ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਜਨਮਦਿਨ ਦੀ ਵਧਾਈ ਦਿੱਤੀ।
ਚੰਡੀਗੜ੍ਹ, 17 ਅਗਸਤ - ਹਰਿਆਣਾ ਦੇ ਰਾਜਪਾਲ ਪੋ੍ਰਫੈਸਰ ਅਸੀਮ ਕੁਮਾਰ ਘੋਸ਼ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਵਧੀਆ ਸਿਹਤ, ਲੰਬੀ ਉਮਰ ਅਤੇ ਲਗਾਤਾਰ ਰਾਸ਼ਟਰਸੇਵਾ ਦੀ ਕਾਮਨਾ ਕੀਤੀ।

ਰਾਜਪਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਮੈਂ ਹਰਿਆਣਾ ਦੀ ਜਾਗਰੁਕ ਅਤੇ ਗੌਰਵਸ਼ਾਲੀ ਜਨਤਾ ਵੱਲੋਂ ਸਾਡੇ ਯਸ਼ਸਵੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਜਨਮਦਿਨ ਦੀ ਵਧਾਈ ਦਿੰਦਾ ਹਾਂ। ਇਸ ਵਿਸ਼ੇਸ਼ ਮੌਕੇ 'ਤੇ, ਮੈਂ ਨਾ ਸਿਰਫ ਉਨ੍ਹਾਂ ਦੇ ਜਨਮਦਿਨ ਦਾ ਅਭਿਨੰਦਨ ਕਰਦਾ ਹਾਂ, ਸਗੋ ਊਨ੍ਹਾਂ ਦੇ ਦੂਰਦਰਸ਼ੀ ਅਗਵਾਈ, ਅਸਾਧਾਰਣ ਕਾਰਜਸ਼ੈਲੀ ਅਤੇ ਭਾਰਤ ਮਾਤਾ ਦੀ ਸੇਵਾ ਪ੍ਰਤੀ ਉਨ੍ਹਾਂ ਦੇ ਅਮਿੱਟ ਸਮਰਪਣ ਦਾ ਵੀ ਆਦਰਪੂਰਵਕ ਯਾਦ ਕਰਦਾ ਹਾਂ।
ਪ੍ਰੋਫੈਸਰ ਘੋਸ਼ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਇੱਕ ਮਜਬੂਤ, ਆਤਮਨਿਰਭਰ ਅਤੇ ਖੁਸ਼ਹਾਲ ਭਾਰਤ ਬਨਾਉਣ ਲਈ ਸਾਰੀ ਪੀੜੀਆਂ ਅਤੇ ਕਮਿਉਨਿਟੀਆਂ ਦੇ ਹਰੇਕ ਨਾਗਰਿਕ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਗਤੀਸ਼ੀਲ ਮਾਰਗਦਰਸ਼ਨ ਵਿੱਚ, ਸਾਡਾ ਦੇਸ਼ ਬੁਨਿਆਦੀ ਢਾਂਚੇ, ਡਿਜੀਟਲ ਬਦਲਾਅ, ਕਿਸਾਨਾਂ ਦੇ ਮਜਬੂਤੀਕਰਣ, ਗਰਬਾਂ ਦੀ ਭਲਾਈ, ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਕੌਮੀ ਸੁਰੱਖਿਆ ਨੂੰ ਮਜਬੁਤ ਕਰਨ ਵਿੱਚ ਵਿਲੱਖਣ ਪ੍ਰਗਤੀ ਕਰ ਰਿਹਾ ਹੈ।
ਰਾਜਪਾਲ ਨੇ ਹਰਿਆਣਾ ਦੀ ਭੁਕਿਮਾ 'ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਹਰਿਆਣਾ ਦੀ ਜਨਤਾ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਰਾਸ਼ਟਰ ਦੀ ਯਾਤਰਾ ਵਿੱਚ ਯੋਗਦਾਨ ਦੇ ਮਾਣ ਦਾ ਤਜਰਬਾ ਕਰਦਾ ਹੈ।