ਆਯੁਰਵੈਦਿਕ ਨਾਲ ਗੰਭੀਰ ਤੋਂ ਗੰਭੀਰ ਬਿਮਾਰੀਆਂ ਦਾ ਵੀ ਇਲਾਜ ਸੰਭਵ: ਡਾਕਟਰ ਦੀਪਕ ਬੱਸੀ
ਗੜ੍ਹਸ਼ੰਕਰ, 18 ਦਸੰਬਰ: ਡਾ ਬੱਸੀ ਆਰਯੁਵੈਦਿਕ ਕਲੀਨਿਕ ਤੋਂ ਡਾਕਟਰ ਦੀਪਕ ਬੱਸੀ, ਬੀਏਐਮਐਸ ਨੇ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਆਯੁਰਵੈਦਿਕ ਇੱਕ ਅਜਿਹੀ ਇਲਾਜ ਦੀ ਵਿਧੀ ਹੈ ਜਿਸ ਨਾਲ ਗੰਭੀਰ ਤੋਂ ਗੰਭੀਰ ਬਿਮਾਰੀਆਂ ਦਾ ਵੀ ਇਲਾਜ ਸੰਭਵ ਹੈ।
ਗੜ੍ਹਸ਼ੰਕਰ, 18 ਦਸੰਬਰ: ਡਾ ਬੱਸੀ ਆਰਯੁਵੈਦਿਕ ਕਲੀਨਿਕ ਤੋਂ ਡਾਕਟਰ ਦੀਪਕ ਬੱਸੀ, ਬੀਏਐਮਐਸ ਨੇ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਆਯੁਰਵੈਦਿਕ ਇੱਕ ਅਜਿਹੀ ਇਲਾਜ ਦੀ ਵਿਧੀ ਹੈ ਜਿਸ ਨਾਲ ਗੰਭੀਰ ਤੋਂ ਗੰਭੀਰ ਬਿਮਾਰੀਆਂ ਦਾ ਵੀ ਇਲਾਜ ਸੰਭਵ ਹੈ।
ਆਯੁਰਵੈਦਿਕ ਦਵਾਈਆਂ ਦੇ ਮਾਹਰ ਡਾਕਟਰ ਦੀਪਕ ਬੱਸੀ ਨੇ ਦੱਸਿਆ ਕਿ ਭਾਰਤ ਅੱਜ ਪੂਰੇ ਸੰਸਾਰ ਅੰਦਰ ਸ਼ੂਗਰ ਦੇ ਸਭ ਤੋਂ ਵੱਧ ਮਰੀਜ਼ਾਂ ਦਾ ਦੇਸ਼ ਬਣ ਚੁੱਕਾ ਹੈ ਜਾਂ ਇਹ ਕਹਿ ਲਓ ਕਿ ਸੰਸਾਰ ਵਿਚ ਭਾਰਤ ਸ਼ੂਗਰ ਦਾ ਕੈਪਿਟਲ ਬਣ ਚੁੱਕਾ ਹੈ।ਇਸ ਤੋਂ ਇਲਾਵਾ ਚਮੜੀ ਦੇ ਰੋਗ ਅਤੇ ਬਾਂਝਪਣ ਨੌਜਵਾਨਾਂ ਵਿੱਚ ਇੱਕ ਵੱਡੀ ਬਿਮਾਰੀ ਵਜੋਂ ਸਾਹਮਣੇ ਆ ਚੁੱਕੀ ਹੈ।ਉਹਨਾਂ ਦੱਸਿਆ ਕਿ ਸ਼ੂਗਰ, ਚਮੜੀ ਦੇ ਰੋਗ ਅਤੇ ਬਾਂਝਪਣ ਤੋਂ ਆਯੁਰਵੈਦਿਕ ਰਾਹੀਂ ਬਹੁਤ ਆਸਾਨ ਤਰੀਕੇ ਨਾਲ ਇਲਾਜ ਰਾਹੀਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਨਾੜੀ ਤਰੰਗਣੀ ਬਾਰੇ ਡਾਕਟਰ ਦੀਪਕ ਬੱਸੀ ਨੇ ਦੱਸਿਆ ਕਿ ਜਿਸ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਵੈਦ ਨਬਜ ਦੇਖ ਕੇ ਬਿਮਾਰੀ ਦਾ ਪਤਾ ਲਗਾਉਂਦੇ ਸਨ, ਉਸੇ ਤਰ੍ਹਾਂ ਇੱਕ ਮਸ਼ੀਨ ਬਣਾਈ ਗਈ ਹੈ ਜਿਸ ਨੂੰ ਨਾੜੀ ਤਰੰਗਣੀ ਕਿਹਾ ਜਾਂਦਾ ਹੈ ਅਤੇ ਇਸ ਮਸ਼ੀਨ ਰਾਹੀਂ 15 ਮਿੰਟਾਂ ਵਿੱਚ ਜਾਂਚ ਕਰਕੇ ਰਿਪੋਰਟ ਤਿਆਰ ਕਰ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਕੇਰਲਾ ਦੀਆਂ ਦਵਾਈਆਂ ਨਾਲ ਚਾਰ ਦਿਨਾਂ ਵਿੱਚ ਅਸਰ ਦਿਖਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਯੂਰਵੈਦਿਕ ਦਵਾਈਆਂ ਇੱਕ ਬਿਮਾਰੀ ਨੂੰ ਹੀ ਨਹੀਂ ਸਗੋਂ ਸਰੀਰ ਦੇ ਹਰ ਰੋਗ ਨੂੰ ਵੀ ਦੂਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨਾੜੀ ਤਰੰਗਣੀ ਮਸ਼ੀਨ ਨਾਲ ਹੀ ਬਿਮਾਰੀਆਂ ਦਾ ਪਤਾ ਲਗਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਆਯੂਰਵੇਦਿਕ ਇਲਾਜ ਬਹੁਤ ਕਿਫਾਇਤੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਬਿਮਾਰੀਆਂ ਨੂੰ ਦੂਰ ਕਰਨ ਲਈ ਸਾਨੂੰ ਆਪਣੇ ਖਾਣ ਪੀਣ ਤੇ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਗੈਰਸਿਹਤਮੰਦ ਖਾਣ ਨਾਲ ਹੀ ਸਾਨੂੰ ਬਿਮਾਰੀਆਂ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਆਯੁਰਵੈਦਿਕ ਅਨੁਸਾਰ ਹਰ ਚੀਜ਼ ਨੂੰ ਥੋੜਾ -ਥੋੜਾ ਖਾਣਾ ਚਾਹੀਦਾ ਹੈ।
ਆਯੁਰਵੈਦਿਕ ਵਿੱਚ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦਾ ਆਪਸ ਵਿੱਚ ਤਰਕ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਦੱਖਣੀ ਭਾਰਤ ਦੇ ਕੇਰਲਾ ਸੂਬੇ ਵਿੱਚ ਪੈਦਾ ਹੋਈਆਂ ਜੜੀ ਬੂਟੀਆਂ ਅਤੇ ਇਹਨਾਂ ਜੜੀ ਬੂਟੀਆਂ ਰਾਹੀਂ ਬਣਾਈਆਂ ਗਈਆਂ ਦਵਾਈਆਂ ਆਪਣਾ ਅਸਰ ਮੁਲਕ ਦੇ ਹੋਰਨਾਂ ਭਾਗਾਂ ਵਿੱਚ ਪੈਦਾ ਹੋਈਆਂ ਜੜੀਆਂ ਬੂਟੀਆਂ ਤੇ ਬਣਾਈਆਂ ਗਈਆਂ ਦਵਾਈਆਂ ਦੇ ਮੁਕਾਬਲੇ ਵੱਧ ਅਸਰਦਾਰ ਸਾਬਤ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਇਸੇ ਕਾਰਨ ਉਹ ਆਪਣੇ ਮਰੀਜ਼ਾਂ ਨੂੰ ਕੇਰਲਾ ਵਿੱਚ ਪੈਦਾ ਹੋਈਆਂ ਜੜੀ ਬੂਟੀਆਂ ਤੋਂ ਬਣਾਈਆਂ ਗਈਆਂ ਦਵਾਈਆਂ ਰਾਹੀਂ ਹੀ ਇਲਾਜ ਕਰਨ ਨੂੰ ਪਹਿਲ ਦਿੰਦੇ ਹਨ।
ਡਾ ਦੀਪਕ ਬੱਸੀ, ਬੀਏਐਮਐਸ ਆਯੂਰਵੇਦਿਕ ਦਵਾਈਆਂ ਦੇ ਮਾਹਰ ਨੇ ਆਪਣੀ ਇੰਟਰਵਿਊ ਵਿੱਚ ਆਯੂਰਵੇਦਿਕ ਦਵਾਈਆਂ ਦੇ ਗੁਣਾ ਸੰਬਧੀ ਵਿਸਥਾਰ ਵਿਚ ਦੱਸਿਆ ਕਿ ਉਹ ਪਿਛਲੇ ਦਸ ਸਾਲਾ ਤੋਂ ਆਯੁਰਵੇਦ ਦੀਆਂ ਸੇਵਾਵਾਂ ਨਿਭਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਿਹੜੀ ਬਿਮਾਰੀ ਦਾ ਇਲਾਜ ਕਿਸੇ ਹੋਰ ਪੱਦਤੀ ਵਿੱਚ ਸੰਭਵ ਨਹੀਂ ਉਹ ਆਯੂਰਵੇਦਿਕ ਵਿੱਚ ਸੰਭਵ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਕੇਰਲਾ ਦੀਆਂ ਦਵਾਈਆਂ ਇਸ ਲਈ ਵਰਤਦੇ ਹਨ ਕਿਉਂਕਿ ਇਨ੍ਹਾਂ ਦਵਾਈਆਂ ਵਿੱਚ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦੀ ਤਾਕਤ ਹੁੰਦੀ ਹੈ ਅਤੇ ਇਹ ਦਵਾਈਆਂ ਬਾਕੀ ਆਯੂਰਵੇਦਿਕ ਦਵਾਈਆਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੀਆਂ ਹਨ ਅਤੇ ਬਿਮਾਰੀ ਨੂੰ ਖਤਮ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਆਯੂਰਵੈਦਿਕ ਕੋਟਾਕਲ ਲਗਭਗ 200 ਸਾਲ ਪੁਰਾਣੀ ਕੰਪਨੀ ਹੈ ਅਤੇ ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਜੜੀ ਬੂਟੀਆਂ ਕੇਰਲਾ ਵਿਚ ਪੈਦਾ ਹੁੰਦੀਆਂ ਹਨ ਉਹਨਾਂ ਵਿੱਚ ਤਾਕਤ ਅਤੇ ਗੁਣਵੱਤਾ ਉੱਥੋਂ ਦੇ ਵਾਤਾਵਰਨ ਕਰਕੇ ਵਧੇਰੇ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਉਥੋਂ ਹੀ ਦਵਾਈਆਂ ਮੰਗਵਾਉਂਦੇ ਹਨ ਅਤੇ ਲੋਕਾਂ ਦਾ ਇਲਾਜ ਇਨ੍ਹਾਂ ਰਾਹੀ ਕਰਦੇ ਹਨ।ਉਨ੍ਹਾਂ ਦੱਸਿਆ ਕਿ ਬਾਂਝਪਣ ਦਾ ਉਨ੍ਹਾਂ ਕੋਲ ਵਿਸ਼ੇਸ਼ ਇਲਾਜ ਹੈ ਅਤੇ ਇਹ ਕੇਰਲਾ ਦੀਆਂ ਦਵਾਈਆਂ ਨਾਲ ਅਸਾਨੀ ਨਾਲ ਦੂਰ ਹੋ ਰਿਹਾ ਹੈ।
ਡਾਕਟਰ ਦੀਪਕ ਬੱਸੀ ਨੇ ਦੱਸਿਆ ਕਿ ਉਹਨਾਂ ਦਾ ਕਲੀਨਿਕ ਗੜਸ਼ੰਕਰ ਦੇ ਰੇਲਵੇ ਰੋਡ ਤੇ ਕਿਸਾਨ ਪਾਈਪ ਸਟੋਰ ਦੇ ਬਿਲਕੁਲ ਨਜ਼ਦੀਕ ਹੈ ਅਤੇ ਚੈਕਅਪ ਜਾਂ ਦਵਾਈ ਲੈਣ ਲਈ ਉਹਨਾਂ ਦੇ ਨੰਬਰ 76961 10883 ਜਾਂ 70091 73209 ਤੇ ਸੰਪਰਕ ਕੀਤਾ ਜਾ ਸਕਦਾ ਹੈ।
