
ਹਰਿਆਣਾ, ਪੰਜਾਬ ਦੇ ਨਾਲ ਹੈ; ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿਚ ਆਈ ਹੜ੍ਹ ਦਾ ਮਿਲ ਕੇ ਨਿਪਟਾਰਾ ਹੋਵੇਗਾ।
ਚੰਡੀਗੜ੍ਹ, 6 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿਚ ਆਈ ਹੜ੍ਹ ਦਾ ਮਿਲ ਕੇ ਨਿਪਟਾਰਾ ਹੋਵੇਗਾ। ਇਸ ਲਈ ਹਰਿਆਣਾ, ਪੰਜਾਬ ਦੇ ਨਾਲ ਹੈ। ਪੰਜਾਬ ਦੇ ਹੜ੍ਹ ਪ੍ਰਭਾਵਿਤ ਜਿਲ੍ਹਿਆਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।
ਚੰਡੀਗੜ੍ਹ, 6 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿਚ ਆਈ ਹੜ੍ਹ ਦਾ ਮਿਲ ਕੇ ਨਿਪਟਾਰਾ ਹੋਵੇਗਾ। ਇਸ ਲਈ ਹਰਿਆਣਾ, ਪੰਜਾਬ ਦੇ ਨਾਲ ਹੈ। ਪੰਜਾਬ ਦੇ ਹੜ੍ਹ ਪ੍ਰਭਾਵਿਤ ਜਿਲ੍ਹਿਆਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।
ਮੁੱਖ ਮੰਤਰੀ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿਚ ਹੜ੍ਹ ਦੀ ਸਥਿਤੀ ਨੂੰ ਲੈਕੇ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵਰਖਾ ਤੋਂ ਬਾਅਦ ਬਣੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੇ ਹੋਏ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਡਬਲ ਇੰਜਨ ਦੀ ਸਰਕਾਰ ਕਿਸਾਨਾਂ ਦੇ ਹਿਤ ਨੂੰ ਲੈਕੇ ਗੰਭੀਰ ਹੈ, ਪਹਿਲਾਂ ਵੀ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜਾ ਦਿੱਤਾ ਗਿਆ ਸੀ। ਇਸ ਵਾਰ ਵੀ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਲੋਕਾਂ ਨਾਲ ਹੈ। ਪ੍ਰਭਾਵਿਤ ਕਿਸਾਨਾਂ ਲਈ ਈ-ਸ਼ਰਤੀਪੂਰਤੀ ਪੋਟਰਲ ਖੋਲ੍ਹਿਆ ਗਿਆ ਹੈ। ਪੋਟਰਲ ਰਾਹੀਂ ਸੂਬੇ ਦੇ 2897 ਪਿੰਡਾਂ ਦੇ 1,69,738 ਕਿਸਾਨਾਂ ਨੇ 9 ਲੱਖ 96 ਹਜ਼ਾਰ ਏਕੜ ਤੋਂ ਵੱਧ ਲਈ ਰਜਿਸਟਰੇਸ਼ਨ ਕਰਵਾਇਆ ਹੈ, ਤਸਦੀਕ ਹੋਣ ਤੋਂ ਬਾਅਦ ਇਸ ਨਾਲ ਸਬੰਧਤ ਅਗਲੇਰੀ ਕਾਰਵਾਈ ਹੋਵੇਗੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ 'ਤੇ ਗੱਲ ਕਰਦੇ ਹੋਏ ਕਿਹਾ ਕਿ ਸਿਆਸੀ ਤੌਰ 'ਤੇ ਕਾਂਗਰਸ ਦੇ ਪੈਰਾਂ ਹੇਠਾਂ ਤੋਂ ਜਮੀਨ ਨਿਕਲ ਚੁੱਕੀ ਹੈ। ਇਸ ਲਈ ਈਵੀਐਮ 'ਤੇ ਸੁਆਲ ਚੁੱਕੇ, ਫਿਰ ਸੰਵਿਧਾਨ ਅਤੇ ਲੋਕਤੰਤਰ ਖਤਰੇ ਵਿਚ ਹੈ, ਦੀ ਗੱਲ ਕੀਤੀ ਗਈ ਅਤੇ ਹੁਣ ਵੋਟ ਚੋਰੀ ਦੇ ਬਿਆਨ ਦੇ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਸੰਸਦ ਵਿਚ ਖਾਲੀ ਜੇਬ ਵਿਖਾਉਂਦੇ ਹੋਏ ਵੋਟ ਚੋਰੀ ਦੀ ਗੱਲ ਕਰਦੇ ਹਨ, ਲੇਕਿਨ ਸੱਚ ਇਹ ਹੈ ਕਿ ਜੇਬ ਤਾਂ ਕਾਂਗਰਸ ਦੀ ਇੰਨ੍ਹ ਦੇ ਖੁਦ ਦੇ ਕਾਰਨਾਮਿਆਂ ਨਾਲ ਖਾਲੀ ਹੋਈ ਹੈ।
ਜਨਤਾ ਨੂੰ ਇੰਨ੍ਹਾਂ ਦੀ ਸੱਚਾਈ ਦਾ ਪਤਾ ਚਲ ਚੁੱਕਿਆ ਹੈ। ਅੱਜ ਕਾਂਗਰਸ ਸਾਫ ਅਤੇ ਮੁੱਦੇ ਖਤਮ ਹੋ ਚੁੱਕੇ ਹਨ, ਜੋ ਹੁਣ ਆਪਣੀ ਸਿਆਸੀ ਜਮੀਨ ਭਾਂਲਣ ਲਈ ਯਤਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਜਿੰਨੇ ਵੀ ਲੋਕ ਭਲਾਈ ਦੇ ਫੈਸਲੇ ਲਏ ਹਨ, ਉਨ੍ਹਾਂ ਵਿਚੋਂ ਇਕ ਦੀ ਵੀ ਕਾਂਗਰਸ ਜਾਂ ਇੰਡੀ ਗੰਢਜੋੜ ਨੇ ਤਾਰੀਫ ਨਹੀਂ ਕੀਤੀ ਹੈ। ਇਸ ਨਾਲ ਇੰਨ੍ਹਾਂ ਦੀ ਸੋਚ ਦਾ ਪਤਾ ਚਲਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਗਰੀਬ ਭਲਾਈ ਦੇ ਕਈ ਫੈਸਲੇ ਕੀਤੇ ਹਨ। ਕੇਂਦਰੀ ਬਜਟ ਵਿਚ 12 ਲੱਖ ਤਕ ਦੀ ਇਨਕਮ ਸਲੈਬ 'ਤੇ ਟੈਕਸ ਵਿਚ ਰਿਬੇਟ ਦਿੱਤੀ ਗਈ ਹੈ ਅਤੇ ਹੁਣ ਜੀਐਸਟੀ ਦੀ ਸਲੈਬ ਵਿਚ ਬਦਲਾਅ ਕਰਦੇ ਹੋਏ ਆਮ ਜਨਤਾ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਗਰੀਬ ਅਤੇ ਆਮ ਜਨਤਾ ਨੂੰ ਰਾਹਤ ਦੇਣ ਲਈ ਕੇਂਦਰ ਅਤੇ ਸੂਬੇ ਦੀ ਸਰਕਾਰ ਕੰਮ ਕਰ ਰਹੀ ਹੈ। ਨਵੇਂ ਜੀਐਸਟੀ ਸਲੈਬ ਨਾਲ ਹਰੇਕ ਵਰਗ ਨੂੰ ਰਾਹਤ ਮਿਲੀ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਆਬਕਾਰੀ ਤੇ ਕਰਾਧਾਨ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ, ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਰਨਲ ਕੇ.ਮਕਰੰਦ ਪਾਂਡੂਰੰਗ ਅਤੇ ਮੁੱਖ ਮੰਤਰੀ ਦੇ ਮੀਡਿਆ ਸਕੱਤਰ ਪ੍ਰਵੀਣ ਆਤਰੇ ਹਾਜਿਰ ਰਹੇ।
