋਜੀ ਤਿੰਨ ਸਾਲਾ ਕੋਰਸ ਸ਼ੁਰੂ ਕਰਨ ਦੀ ਮਾਨਤਾ ਦੇ ਦਿਤੀ ਗਈ ਹੈ।
ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪੜਤਾਲੀਆ ਟੀਮ ਨੇ ਕਾਲਜ ਦੀ ਸਾਇੰਸ ਬਲਾਕ ਦੇ ਵਿਦਿਅਕ ਢਾਂਚੇ, ਸਟਾਫ,ਲੈਬੋਰਟਰੀਆਂ ਸਮੇਤ ਸਮੁੱਚੇ ਪ੍ਰਬੰਧਕੀ ਅਮਲੇ ਦੀ ਪੜਚੋਲ ਕਰਨ ਉਪਰੰਤ ਇਸ ਸੰਸਥਾ ਨੂੰ ਇਸ ਨਵੇਂ ਸੈਸ਼ਨ ਤੋਂ ਬੀਐਸਸੀ ਮੈਡੀਕਲ ਲੈਬ ਤਕਨਾਲਜੀ ਦਾ ਤਿੰਨ ਸਾਲਾ ਕੋਰਸ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ ਇਸ ਸੰਸਥਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਜਮਾਤ ਨੂੰ ਸਾਇੰਸ ਸਟਰੀਮ ਤਹਿਤ ਮੈਡੀਕਲ ਜਾਂ ਨਾਨ ਮੈਡੀਕਲ ਵਿਸ਼ਿਆ ਵਿੱਚ ਪਾਸ ਕਰਨ ਵਾਲੇ ਵਿਦਿਆਰਥੀ ਇਸ ਕੋਰਸ ਵਿੱਚ ਦਾਖਲਾ ਹਾਸਿਲ ਕਰਨ ਦੀ ਯੋਗਤਾ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਇਹ ਕੋਰਸ ਕਰਨ ਉਪਰੰਤ ਵਿਦਿਆਰਥੀ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਅਦਾਰਿਆਂ ਵਿੱਚ ਮੈਡੀਕਲ ਲੈਬ ਤਕਨੀਸ਼ੀਅਨ, ਕਲੀਨੀਕਲ ਲੈਬਾਰਟਰੀ ਸਾਇੰਸਦਾਨ,ਡਾਇਗਨੋਸਟਿਕ ਲੈਬ ਸੰਚਾਲਕ,ਬਲੱਡ ਬੈਂਕ, ਮਾਈਕਰੋਬਾਇਓਲੋਜੀ ਤਕਨੀਸ਼ੀਅਨ, ਪੈਥੋਲੋਜੀ ਤਕਨੀਸ਼ੀਅਨ, ਕਲੀਨੀਕਲ ਲੈਬਾਰਟਰੀ ਵਿਗਿਆਨ ਆਦਿ ਵਿੱਚ ਰੁਜ਼ਗਾਰ ਦੇ ਮੌਕੇ ਹਾਸਲ ਕਰ ਸਕਦੇ ਹਨ।
ਇਸ ਤੋਂ ਇਲਾਵਾ ਇਹ ਕੋਰਸ ਮੈਡੀਕਲ ਖੋਜ ਸੰਸਥਾਵਾਂ ਅਤੇ ਫਾਰਮਾਸਿਊਟੀਕਲ ਕੰਪਨੀਆਂ ਵਿੱਚ ਵੀ ਵਿਦਿਆਰਥੀਆਂ ਨੂੰ ਰੁਜ਼ਗਾਰ ਦੀਆਂ ਅਨੇਕਾਂ ਸੰਭਾਵਨਾਵਾਂ ਨਾਲ ਜੋੜਨ ਵਾਲਾ ਹੈ। ਉਨ੍ਹਾਂ ਬਾਰ੍ਹਵੀਂ ( ਸਾਇੰਸ ਸਟਰੀਮ) ਵਿੱਚ ਪਾਸ ਵਿਦਿਆਰਥੀਆਂ ਨੂੰ ਸੀਮਤ ਸੀਟਾਂ ਵਾਲੇ ਇਸ ਕੋਰਸ ਵਿੱਚ ਦਾਖਲਾ ਯਕੀਨੀ ਬਣਾਉਣ ਲਈ ਕਾਲਜ ਵਿੱਚ ਸਥਿਤ ਦਾਖਲਾ ਅਤੇ ਕਾਉਂਸਲਿੰਗ ਸੈੱਲ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਪੈਟਰਨ ਡਾ ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ ਅਤੇ ਜਨਰਲ ਸਕੱਤਰ ਪ੍ਰੋਫੈਸਰ ਅਪਿੰਦਰ ਸਿੰਘ ਨੇ ਕਾਲਜ ਨੂੰ ਇਹ ਕੋਰਸ ਸ਼ੁਰੂ ਕਰਨ ਦੀ ਮਾਨਤਾ ਦੇਣ 'ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
