ਇਕਬਾਲ ਸਿੰਘ ਸ਼ੇਰਗਿਲ ਨੂੰ ਅੰਤਮ ਵਿਦਾਇਗੀ ਦਿੱਤੀ

ਐਸ ਏ ਐਸ ਨਗਰ, 17 ਦਸੰਬਰ: ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਦੇ ਡਾਇਰੈਕਟਰ ਸ੍ਰੀ ਇਕਬਾਲ ਸਿੰਘ ਸ਼ੇਰਗਿਲ (ਜਿਨ੍ਹਾਂ ਦਾ ਬੀਤੇ ਦਿਨ ਸਵਰਗਵਾਸ ਹੋ ਗਿਆ ਸੀ) ਦਾ ਅੰਤਮ ਸਸਕਾਰ ਅੱਜ ਸਥਾਨਕ ਘਮਾਨ ਘਾਟ ਵਿੱਚ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕਠੇ ਹੋਏ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸ਼ਹਿਰ ਦੇ ਕੌਂਸਲਰਾਂ, ਵੱਖ ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਾਂ ਦੇ ਨੁਮਾਇੰਦਿਆਂ, ਵੱਖ ਵੱਖ ਸਕੂਲਾਂ ਦੇ ਪ੍ਰਬੰਧਕਾਂ, ਦੂਰੋਂ ਨੇੜੇ ਤੋਂ ਆਏ ਸ਼ੇਰਗਿਲ ਪਰਿਵਾਰ ਦੇ ਨਜਦੀਕੀ, ਪਰਿਵਾਰਕ ਮੈਂਬਰਾਂ, ਨਜਦੀਕੀ ਰਿਸ਼ਤੇਦਾਰਾਂ, ਪੈਰਾਗਾਨ ਸਕੂਲ ਦੇ ਸਟਾਫ ਅਤੇ ਸ਼ਹਿਰ ਦੇ ਪਤਵੰਤੀਆਂ ਵਲੋਂ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ।

ਇਸ ਮੌਕੇ ਸਾਬਕਾ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ, ਮੇਅਰ ਸ੍ਰੀ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਸ੍ਰੀ ਕੁਲਜੀਤ ਸਿੰਘ ਬੇਦੀ, ਸਾਬਕਾ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਵ ਜੈਨ, ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਭਾਜਪਾ ਆਗੂ ਖੁਸ਼ੰਤ ਰਾਏ ਗੀਗਾ, ਜਥੇਦਾਰ ਅਮਰੀਕ ਸਿੰਘ ਮੁਹਾਲੀ, ਨਗਰ ਨਿਗਮ ਦੇ ਮਿਉਸਪਲ ਕੌਂਸਲਰ ਸ੍ਰੀ ਨਰਪਿੰਦਰ ਸਿੰਘ ਰੰਗੀ, ਸ੍ਰੀ ਜਸਪ੍ਰੀਤ ਸਿੰਘ ਗਿਲ, ਪ੍ਰਮੋਦ ਮਿਤਰਾ, ਸੁਖਦੇਵ ਸਿੰਘ ਪਟਵਾਰੀ, ਸਾਬਕਾ ਕੌਂਸਲਰ ਸ੍ਰੀ ਆਰ ਪੀ ਰਮਾ, ਸਤਵੀਰ ਸਿੰਘ ਧਨੋਆ ਅਤੇ ਹਰਪਾਲ ਸਿੰਘ ਚੰਨਾ, ਕੰਵਰਜੋਤ ਸਿੰਘ ਰਾਜਾ ਮੁਹਾਲੀ, ਬਲਰਾਜ ਸਿੰਘ ਗਿਲ, ਸ਼ਾਂਤਰੀ ਮਾਡਲ ਸਕੂਲ ਦੇ ਮੈਨੇਜਰ ਸ੍ਰੀ ਰਜਨੀਸ਼ ਕਾਸਤਰੀ, ਗੁਰਦੇਵ ਸਿੰਘ ਚੌਹਾਨ, ਹਰਮਿੰਦਰ ਸਿੰਘ ਮਾਵੀ, ਹਰਦੇਵ ਸਿੰਘ ਹਰਪਾਲਪੁਰ, ਕਰਮ ਸਿੰਘ ਬਬਰਾ, ਅਕਵਿੰਦਰ ਸਿੰਘ ਗੋਸਲ, ਬ੍ਰਿਜ ਮੋਹਨ ਜੋਹੀ, ਮੋਹਨਬੀਰ ਸਿੰਘ ਸ਼ੇਰਗਿਲ  ਅਤੇ ਪੈਰਾਗਾਨ ਸੀਨੀਅਰ ਸਕੂਲ ਸੈਕਟਰ 69 ਪਰਿਵਾਰ ਸਮੇਤ ਵੱਡੀ ਗਿਣਤੀ ਪਤਵੰਤੇ ਅਤੇ ਸ਼ਹਿਰਵਾਸੀਆਂ ਵਲੋਂ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ।