ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 17 ਸਤੰਬਰ ਤੋਂ ਲੈਕੇ 12 ਅਕਤੂਬਰ ਤਕ ਸੂਬੇ ਭਰ ਵਿਚ ਸੇਵਾ ਪੰਦਰਵਾੜਾ ਮਨਾਇਆ ਜਾਵੇਗਾ।

ਚੰਡੀਗੜ੍ਹ, 6 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 17 ਸਤੰਬਰ ਤੋਂ ਲੈਕੇ 12 ਅਕਤੂਬਰ ਤਕ ਸੂਬੇ ਭਰ ਵਿਚ ਸੇਵਾ ਪੰਦਰਵਾੜਾ ਮਨਾਇਆ ਜਾਵੇਗਾ, ਇਸ ਦੌਰਾਨ ਜਨ ਸੇਵਾ ਦੇ ਅਨੇਕ ਪ੍ਰੋਗ੍ਰਾਮ, ਲਾਭਕਾਰੀ ਯੋਜਨਾਵਾਂ, ਸਵੱਛਤਾ ਮੁਹਿਮ ਸਮੇਂ ਕੇਂਦਰ ਤੇ ਸੂਬਾ ਸਰਕਾਰ ਦੇ ਹੋਰ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ।

ਚੰਡੀਗੜ੍ਹ, 6 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 17 ਸਤੰਬਰ ਤੋਂ ਲੈਕੇ 12 ਅਕਤੂਬਰ ਤਕ ਸੂਬੇ ਭਰ ਵਿਚ ਸੇਵਾ ਪੰਦਰਵਾੜਾ ਮਨਾਇਆ ਜਾਵੇਗਾ, ਇਸ ਦੌਰਾਨ ਜਨ ਸੇਵਾ ਦੇ ਅਨੇਕ ਪ੍ਰੋਗ੍ਰਾਮ, ਲਾਭਕਾਰੀ ਯੋਜਨਾਵਾਂ, ਸਵੱਛਤਾ ਮੁਹਿਮ ਸਮੇਂ ਕੇਂਦਰ ਤੇ ਸੂਬਾ ਸਰਕਾਰ ਦੇ ਹੋਰ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ।
ਮੁੱਖ ਮੰਤਰੀ ਅੱਜ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਇਕ ਮਹਂੱਵਤਪੂਰਨ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਸਾਰੇ ਮੰਤਰੀ ਵੀ ਵਰਚੂਅਰ ਰਾਹੀਂ ਮੀਟਿੰਗ ਨਾਲ ਜੁੜੇ ਅਤੇ ਪ੍ਰੋਗ੍ਰਾਮ ਸਬੰਧੀ ਆਪਣੀ ਸੁਝਾਅ ਵੀ ਸਾਂਝਾ ਕੀਤੇ।
ਸ੍ਰੀ ਨਾਇਬ ਸੈਣੀ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੋਕ ਭਲਾਈ ਲਈ ਨਵੀਂ ਨਵੀਂ ਯੋਜਨਾਵਾਂ ਲਾਗੂ ਕੀਤੀਆਂ, ਜਿੰਨ੍ਹਾਂ ਦਾ ਅੱਜ ਦੇਸ਼ ਦੀ ਜਨਤਾ ਨੂੰ ਫਾਇਦਾ ਮਿਲ ਰਿਹਾ ਹੈ। ਇਸ ਸੋਚ ਦੇ ਨਾਲ ਪ੍ਰਧਾਨ ਮੰਤਰੀ ਦੇ ਜੀਵਨ ਦਰਸ਼ਨ ਤੋਂ ਪ੍ਰੇਰਿਤ ਹੋਕੇ ਸੇਵਾ ਪੰਦਰਵਾੜਾ ਦੌਰਾਨ ਜਨਤਾ ਵਿਚਕਾਰ ਸੇਵਾ ਭਾਵ ਨੂੰ ਵੱਧਾਇਆ ਜਾਵੇਗਾ। ਅਸੀਂ ਸਾਰੀਆਂ ਨੂੰ ਮਿਲ ਕੇ ਸੇਵਾ ਪੰਦਰਵਾੜਾ ਨੂੰ ਸਫਲ ਬਣਾਉਣਾ ਹੈ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਾਰੇ ਵਿਭਾਗ ਪੰਦਵਾੜੇ ਦੀ ਪੂਰੀ ਤਿਆਰੀ ਕਰਨ। ਇਸ ਦੌਰਾਨ ਸਿਹਤ ਵਿਭਾਗ ਮੈਡੀਕਲ ਜਾਂਚ ਕੈਂਪ ਆਯੋਜਿਤ ਕਰੇਗਾ। ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਵੱਲੋਂ ਦਿਵਯਾਂਜਨਾਂ ਦੀ ਭਲਾਈ ਲਈ ਅਤੇ ਹੋਰ ਵਿਭਾਗਾਂ ਵੱਲੋਂ ਸਫਾਈ ਮੁਹਿੰਮ ਤੇ ਸ਼ਰਮਦਾਨ ਦੇ ਪ੍ਰੋਗ੍ਰਾਮ ਆਯੋਜਿਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸੇਵਾ ਪੰਦਰਵਾੜੇ ਦੌਰਾਨ ਖੂਨਦਾਨ ਕੈਂਪ, ਪਲਾਸਟਿਕ ਮੁਕਤ ਮੁਹਿੰਮ, ਪੌਧੇ ਲਗਾਉਣਾ ਅਤੇ ਗਰੀਬਾਂ ਨੂੰ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਯਕੀਨੀ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਵਿਭਾਗ ਵੱਲੋਂ ਚਲਾਈ ਜਾ ਰਹੀ ਲੋਕ ਭਲਾਈ ਯੋਜਨਾਵਾਂ ਨੂੰ ਜਮੀਨੀ ਪੱਧਰ 'ਤੇ ਪਹੁੰਚਾਉਣ ਲਈ ਸੇਵਾ ਪੰਦਰਵਾੜੇ ਦੌਰਾਨ ਵਿਸ਼ੇਸ਼ ਪ੍ਰੋਗ੍ਰਾਮਾਂ ਦਾ ਆਯੋਜਨ ਕਰਨ ਅਤੇ ਇੰਨ੍ਹਾਂ ਆਯੋਜਨਾਵਾਂ ਵਿਚ ਵੱਧ ਤੋ ਵੱਧ ਲੋਕ ਹਿੱਸੇਦਾਰੀ ਯਕੀਨੀ ਕਰਨ।
ਉਨ੍ਹਾਂ ਕਿਹਾ ਕਿ ਅਨੇਕ ਪਰਿਯੋਜਨਾਵਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ, ਅਜਿਹੀ ਪਰਿਯੋਜਨਾਵਾਂ ਦੀ ਸੂਚੀ ਬਣਾਉਣ ਤਾਂ ਜੇ ਸੇਵਾਪੰਦਰਵਾੜਾ ਦੌਰਾਨ ਇੰਨ੍ਹਾਂ ਨੂੰ ਜਨਤਾ ਨੂੰ ਸਮਰਪਿਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਲਗਭਗ ਦੋ ਹਫਤੇ ਤੋਂ ਵੱਧ ਚਲਣ ਵਾਲੇ ਸੇਵਾ ਪੰਦਰਵਾੜੇ ਦੌਰਾਨ ਹਰੇਕ ਵਿਭਾਗ ਹਰੇਕ ਜਿਲਾ ਵਿਚ ਇਕ ਵੱਡਾ ਆਯੋਜਨ ਕਰਨ। ਨਾਲ ਹੀ ਪੂਰੇ ਸੂਬੇ ਵਿਚ ਸਾਰੇ ਵਿਭਾਗ ਇੱਕਠੇ ਹੋਕੇ ਪ੍ਰੋਗਾਮਾਂ ਦਾ ਆਯੋਜਨ ਵੀ ਕਰਨ। ਪੰਦਰਵਾੜੇ ਦਾ ਮੰਤਵ ਜਨ ਸੇਵਾ ਨੂੰ ਪਹਿਲ ਦੇਣਾ ਹੈ। ਇਸ ਲਈ ਸਾਰੇ ਪ੍ਰੋਗ੍ਰਾਮਾਂ ਵਿਚ ਲੋਕ ਭਲਾਈ ਅਤੇ ਜਨ ਸੇਵਾ ਨੂੰ ਉੱਪਰ ਰੱਖਿਆ ਜਾਵੇਗਾ।