ਇੱਕ ਕਰੋੜ ਤੋਂ ਵੱਧ ਦੇ ਸੌਦੇ ਵਿੱਚ ਨਾ ਰਜਿਸਟਰੀ ਹੋਈ ਨਾ ਰਕਮ ਵਾਪਸ, ਮਾਮਲਾ ਦਰਜ

ਪਟਿਆਲਾ, 29 ਦਸੰਬਰ - ਪੰਚਕੂਲਾ (ਹਰਿਆਣਾ) ਦੇ ਰਾਜੇਸ਼ ਕੁਮਾਰ ਨੇ ਲਗਭਗ ਤਿੰਨ ਸਾਲ ਪਹਿਲਾਂ ਰਵਿੰਦਰ ਵਾਲੀਆ ਨਾਮੀਂ ਵਿਅਕਤੀ ਨਾਲ 2.5 ਵਿੱਘੇ ਜ਼ਮੀਨ ਦਾ ਇੱਕ ਕਰੋੜ ਇੱਕ ਲੱਖ ਰੁਪਏ 'ਚ ਸੌਦਾ ਤੈਅ ਕੀਤਾ ਸੀ ਤੇ ਇਸ ਸੌਦੇ ਨੂੰ ਮੁਕੰਮਲ ਕਰਨ ਦਾ ਸਮਾਂ ਤਿੰਨ ਸਾਲ ਦਾ ਸੀ ਪਰ ਇੱਕ ਸਾਲ ਬਾਅਦ ਰਵਿੰਦਰ ਵਾਲੀਆ ਦੀ ਮੌਤ ਹੋ ਗਈ।

ਤਿੰਨ ਸਾਲ ਗੁਜ਼ਰਨ ਮਗਰੋਂ ਵੀ ਜਦੋਂ ਨਾ ਜ਼ਮੀਨ ਦੀ ਰਜਿਸਟਰੀ ਹੋਈ ਤੇ ਨਾ ਹੀ ਰਕਮ ਵਾਪਸ ਮਿਲੀ ਤਾਂ ਰਾਜੇਸ਼ ਕੁਮਾਰ ਨੇ ਹੁਣ ਇਥੇ ਤ੍ਰਿਪੜੀ ਥਾਣੇ ਵਿੱਚ ਮ੍ਰਿਤਕ ਰਵਿੰਦਰ ਵਾਲੀਆ ਦੀ ਪਤਨੀ ਰੰਜਨਾ ਵਾਲੀਆ, ਬੇਟੇ ਸ਼ੁਭਮ ਅਤੇ ਬੇਟੀ ਮਾਨਵੀ ਗੋਇਲ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਫੋਨ 'ਤੇ ਸੰਪਰਕ ਕਰਨ 'ਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੌਦਾ 2020 ਵਿੱਚ ਤੈਅ ਹੋਇਆ ਸੀ ਤੇ ਉਸ ਨੇ ਸਾਰੀ ਅਦਾਇਗੀ ਆਰ ਟੀ ਜੀ ਐਸ ਰਾਹੀਂ ਕੀਤੀ ਸੀ। ਇੱਕ ਹੋਰ ਵੱਖਰੇ ਮਾਮਲੇ 'ਚ ਸਨੌਰ ਦੇ ਮੁਖਤਿਆਰ ਸਿੰਘ ਨੇ ਪਿੰਡ ਝੂੰਗੀਆਂ (ਜ਼ੀਰਕਪੁਰ) ਦੇ ਸਤਨਾਮ ਸਿੰਘ ਅਤੇ ਪਿੰਡ ਲੋਹਗੜ੍ਹ (ਜ਼ੀਰਕਪੁਰ) ਦੇ ਉੱਤਮ ਸਿੰਘ ਵਿਰੁੱਧ ਝਾਂਸਾ ਦੇ ਕੇ       ਧੋਖਾਧੜੀ ਕਰਨ ਦਾ ਸਨੌਰ ਥਾਣੇ ਵਿਚ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤ ਵਿੱਚ ਮੁਖਤਿਆਰ ਸਿੰਘ ਨੇ ਕਿਹਾ ਹੈ ਕਿ ਉਪਰੋਕਤ ਵਿਅਕਤੀਆਂ ਨੇ ਜਗ੍ਹਾ ਦੁਆਉਣ ਦਾ ਝਾਂਸਾ ਦੇ ਕੇ ਸਾਈ ਦੇ ਤੌਰ 'ਤੇ ਉਸਤੋਂ 15 ਲੱਖ ਰੁਪਏ ਲੈ ਲਏ ਪਰ ਬਾਅਦ ਵਿੱਚ ਨਾ ਤਾਂ ਜਗ੍ਹਾ ਹੀ ਮਿਲੀ ਤੇ ਨਾ ਹੀ ਰਕਮ ਵਾਪਸ ਹੋਈ। ਪੁਲਿਸ ਨੇ ਆਈ ਪੀ ਸੀ ਦੀਆਂ ਧਾਰਾਵਾਂ 406, 506 ਅਤੇ 120-ਬੀ ਅਧੀਨ ਮਾਮਲਾ ਦਰਜ ਕੀਤਾ ਹੈ।