
ਇੰਦਰਜੀਤ ਚੌਧਰੀ ਦੀ ਲਿਖੀ ਅੰਗਰੇਜ਼ੀ ਕਵਿਤਾਵਾਂ ਦੀ ਪੁਸਤਕ "ਦ ਰੇਨਵੋ ਆਫ ਲਾਈਫ" ਲੋਕ ਅਰਪਣ।
ਹੁਸ਼ਿਆਰਪੁਰ- ਸੱਭਿਆਚਾਰ ਸੰਭਾਲ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਚੌਧਰੀ ਰੈਸਟੋਰੈਂਟ ਵਿਖੇ ਕਰਵਾਇਆ ਗਿਆ ਜਿਸ ਵਿੱਚ ਸੁਸਾਇਟੀ ਦੇ ਮੈਂਬਰ ਇੰਦਰਜੀਤ ਚੌਧਰੀ ਦੀ ਲਿਖੀ ਅੰਗਰੇਜ਼ੀ ਕਵਿਤਾਵਾਂ ਦੀ ਪੁਸਤਕ "ਦ ਰੇਨਵੋ ਆਫ ਲਾਈਫ" ਲੋਕ ਅਰਪਣ ਸਮਾਰੋਹ ਕਰਵਾਇਆ ਗਿਆ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਝੋਂ ਮਾਸਟਰ ਰਘਵੀਰ ਸਿੰਘ ਅਤੇ ਮਾਸਟਰ ਨਿਰਮਲ ਸਿੰਘ ਨੇ ਸ਼ਿਰਕਤ ਕੀਤੀ।
ਹੁਸ਼ਿਆਰਪੁਰ- ਸੱਭਿਆਚਾਰ ਸੰਭਾਲ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਚੌਧਰੀ ਰੈਸਟੋਰੈਂਟ ਵਿਖੇ ਕਰਵਾਇਆ ਗਿਆ ਜਿਸ ਵਿੱਚ ਸੁਸਾਇਟੀ ਦੇ ਮੈਂਬਰ ਇੰਦਰਜੀਤ ਚੌਧਰੀ ਦੀ ਲਿਖੀ ਅੰਗਰੇਜ਼ੀ ਕਵਿਤਾਵਾਂ ਦੀ ਪੁਸਤਕ "ਦ ਰੇਨਵੋ ਆਫ ਲਾਈਫ" ਲੋਕ ਅਰਪਣ ਸਮਾਰੋਹ ਕਰਵਾਇਆ ਗਿਆ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਝੋਂ ਮਾਸਟਰ ਰਘਵੀਰ ਸਿੰਘ ਅਤੇ ਮਾਸਟਰ ਨਿਰਮਲ ਸਿੰਘ ਨੇ ਸ਼ਿਰਕਤ ਕੀਤੀ।
ਇਸ ਮੌਕੇ ਡਾਕਟਰ ਧਰਮਪਾਲ ਸਾਹਿਲ ਨੇ ਕਿਤਾਬ ਦੀ ਜਾਣਕਾਰੀ ਦਿੰਦਿਆਂ ਹੋਇਆ ਕਿਤਾਬ ਵਿੱਚ ਲਿਖੀਆਂ ਕਈ ਕਵਿਤਾਵਾਂ ਦਾ ਵਰਣਨ ਕਰਦਿਆਂ ਦੱਸਿਆ ਕਿ ਇਹ ਕਵਿਤਾਵਾਂ ਬਹੁਤ ਗਹਿਰੇ ਅਰਥ ਰੱਖਦੀਆਂ ਹਨ ਅਤੇ ਪਾਠਕਾਂ ਨੂੰ ਬੇਨਤੀ ਕੀਤੀ ਕਿ ਇਸ ਕਵਿਤਾਵਾਂ ਨੂੰ ਪੜ੍ਹ ਕੇ ਫਾਇਦਾ ਉਠਾਉਣਾ ਚਾਹੀਦਾ ਹੈ! ਇਸ ਮੌਕੇ ਸੁਸਾਇਟੀ ਦੇ ਸਲਾਹਕਾਰ ਸੰਜੀਵ ਤਲਵਾੜ ਨੇ ਲੇਖਕ ਦੀਆਂ ਦੋ ਕਵਿਤਾਵਾਂ "ਫਰੈਂਡਸ਼ਿਪ" ਅਤੇ "ਅਵਰ ਹੋਮ" ਦਾ ਜ਼ਿਕਰ ਕਰਦਿਆਂ ਦੱਸਿਆ ਕਿ ਲੇਖਕ ਇੰਦਰਜੀਤ ਚੌਧਰੀ ਇਕ ਸੱਚਾ ਦੋਸਤ ਅਤੇ ਔਰ ਪ੍ਰਕਿਰਤੀ ਪ੍ਰੇਮੀ ਹੈ।
ਸੋਸਾਇਟੀ ਦੇ ਮਹਾਨ ਨਿਰਦੇਸ਼ਕ ਅਤੇ ਉੱਘੇ ਸਮਾਜ ਸੇਵੀ ਡਾਕਟਰ ਅਜੇ ਬੱਗਾ ਵੱਲੋਂ ਇਸ ਪੁਸਤਕ ਦਾ ਮੁੱਖ ਬੰਧ ਵੀ ਲਿਖਿਆ ਗਿਆ ਹੈ ਨੇ ਦੱਸਿਆ ਕਿ ਆਪਣੀ ਮਾਤ ਭਾਸ਼ਾ ਤੋਂ ਬਾਹਰ ਨਿਕਲ ਕੇ ਦੂਸਰੀਆਂ ਭਾਸ਼ਾਵਾਂ ਵਿੱਚ ਲਿਖਣਾ ਆਸਾਨ ਕੰਮ ਨਹੀਂ ਹੁੰਦਾ ਤੇ ਦੂਸਰੀ ਭਾਸ਼ਾ ਵਿੱਚ ਕਵਿਤਾ ਲਿਖਣਾ ਇੱਕ ਹੋਰ ਵੀ ਔਖਾ ਕੰਮ ਹੋ ਜਾਂਦਾ ਹੈ ! ਜਿਸ ਨੂੰ ਕੇਂਦਰ ਦੀ ਚੌਧਰੀ ਨੇ ਬੜੀ ਹੀ ਸ਼ਿੱਦਤ ਨਾਲ ਪੂਰਾ ਕੀਤਾ ਹੈ।
ਪ੍ਰੋਗਰਾਮ ਵਿੱਚ ਸ਼ਰੀਕ ਹੋਏ ਸੰਗੀਤ ਜਗਤ ਦੇ ਮਹਾਨ ਗਾਇਕ ਅਤੇ ਡਾਇਰੈਕਟਰ ਗੁਰਦੀਪ ਸਿੰਘ ਨੇ ਲੇਖਕ ਵਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇੰਦਰਜੀਤ ਚੌਧਰੀ ਇੱਕ ਨਿਹਾਇਕ ਸਾਦਾ ਸਰਲ ਦੇ ਸੱਚੇ ਇਨਸਾਨ ਦਾ ਸਿਰਨਾਵਾਂ ਹੈ ! ਅਤੇ ਇਹਨਾਂ ਵੱਲੋਂ ਲਿਖੀਆਂ ਇਹਨਾਂ ਦੀਆਂ ਕਵਿਤਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਸੋਸਾਇਟੀ ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਬਹੁਤ ਸਾਰੀਆਂ ਕਵਿਤਾਵਾਂ ਦਾ ਵਰਣਨ ਕਰਦਿਆਂ ਕਿਹਾ ਕਿ ਇਹ ਕਵਿਤਾਵਾਂ ਦਿਲ ਦੀ ਗਹਿਰਾਈ ਤੋਂ ਲਿਖੀਆਂ ਗਈਆਂ ਹਨ।
ਉਹਨਾਂ ਇਸ ਮੌਕੇ ਤੇ ਹਾਜ਼ਰ ਦਰਸ਼ਕਾਂ ਨੂੰ ਦੱਸਿਆ ਕਿ ਇੰਦਰਜੀਤ ਚੌਧਰੀ ਸੁਸਾਇਟੀ ਦੇ ਇੱਕਲੌਤੇ ਕਵੀ ਹਨ ਜੋ ਪੰਜਾਬੀ ਹਿੰਦੀ ਅੰਗਰੇਜ਼ੀ ਅਤੇ ਉਰਦੂ ਭਾਸ਼ਾ ਵਿੱਚ ਕਵਿਤਾਵਾਂ ਲਿਖਦੇ ਹਨ ਜੋ ਕਿ ਸੁਸਾਇਟੀ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਤੇ ਸ੍ਰੀਮਤੀ ਜਸਵਿੰਦਰ ਕੌਰ, ਕੇਸ਼ਵ ਚੌਧਰੀ, ਸੰਜੀਵ ਚੌਧਰੀ, ਸੁਰਿੰਦਰਜੀਤ, ਰਾਜਕੁਮਾਰੀ,ਮਹਿੰਦਰ ਚੰਦਾ,ਸੁਸਾਇਟੀ ਦੇ ਮੈਂਬਰ ਰਜੀਵ ਤਲਵਾੜ,ਜੀਵਨ ਲਾਲ, ਮੋਹਣ ਲਾਲ ਕਲਸੀ, ਸ੍ਰੀਮਤੀ ਪਰਮਿੰਦਰ ਕੌਰ, ਸ੍ਰੀਮਤੀ ਬੰਦਨਾ ਕੁਮਾਰੀ, ਕਲਸੀ, ਰਮਨ ਕੁਮਾਰ, ਨੀਰਜ ਮਾਨ ਆਦਿ ਹਾਜ਼ਰ ਸਨ !
