ਫਿਊਚਰ ਰੈਡੀ ਇੰਸਟੀਚਿਊਟ ਵਿਖੇ; ਪਬਲਿਕ ਸਪੀਕਿੰਗ ਵਿਸ਼ੇ ’ਤੇ ਇੱਕ ਲੈਕਚਰ ਦਾ ਆਯੋਜਨ ਕੀਤਾ ਗਿਆ
ਹੁਸ਼ਿਆਰਪੁਰ- ਫਿਊਚਰ ਰੈਡੀ ਇੰਸਟੀਚਿਊਟ, ਸ਼ਿਮਲਾ ਪਹਾੜੀ, ਮਾਲ ਰੋਡ, ਹੁਸ਼ਿਆਰਪੁਰ ਵਿੱਚ ਪਬਲਿਕ ਸਪੀਕਿੰਗ ਵਿਸ਼ੇ ’ਤੇ ਇੱਕ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਵਕਤਾ ਯੂਨੀਵਰਸਿਟੀ ਆਫ ਟੋਰਾਂਟੋ (ਕੈਨੇਡਾ) ਤੋਂ ਨਾਰਾਇਣ ਸ਼੍ਰੀਵਾਸਤਵ ਰਹੇ, ਜੋ ਕਿ ਟੇਡਐਕਸ ਸਪੀਕਰ ਅਤੇ ਡਾਇਲਾਗ 1265 ਦੇ ਸੰਸਥਾਪਕ ਪ੍ਰਧਾਨ ਹਨ। ਉਹ ਇੱਕ ਫ਼ਿਲਮਮੇਕਰ ਹੋਣ ਦੇ ਨਾਲ ਨਾਲ ਨੇਟੋ ਐਸੋਸੀਏਸ਼ਨ ਕੈਨੇਡਾ ਵਿੱਚ ਇੰਟਰਨ ਹਨ ਅਤੇ ਵਿਸ਼ੇਸ਼ ਤੌਰ ’ਤੇ ਲਖਨਊ ਤੋਂ ਹਾਜ਼ਰੀਨ ਨੂੰ ਸੰਬੋਧਨ ਕਰਨ ਲਈ ਪਹੁੰਚੇ।

ਸਮਾਗਮ ਦੀ ਪ੍ਰਧਾਨਗੀ ਫਿਊਚਰ ਰਿਸਰਚ ਯੂਨੀਵਰਸਿਟੀ ਦੀ ਡਾਇਰੈਕਟਰ ਪ੍ਰੋ. ਨਜ਼ਮ ਰਿਆੜ ਹੋਰਾਂ ਨੇ ਕੀਤੀ ਜਦਕਿ ਬਿਓਂਡ ਦ ਆਈ ਦੀ ਪ੍ਰਧਾਨ ਮਨਵੀਨ ਸਿੰਘ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਈ।
ਨਾਰਾਇਣ ਸ਼੍ਰੀਵਾਸਤਵ ਨੇ ਆਪਣੀ ਵਿਆਖਿਆਨ ਦੌਰਾਨ ਪਬਲਿਕ ਸਪੀਕਿੰਗ ਦੀ ਮਹੱਤਾ ’ਤੇ ਰੌਸ਼ਨੀ ਪਾਂਦਿਆਂ ਕਿਹਾ ਕਿ ਇਹ ਨਾ ਸਿਰਫ਼ ਆਤਮਵਿਸ਼ਵਾਸ ਵਧਾਉਂਦੀ ਹੈ, ਸਗੋਂ ਵਿਸ਼ੇ ਨੂੰ ਗਹਿਰਾਈ ਨਾਲ ਸਮਝਣ ਅਤੇ ਸੰਵਾਦ ਸਥਾਪਤ ਕਰਨ ਵਿੱਚ ਵੀ ਮਦਦਗਾਰ ਸਾਬਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਜ ਦੇ ਇੰਟਰਨੈੱਟ ਅਤੇ ਡਾਟਾ ਸਾਇੰਸ ਦੇ ਯੁੱਗ ਨੇ ਦੁਨੀਆ ਨੂੰ ਇੱਕ ਗਲੋਬਲ ਵਿਲੇਜ ਬਣਾ ਦਿੱਤਾ ਹੈ, ਇਸ ਦੌਰ ਵਿੱਚ ਆਪਣੇ ਵਿਚਾਰ ਸਪਸ਼ਟਤਾ ਨਾਲ ਪੇਸ਼ ਕਰਨਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ।
ਇਸ ਮੌਕੇ ’ਤੇ ਅਰਚਨਾ ਸ਼੍ਰੀਵਾਸਤਵ, ਹਰਜੋਧ ਸਿੰਘ, ਹਰਸ਼ਵਿੰਦਰ ਪਠਾਨੀਆ, ਯਦੁਨੰਦਨ ਸ਼ਰਮਾ, ਨਵਨੀਤ ਕੌਰ, ਸ਼ੋਭਾ ਰਾਣੀ ਕੰਵਰ ਅਤੇ ਹੋਰ ਪ੍ਰਮੁੱਖ ਸ਼ਖਸਿਅਤਾਂ ਵੀ ਹਾਜਰ ਸਨ।