ਘਰ ਪਰਿਵਾਰਾਂ, ਮਾਪਿਆਂ ਦੇਸ਼ ਦੀ ਸੁਰੱਖਿਆ ਖੁਸ਼ਹਾਲੀ ਲਈ ਬੱਚਿਆਂ ਦੀ ਜਾਗਰੂਕਤਾ ਜ਼ਰੂਰੀ - ਉਪਕਾਰ ਸਿੰਘ।

ਪਟਿਆਲਾ- ਤਿਉਹਾਰਾਂ ਮੌਕੇ ਕੁੱਝ ਮਿੰਟਾਂ ਦੇ ਅਨੰਦ ਲੈਣ ਲਈ ਕੈਮੀਕਲ, ਰਸਾਇਣਕ, ਪ੍ਰਮਾਣੂ ਪਟਾਕੇ ਚਲਾ ਕੇ, ਮਿਠਿਆਈਆਂ ਖਾਕੇ, ਭਵਿੱਖ ਵਿੱਚ ਵੱਧ ਤਬਾਹੀਆਂ ਹੋਣਗੀਆਂ। ਨਸ਼ਿਆਂ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ ਦੀ ਵਰਤੋਂ ਕਰਕੇ, ਆਪਣੀ ਸਿਹਤ, ਤੰਦਰੁਸਤੀ, ਅਰੋਗਤਾ, ਧੰਨ ਦੌਲਤ ਭਾਈਚਾਰੇ ਨੂੰ ਤਬਾਹ ਕਰ ਸਕਦੇ ਹਾਂ, ਪਰ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ, ਨਿਮਰਤਾ ਅਨੁਸ਼ਾਸਨ ਦੀਆਂ ਆਦਤਾਂ ਅਪਣਾਈਏ ਤਾਂ ਘਰ ਪਰਿਵਾਰਾਂ ਤੋਂ ਇਲਾਵਾ ਸਾਡਾ ਪਿਆਰਾ ਦੇਸ਼, ਸਮਾਜ ਵੀ ਖੁਸ਼ਹਾਲ, ਉੱਨਤ ,ਸੁਰੱਖਿਅਤ ਅਤੇ ਸ਼ਕਤੀਸ਼ਾਲੀ ਹੋਵੇਗਾ।

 ਇਹ ਵਿਚਾਰ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ, ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਅਤੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਵਲੋਂ ਕਰਵਾਏ ਭਾਸ਼ਣ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਪ੍ਰਗਟ ਕੀਤੇ। 
ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਤਿਉਹਾਰਾਂ ਮੌਕੇ ਮਾਪਿਆਂ ਦੀ ਕਮਾਈ ਅਤੇ ਵਾਤਾਵਰਨ ਦੀ ਖੁਸ਼ਹਾਲੀ ਨੂੰ ਬਰਬਾਦ ਨਹੀਂ ਕਰਨਗੇ। ਉਪਕਾਰ ਸਿੰਘ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉੱਜਵਲ, ਸੁਰਖਿਅਤ, ਖੁਸ਼ਹਾਲ, ਸਿਹਤਮੰਦ, ਭਵਿੱਖ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਗਰੀਨ ਲੈਂਡ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਅਤੇ ਕਾਕਾ ਰਾਮ ਵਰਮਾ ਜੀ ਜ਼ੰਗੀ ਪੱਧਰ ਤੇ ਯਤਨ ਕਰ ਰਹੇ ਹਨ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਅਜ ਬੱਚਿਆਂ ਨੂੰ ਮੋਬਾਈਲ ਫੋਨ ਜਾਂ ਟੈਲੀਵਿਜ਼ਨ ਨਹੀਂ ਸਗੋਂ ਚੰਗੇ ਸਕੂਲਾਂ, ਮਾਪਿਆਂ ਅਤੇ ਸਮਾਜ ਸੁਧਾਰਕ ਵਿਦਵਾਨਾਂ ਵਲੋਂ ਰਲਕੇ ਹੀ ਯਤਨ ਕਰਨੇ ਚਾਹੀਦੇ ਹਨ। 
ਬੱਚਿਆਂ ਰਾਹੀਂ ਮਾਪਿਆਂ ਨੂੰ ਆ ਰਹੀਆਂ ਸ਼ਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਸਮਸਿਆਵਾਂ ਪ੍ਰੇਸ਼ਾਨੀਆਂ ਘਰੇਲੂ ਘਟਨਾਵਾਂ ਬਾਰੇ ਜਾਗਰੂਕ ਕਰਕੇ, ਪਰਿਵਾਰਕ ਰਿਸ਼ਤਿਆਂ, ਪ੍ਰੇਮ, ਹਮਦਰਦੀ ਸਤਿਕਾਰ ਸੇਫਟੀ ਨੂੰ ਬਹਾਲ ਕਰਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਲਾਭਦਾਇਕ ਸਿੱਧ ਹੋ ਰਹੇ ਹਨ। ਪੰਜਾਬ ਪੁਲਿਸ ਸਿਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਨੇ ਬੱਚਿਆਂ ਵਲੋਂ ਕੀਤੀਆਂ ਜਾ ਰਹੀਆਂ ਗਲਤੀਆਂ, ਲਾਪਰਵਾਹੀਆਂ, ਸ਼ਰਾਰਤਾਂ, ਨਸ਼ਿਆਂ ਮੋਬਾਈਲ ਅਤੇ ਵਹੀਕਲਾਂ ਦੀ ਵਰਤੋਂ, ਸਾਇਬਰ ਕ੍ਰਾਈਮ ਕਾਰਨ  ਆ ਰਹੀਆਂ ਸਮਸਿਆਵਾਂ ਬਾਰੇ ਜਾਗਰੂਕ ਕੀਤਾ। 
ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਕਿਹਾ ਕਿ ਸਿਖਿਆ ਦੇ ਨਾਲ ਸੰਸਕਾਰ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ ਵਰਗੇ ਮਹਾਨ ਗੁਣ, ਗਿਆਨ, ਵੀਚਾਰ, ਭਾਵਨਾਵਾਂ ਅਤੇ ਆਦਤਾਂ ਦੇਕੇ ਬੱਚਿਆਂ ਦੇ ਨਾਲ ਮਾਪਿਆਂ, ਬਜ਼ੁਰਗਾਂ ਦਾ ਸਨਮਾਨ, ਖੁਸ਼ਹਾਲੀ ਵਧਾਉਣ ਲਈ ਸਾਨੂੰ ਰਲਕੇ  ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਵਿਦਿਆਰਥੀਆਂ ਨੇ ਬੋਰਡ ਦੀਆਂ ਕਲਾਸਾਂ ਵਿੱਚ ਮੈਰਿਟ ਸੂਚੀ ਵਿਚ ਆਕੇ ਸਨਮਾਨ ਪ੍ਰਾਪਤ ਕੀਤੇ ਅਤੇ ਇਸ ਵਾਰ ਵੀ ਵੱਧ ਪ੍ਰਾਪਤੀਆਂ ਲਈ ਯਤਨ ਕੀਤੇ ਜਾ ਰਹੇ ਹਨ।