ਬਾਹਰੋਂ ਬੰਦੇ ਲਿਆ ਕੇ ਸੁਰੱਖਿਆ ਗਾਰਡ ਤਾਇਨਾਤ ਕਰਨ 'ਤੇ ਭੜਕੇ ਧਰਨਾਕਾਰੀ

ਪਟਿਆਲਾ, 29 ਦਸੰਬਰ - ਪੰਜਾਬੀ ਯੂਨੀਵਰਸਿਟੀ ਦੇ ਸੁਰੱਖਿਆ ਗਾਰਡ, ਸੇਵਾਦਾਰ ਮਸਾਲਚੀ, ਕੁੱਕ ਅਤੇ ਲਿਫਟ ਉਪਰੇਟਰਾਂ ਵਲੋਂ ਸਾਂਝੇ ਤੌਰ 'ਤੇ ਦਿੱਤੇ ਜਾ ਰਹੇ ਧਰਨੇ ਦੇ 11ਵੇਂ ਦਿਨ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਥਿਤ ਤੌਰ 'ਤੇ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਕੁਝ ਬੰਦੇ ਬੁਲਾ ਕੇ ਸੁਰੱਖਿਆ ਗਾਰਡ ਵਜੋਂ ਤਾਇਨਾਤ ਕਰ ਦਿੱਤੇ ਗਏ। ਇਸ ਦੇ ਰੋਸ ਵਜੋਂ ਧਰਨਾ ਦੇ ਰਹੇ ਮੁਲਾਜ਼ਮਾਂ ਨੇ ਯੂਨੀਵਰਸਿਟੀ ਦੇ ਮੁੱਖ ਗੇਟ 'ਤੇ ਧਰਨਾ ਦਿੱਤਾ।

ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਪਹੁੰਚ ਗਏ। ਧਰਨਾ ਦੇ ਰਹੇ ਮੁਲਾਜ਼ਮਾਂ ਦੇ ਆਗੂ ਬਾਬਾ ਅਰਵਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਯੂਨੀਵਰਸਿਟੀ ਪ੍ਰਸਾਸ਼ਨ ਧਰਨੇ ਨੂੰ ਅਸਫ਼ਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ "ਇਹ ਆਖਿਆ ਜਾ ਰਿਹਾ ਕਿ ਸਰਕਾਰ ਨੇ ਤੁਹਾਡੇ ਅਗਲੇ ਚੈਨਲ ਬੰਦ ਕਰ ਦਿਤੇ ਹਨ ਪਰ ਮੌਜੂਦਾ ਸਰਕਾਰ ਦੇ ਘਨੌਰ ਤੋਂ ਐਮ ਐਲ ਏ  ਗੁਰਲਾਲ ਸਿੰਘ ਘਨੌਰ ਨਾਲ ਅੱਜ ਹੋਈ  ਮੀਟਿੰਗ ਦੌਰਾਨ ਵਿਧਾਇਕ ਨੇ ਕਿਹਾ ਕਿ ਸਰਕਾਰ ਨੇ ਕੋਈ ਵੀ ਚੈਨਲ ਬੰਦ ਨਹੀਂ ਕੀਤਾ ਤੇ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ।" ਬਾਬਾ ਨੇ ਕਿਹਾ ਹੈ ਕਿ ਜੇ ਇਸ ਤਰ੍ਹਾਂ ਦਾ ਸਰਕਾਰ ਨੇ ਕੋਈ ਫੈਸਲਾ ਲੈ ਕੇ ਤਰੱਕੀ ਦਾ ਚੈਨਲ ਬੰਦ ਕੀਤਾ ਹੈ ਤਾਂ ਉਸ ਦਾ ਕੋਈ ਸਬੂਤ ਮੁਲਾਜ਼ਮਾਂ ਨੂੰ ਦਿਤਾ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਯੂਨੀਵਰਸਿਟੀ  ਪ੍ਰਸਾਸ਼ਨ ਆਪਣਾ ਪੱਲਾ ਝਾੜ ਕੇ ਸਾਰੀ ਗੱਲ ਸਰਕਾਰ 'ਤੇ ਸੁਟ ਰਿਹਾ ਹੈ । ਮੁਲਾਜ਼ਮ ਆਗੂ ਨੇ ਮੁੜ ਦੁਹਰਾਇਆ ਕਿ ਮੰਗਾ ਮੰਨੇ ਜਾਣ ਤਕ ਧਰਨਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ ਘੁੰਮਣ ਸੁਰੱਖਿਆ ਅਫਸਰ ਵੱਲੋਂ ਭਰੋਸਾ ਦੁਆਏ ਜਾਣ 'ਤੇ ਕਿ ਕਲ ਤੋਂ ਕੋਈ  ਵੀ ਬੰਦਾ ਸੁਰੱਖਿਆ ਗਾਰਡ ਦੇ ਤੌਰ 'ਤੇ ਬਾਹਰੋਂ ਨਹੀਂ ਬੁਲਾਇਆ ਜਾਵੇਗਾ,  ਮੁਲਾਜ਼ਮ ਤੁਰੰਤ ਗੇਟ ਦਾ ਰਸਤਾ ਖੋਲ੍ਹ ਕੇ ਪਹਿਲਾਂ ਵਾਲੀ ਜਗਾ 'ਤੇ ਸ਼ਾਂਤਮਈ ਧਰਨੇ ਲਈ ਬੈਠ ਗਏ। ਇਸ ਮੌਕੇ ਸੰਜੇ ਕੁਮਾਰ, ਮਿੱਠਨ ਸਿੰਘ, ਅੰਗਰੇਜ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਚਰਨਜੀਤ ਵਰਮਾ, ਦਲਬੀਰ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਅਜੇ ਅਰੋੜਾ ਤੇ ਇਕਬਾਲ ਮੀਰ ਆਦਿ ਵੀ ਹਾਜ਼ਰ ਰਹੇ