ਭਾਰੀ ਬਾਰਿਸ਼ਾਂ ਅਤੇ ਹੜ੍ਹ ਕਾਰਨ ਨੁਕਸਾਨੇ ਗਏ ਮਕਾਨਾਂ ਦੀ ਉਸਾਰੀ ਅਤੇ ਮੁਰੰਮਤ ਲਈ ਮੁਆਵਜ਼ਾ ਦਿੱਤਾ ਜਾਵੇ - ਬਲਦੇਵ ਭਾਰਤੀ

ਨਵਾਂਸ਼ਹਿਰ/ਰਾਹੋਂ- ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ ਐੱਲ ਓ) ਦੇ ਕਨਵੀਨਰ ਬਲਦੇਵ ਭਾਰਤੀ ਨੇ ਦੱਸਿਆ ਕਿ ਪੰਜਾਬ ਵਿੱਚ ਪਿਛਲੇ 2 ਹਫ਼ਤੇ ਤੋਂ ਲਗਾਤਾਰ ਪੈ ਰਹੀਆਂ ਬਾਰਿਸ਼ਾਂ ਨੇ ਬੇਜ਼ਮੀਨੇ ਗਰੀਬ ਮਜ਼ਦੂਰਾਂ ਦੇ ਮਾੜੇ ਮੋਟੇ ਕੱਚੇ ਰੈਣ-ਬਸੇਰਿਆਂ ਦਾ ਬਹੁਤ ਨੁਕਸਾਨ ਕੀਤਾ ਹੈ।

ਉਨ੍ਹਾਂ ਦੇ ਸ਼ਤੀਰੀਆਂ ਬਾਲਿਆਂ ਦੇ ਬਣੇ ਪੁਰਾਣੇ ਖਸਤਾ ਹੋ ਚੁੱਕੇ ਮਾੜੇ ਮੋਟੇ ਮਕਾਨ ਵੀ ਹੁਣ ਰਹਿਣ ਯੋਗ ਨਹੀਂ ਰਹੇ। ਲਗਾਤਾਰ ਪਈ ਬਾਰਿਸ਼ ਨੇ ਇਨ੍ਹਾਂ ਮਕਾਨਾਂ ਨੂੰ ਛੱਤਾਂ ਤੋਂ ਲੈ ਕੇ ਨੀਹਾਂ ਤੱਕ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਬਾਰਿਸ਼ਾਂ ਵਿੱਚ ਬਹੁਤੇ ਪੱਕੇ ਲੈਂਟਰਾਂ ਵਾਲੇ ਮਕਾਨ ਵੀ ਚੋਂਦੇ ਰਹੇ ਹਨ। ਇਨ੍ਹਾਂ ਦੇ ਬਾਲੇ ਗਲ ਚੁੱਕੇ ਹਨ ਅਤੇ ਇੱਟਾਂ ਵਿੱਚੋਂ ਗਾਰਾ ਨਿਕਲ ਚੁੱਕਾ ਹੈ। 
ਬਹੁ ਗਿਣਤੀ ਗਰੀਬ ਲੋਕਾਂ ਦੇ ਬਿਨਾਂ ਖਿੜਕੀਆਂ ਅਤੇ ਦਰਵਾਜ਼ਿਆਂ ਤੋਂ ਨੀਵੀਂਆਂ ਛੱਤਾਂ ਵਾਲੇ ਤੰਗ ਮਕਾਨ ਤਾਂ ਪਹਿਲਾਂ ਹੀ ਲੋੜਾਂ ਮੁਤਾਬਕ ਨਹੀਂ ਸਨ। ਇਨ੍ਹਾਂ ਮਕਾਨਾਂ ਵਿੱਚ ਗਰੀਬ ਲੋਕ ਬੜੀ ਬਦਤਰ ਜ਼ਿੰਦਗੀ ਜੀਅ ਰਹੇ ਹਨ। ਬਹੁਤ ਸਾਰੇ ਗਰੀਬ ਲੋਕਾਂ ਦੇ ਮਕਾਨਾਂ ਵਿੱਚ ਦਰਾੜਾਂ ਪੈ ਗਈਆਂ ਹਨ ਅਤੇ ਕਈ ਘਰ ਢਹਿ ਚੁੱਕੇ ਹਨ। ਅਨੇਕਾਂ ਪ੍ਰੀਵਾਰਾਂ ਨੂੰ ਪਿਛਲੇ ਸਮੇਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵੀ ਕੋਈ ਲਾਭ ਨਹੀਂ ਮਿਲ ਸਕਿਆ। 
ਬਲਦੇਵ ਭਾਰਤੀ ਨੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਰਵੇਖਣ ਕਰਵਾ ਕੇ ਅਜਿਹੇ ਲੋੜਵੰਦਾਂ ਲਈ ਬਾਰਿਸ਼ਾਂ ਅਤੇ ਹੜਾਂ ਕਾਰਨ ਨੁਕਸਾਨੇ ਗਏ ਮਕਾਨਾਂ ਦੀ ਮੁੜ ਉਸਾਰੀ ਲਈ ਘੱਟੋ ਘੱਟ 3 ਲੱਖ ਰੁਪਏ ਅਤੇ ਮੁਰੰਮਤ ਕਰਨ ਲਈ ਘੱਟੋ ਘੱਟ ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।