ਭਾਈ ਘਨ੍ਹਈਆ ਜੀ ਦੀਆਂ ਸੇਵਾਵਾਂ ਨੂੰ ਹਰ ਦਿਲ ਦਿਮਾਗ ਚਿੰਤਨ ਤੱਕ ਪਹੁੰਚਾਉਣਾ ਜ਼ਰੂਰੀ - ਇੰਸਪੈਕਟਰ ਜਸਪਾਲ ਸਿੰਘ।

ਪਟਿਆਲਾ:- ਅੱਜ ਦੁਨੀਆਂ ਵਿੱਚ ਭਾਈ ਘਨ੍ਹਈਆ ਜੀ ਦੀਆਂ ਮਾਨਵਤਾਵਾਦੀ ਸੇਵਾਵਾਂ ਨੂੰ ਯਾਦ ਕਰਦਿਆਂ, ਭਾਰਤ, ਪੰਜਾਬ ਸਰਕਾਰ ਅਤੇ ਰੈੱਡ ਕਰਾਸ ਸੁਸਾਇਟੀਆ ਵਲੋਂ ਬੱਚਿਆਂ, ਨੋਜਵਾਨਾਂ ਅਤੇ ਨਾਗਰਿਕਾਂ ਨੂੰ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਨਸਾਨੀਅਤ ਨੂੰ ਪ੍ਰੇਮ, ਹਮਦਰਦੀ, ਸਤਿਕਾਰ ਕਰਨ ਦੇ ਢੰਗ ਤਰੀਕਿਆਂ ਨੂੰ ਅਪਣਾਕੇ ਜ਼ਖਮੀ ਸੈਨਿਕਾਂ ਅਤੇ ਨਾਗਰਿਕਾਂ ਨੂੰ ਬਚਾਉਣ ਲਈ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ, ਕਰਮਚਾਰੀ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ ਦੀ ਟ੍ਰੇਨਿੰਗਾਂ ਲੈਣੀਆਂ ਚਾਹੀਦੀਆਂ ਹਨ।

 ਜਿਸ ਹਿੱਤ ਸ਼੍ਰੀ ਕਾਕਾ ਰਾਮ ਵਰਮਾ ਜੀ ਪਿਛਲੇ 45 ਸਾਲਾਂ ਤੋਂ ਯਤਨਸ਼ੀਲ ਹਨ, ਇਹ ਵਿਚਾਰ ਪੀ ਆਰ ਟੀ ਸੀ ਦੇ  ਟ੍ਰੇਨਿੰਗ ਸਕੂਲ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੇ ਭਾਈ ਘਨ੍ਹਈਆ ਦਿਵਸ ਮੌਕੇ ਪ੍ਰਗਟ ਕੀਤੇ। 
ਇਸ ਮੌਕੇ ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਜੰਗਾਂ ਦੌਰਾਨ, ਸੈਨਿਕਾਂ ਅਤੇ ਨਾਗਰਿਕਾਂ ਨੂੰ ਰਸਾਇਣਕ, ਪ੍ਰਮਾਣੂ, ਐਟਮੀ ਹਥਿਆਰਾਂ ਮਿਜ਼ਾਇਲਾਂ, ਰਾਹੀਂ ਮਾਰਨ ਜਾਂ ਬਰਬਾਦ ਕਰਨ ਲਈ ਇਨ੍ਹਾਂ ਨੂੰ ਅਰਬਾਂ ਖਰਬਾਂ ਰੁਪਏ ਬਰਬਾਦ ਕਰਕੇ ਤਿਆਰ ਕੀਤਾ ਅਤੇ ਵਰਤਿਆ ਜਾ ਰਿਹਾ ਹੈ, ਜ਼ਖਮੀ ਸੈਨਿਕਾਂ ਨੂੰ ਕੈਂਦੀ ਬਣਾਕੇ ਤਸੀਹੇ ਦਿੱਤੇ ਜਾਂਦੇ ਹਨ ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਅਨੁਸਾਰ ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਜ਼ਖਮੀ ਮੁਗਲ ਸੈਨਿਕਾਂ ਨੂੰ ਬਚਾਉਣ ਲਈ ਪਾਣੀ ਪਿਲਾਇਆ, ਲੰਗਰ ਮੱਲ੍ਹਮ ਪੱਟੀਆਂ ਵਰਤੀਆਂ, ਵੈਦ ਹਕੀਮਾਂ ਰਾਹੀਂ ਇਲਾਜ ਕਰਵਾ ਕੇ ਗੁਰੂ ਜੀ ਨੇ ਉਨ੍ਹਾਂ ਨੂੰ ਕੈਂਦੀ ਬਣਾਉਣ ਦੀ ਥਾਂ ਸਨਮਾਨ ਸਹਿਤ ਉਨ੍ਹਾਂ ਦੇ ਘਰ ਪਰਿਵਾਰਾਂ ਵਿੱਚ ਜਾਣ ਦੀ ਆਗਿਆ ਦਿੱਤੀ।  
ਨਿਹੱਥੇ ਸੈਨਿਕਾਂ, ਨਾਗਰਿਕਾਂ, ਇਸਤਰੀਆਂ, ਬੱਚਿਆਂ ਨੂੰ ਬਚਾਉਣ ਲਈ ਯਤਨ ਕੀਤੇ ਸਨ। ਕਾਕਾ ਰਾਮ ਵਰਮਾ ਨੇ ਦੱਸਿਆ ਕਿ ਭਵਿੱਖ ਵਿੱਚ ਜੇਕਰ ਗੁਰੂ ਜੀ ਅਤੇ ਭਾਈ ਘਨ੍ਹਈਆ ਜੀ ਮਿਸ਼ਨ ਨੂੰ ਨਾ ਅਪਣਾਇਆ ਗਿਆ, ਲੋਕਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਟ੍ਰੇਨਿੰਗਾਂ ਅਭਿਆਸ ਕਰਵਾਉਣ ਲਈ ਯਤਨ ਨਾ ਕੀਤੇ ਗਏ ਤਾਂ ਜੰਗਾਂ ਆਪਦਾਵਾਂ ਹਾਦਸਿਆਂ ਦੌਰਾਨ ਮਰਦਿਆਂ ਨੂੰ ਬਚਾਉਣ ਲਈ ਕੋਈ ਵੀ ਇਨਸਾਨ, ਇਨਸਾਨੀਅਤ ਨਾਤੇ ਅੱਗੇ ਨਹੀਂ ਹੋਵੇਗਾ। 
ਇਸ ਲਈ ਫਸਟ ਏਡ ਕਰਨ ਦੇ ਢੰਗ ਤਰੀਕਿਆਂ ਨੂੰ ਵੀ ਮਾਨਵਤਾ ਅਤੇ ਪੰਜਾਬੀਆਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਫਸਟ ਏਡ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ।