ਜਗਦੀਸ਼ ਰਾਣਾ ਦੀਆਂ ਦੋ ਪੁਸਤਕਾਂ ਸ਼ਾਇਰਾਂ ਦੀ ਦੁਨੀਆਂ 1ਅਤੇ 2 ਹੋਈਆਂ ਲੋਕ ਅਰਪਣ

ਫ਼ਗਵਾੜਾ - ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਰਜਿ.ਵਲੋਂ ਡਾ.ਅੰਬੇਡਕਰ ਭਵਨ ਅਰਬਨ ਅਸਟੇਟ ਫ਼ਗਵਾੜਾ ਵਿਖੇ ਇਕ ਵਿਸ਼ਾਲ ਸਾਹਤਿਕ ਇਕੱਠ ਕਰਕੇ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਦੀਆਂ ਦੋ ਪੁਸਤਕਾਂ ਸ਼ਾਇਰਾਂ ਦੀ ਦੁਨੀਆਂ 1 ਅਤੇ ਸ਼ਾਇਰਾਂ ਦੀ ਦੁਨੀਆਂ 2 ਲੋਕ ਅਰਪਣ ਕੀਤੀਆਂ ਗਈਆਂ।ਪ੍ਰੋਗਰਾਮ ਵਿੱਚ ਮਾਝੇ ਮਾਲਵੇ ਅਤੇ ਦੁਆਬੇ ਵਿੱਚੋਂ ਸ਼ਾਇਰ ਸ਼ਾਮਿਲ ਹੋਏ।

ਫ਼ਗਵਾੜਾ - ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਰਜਿ.ਵਲੋਂ ਡਾ.ਅੰਬੇਡਕਰ ਭਵਨ ਅਰਬਨ ਅਸਟੇਟ ਫ਼ਗਵਾੜਾ ਵਿਖੇ ਇਕ ਵਿਸ਼ਾਲ ਸਾਹਤਿਕ ਇਕੱਠ ਕਰਕੇ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਦੀਆਂ ਦੋ ਪੁਸਤਕਾਂ ਸ਼ਾਇਰਾਂ ਦੀ ਦੁਨੀਆਂ 1 ਅਤੇ ਸ਼ਾਇਰਾਂ ਦੀ ਦੁਨੀਆਂ 2 ਲੋਕ ਅਰਪਣ ਕੀਤੀਆਂ ਗਈਆਂ।ਪ੍ਰੋਗਰਾਮ ਵਿੱਚ ਮਾਝੇ ਮਾਲਵੇ ਅਤੇ ਦੁਆਬੇ ਵਿੱਚੋਂ ਸ਼ਾਇਰ ਸ਼ਾਮਿਲ ਹੋਏ।
ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨ ਸਕੱਤਰ ਪ੍ਰੋ.ਸੰਧੂ ਵਰਿਆਣਵੀ, ਉਸਤਾਦ ਸ਼ਾਇਰ ਬਲਬੀਰ ਸਿੰਘ ਸੈਣੀ,ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਡਾ ਗੁਰਚਰਨ ਕੌਰ ਕੋਚਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ, ਮੰਚ ਦੇ ਪ੍ਰਧਾਨ ਡਾ ਕੰਵਲ ਭੱਲਾ ਅਤੇ ਜਗਦੀਸ਼ ਰਾਣਾ ਵਿਰਾਜਮਾਨ ਰਹੇ। ਮੰਚ ਸੰਚਾਲਨ ਕਰ ਰਹੇ ਨਾਮਵਰ ਸ਼ਾਇਰ ਗੁਰਦੀਪ ਸਿੰਘ ਸੈਣੀ ਨੇ ਲੋਕ ਸ਼ਾਇਰ ਜਗਦੀਸ਼ ਰਾਣਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਣਾ ਨੇ ਆਪਣੇ ਸਿਰੜ, ਲਗਨ ਤੇ ਦ੍ਰਿੜ ਇਰਾਦੇ ਨਾਲ ਇਹ ਔਖਾ ਤੇ ਖੋਜੀ ਕਾਰਜ ਕਰ ਵਿਖਾਇਆ ਹੈ।
ਪ੍ਰੋ.ਸੰਧੂ ਵਾਰਿਆਣਵੀ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਅਤੇ ਸੁਰਿੰਦਰਪ੍ਰੀਤ ਘਣੀਆਂ ਅਤੇ ਡਾ ਕੰਵਲ ਭੱਲਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਹੜਾ ਕਾਰਜ ਭਾਸ਼ਾ ਵਿਭਾਗ ਪੰਜਾਬ ਤੇ ਹੋਰ ਯੂਨੀਵਰਸਿਟੀਆਂ ਨੂੰ, ਪ੍ਰੋਫ਼ੈਸਰਾਂ ਨੂੰ ਕਰਨਾ ਚਾਹੀਦਾ ਸੀ ਉਹ ਇਤਿਹਾਸਿਕ ਕਾਰਜ ਜਗਦੀਸ਼ ਰਾਣਾ ਨੇ ਕਰਕੇ ਪੰਜਾਬੀ ਸਾਹਿਤ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ ਅਤੇ ਇਹ ਪੁਸਤਕਾਂ ਜਗਦੀਸ਼ ਰਾਣਾ ਨੂੰ ਸਾਹਿਤ ਖੇਤਰ ਵਿੱਚ ਹਮੇਸ਼ਾਂ ਲਈ ਅਮਰ ਕਰ ਦੇਣਗੀਆਂ। 
ਡਾ ਗੁਰਚਰਨ ਕੌਰ ਕੋਚਰ, ਬਲਬੀਰ ਸਿੰਘ ਸੈਣੀ ਅਤੇ ਚਰਨਜੀਤ ਸਮਾਲਸਰ ਨੇ ਕਿਹਾ ਕਿ ਦੋਵਾਂ ਪੁਸਤਕਾਂ ਵਿਚ ਲਗਭਗ ਸੌ ਸ਼ਾਇਰਾਂ ਦੀ ਸ਼ਾਇਰੀ ਜੀਵਨੀ ਅਤੇ ਸੰਘਰਸ਼ ਬਾਰੇ ਲਿਖ ਕੇ ਜਗਦੀਸ਼ ਰਾਣਾ ਨਿਵੇਕਲਾ ਤੇ ਵੱਡਾ ਕਾਰਜ ਕੀਤਾ ਹੈ ਇਸ ਲਈ ਇਹ ਪੁਸਤਕਾਂ ਜਿੱਥੇ ਨਵੇਂ ਲੇਖਕਾਂ ਲਈ ਰਾਹ ਦਸ਼ੇਰਾ ਬਣਨਗੀਆਂ ਓਥੇ ਹੀ ਸ਼ਾਇਰਾਂ ਦੇ ਜੀਵਨ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਵੀ ਮਿਲੇਗੀ।
ਇਸ ਮੌਕੇ ਜਗਦੀਸ਼ ਰਾਣਾ ਨੇ ਕਿਹਾ ਸ਼ਾਇਰਾਂ ਦੀ ਦੁਨੀਆਂ ਪੁਸਤਕਾਂ ਲਿਖਦੇ ਸਮੇਂ ਹੋਏ ਅਨੁਭਵ ਸਾਂਝੇ ਕਰਦਿਆਂ ਆਖਿਆ ਕਿ ਉਹ ਅੱਗੋਂ ਵੀ ਹੋਰ ਉਮਦਾ ਸ਼ਾਇਰਾਂ ਬਾਰੇ ਲਿਖਦਾ ਰਹੇਗਾ ਤੇ ਆਉਣ ਵਾਲ਼ੇ ਸਮੇਂ ਵਿੱਚ ਸ਼ਾਇਰਾਂ ਦੀ ਦੁਨੀਆਂ 3 ਪੁਸਤਕ ਵੀ ਆਏਗੀ ਤੇ ਇਹ ਸਫ਼ਰ ਨਿਰੰਤਰ ਜਾਰੀ ਰਹੇਗਾ।
ਇਸ ਮੌਕੇ ਮੰਚ ਵਲੋਂ ਇਸ ਵਿਲੱਖਣ ਕਾਰਜ ਲਈ ਜਗਦੀਸ਼ ਰਾਣਾ ਦਾ ਸਨਮਾਨ ਕੀਤਾ ਗਿਆ।ਮੰਚ ਵਲੋਂ ਪ੍ਰਕਾਸ਼ਕ ਅਤੇ ਲੇਖਕ ਕੁਲਦੀਪ ਸਿੰਘ ਦੀਪ ਨੂੰ ਹੌਸਲਾ ਵਧਾਊ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 
ਮੌਕੇ ਤੇ ਸ਼ਾਨਦਾਰ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਸਰਬਜੀਤ ਸਿੰਘ ਸੰਧੂ,ਕੇ ਸਾਧੂ ਸਿੰਘ, ਰਣਜੀਤ ਸਿੰਘ ਧੂਰੀ, ਚੰਨ ਜੰਡਿਆਲਵੀ (ਵਿਸ਼ਵ ਪ੍ਰਸਿੱਧ ਗੀਤਕਾਰ) ਰੇਸ਼ਮ ਚਿੱਤਰਕਾਰ, ਨਕਾਸ਼ ਚਿੱਤੇਵਾਣੀ, ਜਸਵਿੰਦਰ ਸਿੰਘ ਜੱਸੀ, ਗੁਰਦੀਪ ਸਿੰਘ ਸੈਣੀ, ਸੋਹਣ ਸਹਿਜਲ, ਪਾਲ ਗੁਰਦਾਸਪੁਰੀ, ਸੀਤਲ ਸਿੰਘ ਗੁੰਨੋਪੁਰੀ, ਮੀਤ ਬਠਿੰਡਾ, ਬਲਜੀਤ ਸੈਣੀ, ਬਲਜਿੰਦਰ ਮਾਂਗਟ, ਜਸਵੰਤ ਗਿੱਲ ਸਮਾਲਸਰ, ਜਸਵਿੰਦਰ ਫਗਵਾੜਾ, ਹਰਦਿਆਲ ਹੁਸ਼ਿਆਰਪੁਰੀ, ਆਸ਼ੀ ਈਸਪੁਰੀ, ਰਾਜ਼ ਗੁਰਦਾਸਪੁਰੀ, ਰਾਜਦੀਪ ਤੂਰ, ਪ੍ਰਭਜੋਤ ਸੋਹੀ, ਮਨਜੀਤ ਸੋਹਲ,
ਬੱਬੂ ਸੈਣੀ, ਬਲਵੰਤ ਚਿਰਾਗ਼, ਜਗਤਾਰ ਗਿੱਲ, ਦਰਸ਼ਨ ਸਿੰਘ, ਮਨਜੀਤ ਕੌਰ ਮੀਸ਼ਾ,
ਸ਼ਾਮ ਸਰਗੂੰਦੀ, ਦਿਲਬਹਾਰ ਸ਼ੌਕਤ ਆਦਿ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ। 
ਇਸ ਮੌਕੇ ਵਿਸ਼ੇਸ਼ ਤੌਰ ਤੇ ਨਾਵਲਕਾਰ ਗੁਰਨਾਮ ਬਾਵਾ, ਹਰਜੀਤ ਸੰਧੂ, ਗੁਰਮੁਖ ਲੁਹਾਰ, ਦੀਪ ਜਗਤਪੁਰੀ, ਨੂਰ ਕਮਲ, ਸੀਰਤ ਸਿਖਿਆਰਥੀ, ਤਰਸੇਮ ਲੰਡੇ, ਸੁਰਿੰਦਰ ਸਿੰਘ ਬਟਾਲਾ, ਸੁਖਦੇਵ ਗੁਰੂ ਤੇ ਹੋਰ ਹਾਜ਼ਿਰ ਰਹੇ।